Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪ੍ਰੋਜੈਕਟ ਅੰਮ੍ਰਿਤ” ਸਵੱਛ ਜਲ ਸਵੱਛ ਮਨ ਤਹਿਤ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਚਲਾਇਆ ਗਿਆ ਸਫਾਈ ਅਭਿਆਨ

ਪ੍ਰੋਜੈਕਟ ਅੰਮ੍ਰਿਤ” ਸਵੱਛ ਜਲ ਸਵੱਛ ਮਨ ਤਹਿਤ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਚਲਾਇਆ ਗਿਆ ਸਫਾਈ ਅਭਿਆਨ

ਦਸੂਹਾ, 26 ਫਰਵਰੀ (ਚੌਧਰੀ )

: ਨਿਰੰਕਾਰੀ ਮਿਸ਼ਨ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ 2023 ਵਿੱਚ ਪ੍ਰੋਜੈਕਟ ਅੰਮ੍ਰਿਤ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦੇ ਤਹਿਤ ਪ੍ਰੋਜੈਕਟ ਅੰਮ੍ਰਿਤ “ਸਵੱਛ ਜਲ ਸਵੱਛ ਮਨ” ਤਹਿਤ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਸੰਪੂਰਨ ਭਾਰਤ ਵਿੱਚ ਅੱਜ 25 ਫਰਵਰੀ ਨੂੰ ਲਗਭਗ 1500 ਥਾਵਾਂ ਦੇ ਕਰੀਬ 900 ਸ਼ਹਿਰਾਂ ਅੰਦਰ ਮੈਗਾ ਸਫਾਈ ਅਭਿਆਨ ਚਲਾਇਆ ਗਿਆ। ਇਸੇ ਲੜੀ ਤਹਿਤ ਦਸੂਹਾ ਵਿਖੇ ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਦੇ ਸੰਯੋਜਕ ਡਾ. ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਦਸੂਹਾ ਦੇ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸਫਾਈ ਅਭਿਆਨ ਵੱਡੇ ਪੱਧਰ ਤੇ ਚਲਾਇਆ ਗਿਆ। ਇਸ ਮੌਕੇ ਪਹਿਲਾਂ ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਸਵੇਰੇ ਦੇ ਸਮੇਂ ਪ੍ਰਾਰਥਨਾ ਕੀਤੀ ਗਈ ਉਸ ਉਪਰੰਤ ਹਾਜੀਪੁਰ ਚੌਂਕ ਦਸੂਹਾ ਤੋਂ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਸਲੋਗਨ ਹੱਥਾਂ ਵਿੱਚ ਫੜਕੇ ਮਰਿਆਦਾਪੂਰਵਕ ਤਰੀਕੇ ਨਾਲ ਪੈਦਲ ਮਾਰਚ ਕੱਢਿਆ ਗਿਆ ਜੋ ਦਸੂਹਾ ਬੱਸ ਸਟੈਂਡ ਤੋਂ ਹੁੰਦਾ ਹੋਇਆ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਸਮਾਪਤ ਹੋਇਆ। ਇਸ ਮੌਕੇ ਡਾ. ਸੁਰਿੰਦਰ ਪਾਲ ਸਿੰਘ ਨੇ ਕਿਹਾ ਇਹ ਅੰਮ੍ਰਿਤ ਪ੍ਰੋਜੈਕਟ ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ ਅਤੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਕਿਹਾ ਸੀ “ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ ਦੋਨੋਂ ਹਾਨੀਕਾਰਕ ਹਨ” ਜਿਸ ਨੂੰ ਸਾਫ ਕਰਨਾ ਸਾਡਾ ਫਰਜ਼ ਹੈ। ਤਾਂ ਜੋ ਚੌਗਿਰਦੇ ਦੀ ਸਾਫ ਸੰਭਾਲ ਹੋ ਸਕੇ। ਉਨ੍ਹਾਂ ਕਿਹਾ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਜਲ ਸਰੋਤਾਂ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਆਉਣ ਵਾਲੀਆਂ ਪੀੜੀਆਂ ਨੂੰ ਸਿਹਤਮੰਦ ਭਵਿੱਖ ਦੇਣਾ ਹੈ।ਉਨ੍ਹਾਂ ਕਿਹਾ ਸੰਤ ਨਿਰੰਕਾਰੀ ਮਿਸ਼ਨ ਲਗਾਤਾਰ ਸਮਾਜਿਕ ਅਤੇ ਕਲਿਆਣਕਾਰੀ ਗਤੀਵਿਧੀਆਂ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਤੇ ਵਾਤਾਵਰਣ ਦੀ ਸੁਰੱਖਿਆ ਅਤੇ ਧਰਤੀ ਦੇ ਸੁੰਦਰੀਕਰਨ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ। ਇਸ ਸਬੰਧੀ ਸ਼ਰਧਾਲੂਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਦੇ ਸਮੂਹ ਪ੍ਰਬੰਧਕਾਂ ਵੱਲੋਂ ਸੰਯੋਜਕ ਦਸੂਹਾ ਸਮੇਤ ਸੇਵਾਦਲ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।