Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿੱਚ ਨਸ਼ਾ ਛੱਡਣ ਦੀ ਗੋਲੀ ਖਾਣ ਵਾਲਿਆਂ ਦੇ ਦੋ ਗੁੱਟ ਹੋਏ ਆਹਮੋ-ਸਾਹਮਣੇ

ਸਰਕਾਰੀ ਹਸਪਤਾਲ ਦੇ ਓਟ ਸੈਂਟਰ ਵਿੱਚ ਨਸ਼ਾ ਛੱਡਣ ਦੀ ਗੋਲੀ ਖਾਣ ਵਾਲਿਆਂ ਦੇ ਦੋ ਗੁੱਟ ਹੋਏ ਆਹਮੋ-ਸਾਹਮਣੇ

ਗੁਰਦਾਸਪੁਰ/ ਬਟਾਲਾ 22 ਮਾਰਚ( ਅਸ਼ਵਨੀ / ਅਵਿਨਾਸ਼ )

ਚਲੇ ਤੇਜਧਾਰ ਹਥਿਆਰ, ਵੀਡੀਓ ਵੀ ਹੋਈ ਵਾਇਰਲ

: ਸੂਬਾ ਸਰਕਾਰ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਓਟ ਸੈਂਟਰ ਖੋਲੇ ਗਏ ਹਨ ਜਿੱਥੇ ‌ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਗੋਲੀ ਵੀ ਮੁਹਈਆ ਕਰਵਾਈ ਜਾਂਦੀ ਹੈ। ਆਪਣਾ ਆਧਾਰ ਕਾਰਡ ਦਿਖਾ ਕੇ ਨਸ਼ੇ ਦੇ ਆਦੀ ਨੌਜਵਾਨ ਇਹ ਗੋਲੀ ਲੈ ਸਕਦੇ ਹਨ ਪਰ ਅਕਸਰ ਵੇਖਿਆ ਗਿਆ ਹੈ ਕਿ ਗੋਲੀ ਲੈਣ ਆਏ ਨੌਜਵਾਨਾਂ ਵੱਲੋਂ ਓਟ ਸੈਂਟਰ ਦੇ ਸਟਾਫ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਜਾਂ ਫਿਰ ਉਹ ਆਪਸ ਵਿੱਚ ਹੀ ਲੜ ਪੈਂਦੇ ਹਨ।ਅਜਿਹਾ ਹੀ ਇੱਕ ਮਾਮਲਾ ਦੀਨਾ ਨਗਰ ਦੇ ਸਿੰਘੋਵਾਲ ਸੀ ਐਚ ਸੀ ਵਿਖੇ ਸਾਹਮਣੇ ਆਇਆ ਹੈ ਜਿੱਥੇ ਨਸ਼ਾ ਛੱਡਣ ਦੀ ਗੋਲੀ ਲੈਣ ਆਏ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਬੁਰੀ ਤਰ੍ਹਾਂ ਭਿੜ ਗਏ ਅਤੇ ਜਿਸ ਕਾਰਨ ਕੁਝ ਨੌਜਵਾਨਾਂ ਦੇ ਜਖਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਹਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਓਟ ਸੈਂਟਰ ਵਿੱਚ ਮੌਜੂਦ ਸਟਾਫ ਅਨੁਸਾਰ ਕਿਸੇ ਗੱਲ ਨੂੰ ਲੈ ਕੇ ਓਟ ਸੈਂਟਰ ਵਿੱਚ ਆਏ ਨੌਜਵਾਨਾਂ ਵਿੱਚੋਂ ਕੁਝ ਨੌਜਵਾਨ ਆਪਸ ਵਿੱਚ ਉਲਝ ਗਏ ਅਤੇ ਪਹਿਲਾਂ ਉਹਨਾਂ ਵਿੱਚ ਮਾਮੂਲੀ ਖਿੱਚ ਧੂ ਹੋਈ ਅਤੇ ਬਾਅਦ ਵਿੱਚ ‌ ਦੇਖਦੇ ਹੀ ਦੇਖਦੇ ਤੇਜਧਾਰ ਹਥਿਆਰ ਚੱਲਣ ਲੱਗ ਪਏ।ਮੌਕੇ ਤੇ ਮੌਜੂਦ ਥਾਣਾ ਦੀਨਾ ਨਗਰ ਦੇ ਇੱਕ ਪੁਲਿਸ ਕਰਮਚਾਰੀ ਵੱਲੋਂ ਬੜੀ ਮੁਸ਼ੱਕਤ ਨਾਲ ਉਹਨਾਂ ਕੋਲੋਂ ਹਥਿਆਰ ਖੋ ਕੇ ਉਹਨਾਂ ਦੀ ਲੜਾਈ ਖਤਮ ਕਰਵਾਈ ਗਈ ਪਰ ਉਦੋਂ ਤੱਕ ਦੋਨਾਂ ਗੁੱਟਾਂ ਦੇ ਕਈ ਨੌਜਵਾਨ ਜ਼ਖਮੀ ਹੋ ਚੁੱਕੇ ਸਨ। ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀ ਵੱਲੋਂ ਕਿਸੇ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਦੋਵੇਂ ਗੁਟਾਂ ਦੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।ਓਟ ਸੈਂਟਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਿੰਘੋਵਾਲ ਓਟ ਸੈਂਟਰ ਵਿੱਚ ਵੱਡੀ ਗਿਣਤੀ ਵਿੱਚ ਨਸ਼ੇ ਦੇ ਆਦੀ ਨੌਜਵਾਨ ਦਵਾਈ ਲੈਣ ਆਉਂਦੇ ਹਨ ਅਤੇ ਅਕਸਰ ਉਹ ਓਟ ਸੈਂਟਰ ਦੇ ਕਰਮਚਾਰੀਆਂ ਨਾਲ ਜਾਂ ਫਿਰ ਆਪਸ ਵਿੱਚ ਹੀ ਲੜਾਈ ਝਗੜਾ ਕਰਨ ਲੱਗ ਪੈਂਦੇ ਹਨ ਪਰ ਇੱਥੇ ਸਿਰਫ ਇੱਕ ਹੀ ਪੁਲਿਸ ਕਰਮਚਾਰੀ ਤੈਨਾਤ ਹੈ। ਉਹਨਾਂ ਮੰਗ ਕੀਤੀ ਕਿ ਇੱਥੇ ਜਰੂਰਤ ਅਨੁਸਾਰ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾਵੇ।ਦੂਜੇ ਪਾਸੇ ਜਦੋਂ ਇਸ ਬਾਰੇ ਥਾਣਾ ਦੀਨਾ ਨਗਰ ਦੇ ਐਸਐਚ ਓ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਓਟ ਸੈਂਟਰ ਵਿਖੇ ਦੋ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਪਰ ਹੋ ਸਕਦਾ ਹੈ ਕਿ ਚੋਣਾਂ ਕਾਰਨ ਫਿਲਹਾਲ ਸਿਰਫ ਇੱਕ ਮੁਲਾਜ਼ਮ ਹੀ ਉੱਥੇ ਜਾਂਦਾ ਹੋਵੇ। ਉਹਨਾਂ ਦੱਸਿਆ ਕਿ ਲੜਾਈ ਬਾਰੇ ਕਿਸੇ ਗੁੱਟ ਜਾਂ ਓਟ ਸੈਂਟਰ ਦੇ ਸਟਾਫ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਇਸ ਲਈ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਸਕਦੀ ਪਰ ਉਹ ਹੁਣ ਅਜਿਹੀ ਵਿਵਸਥਾ ਕਰਨਗੇ ਕਿ ਪੁਲਿਸ ਕਰਮਚਾਰੀ ਲਗਾਤਾਰ ਓਟ ਸੈਂਟਰ ਸਿੰਘੋਵਾਲ ਵਿਖੇ ਤੈਨਾਤ ਰਹੇ ਅਤੇ ਜਦੋਂ ਵੀ ਸਮਾਂ ਮਿਲੇ ਉਹ ਆਪ ਵੀ ਇੱਥੇ ਚੱਕਰ ਲਗਾਇਆ ਕਰਨਗੇ।