Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਐੱਸ.ਪੀ.ਰੁਪਿੰਦਰ ਕੌਰ ਭੱਟੀ ਵਰਗੀ ਨਿਡਰ ਅਧਿਕਾਰੀ ਦਾ ਸਹਿਯੋਗ ਕਰਨਾ ਸਮੂਹ ਨਾਗਰਿਕਾਂ ਦਾ ਮੁੱਢਲਾ ਫਰਜ਼ – ਡਾ.ਭਾਟੀਆ

ਐੱਸ.ਪੀ.ਰੁਪਿੰਦਰ ਕੌਰ ਭੱਟੀ ਵਰਗੀ ਨਿਡਰ ਅਧਿਕਾਰੀ ਦਾ ਸਹਿਯੋਗ ਕਰਨਾ ਸਮੂਹ ਨਾਗਰਿਕਾਂ ਦਾ ਮੁੱਢਲਾ ਫਰਜ਼ – ਡਾ.ਭਾਟੀਆ

ਫਗਵਾੜਾ / ਹੁਸ਼ਿਆਰਪੁਰ 8 ਫਰਵਰੀ (PPT NEWS )

* ਗੁਲਦਸਤਾ ਭੇਂਟ ਕਰਕੇ ਕੀਤਾ ਨਿਯੁਕਤੀ ਦਾ ਸਵਾਗਤ

:  ਫਗਵਾੜਾ ਸਬ-ਡਵੀਜਨ ‘ਚ ਬਤੌਰ ਐੱਸ.ਪੀ. ਤਾਇਨਾਤੀ ਦੇ ਤੁਰੰਤ ਬਾਅਦ ਹੀ ਮਹੇੜੂ ਦੇ ਨਜਦੀਕ ਲਾਅ ਗੇਟ ਵਿਖੇ ਵੱਡਾ ਆਪ੍ਰੇਸ਼ਨ ਚਲਾ ਕੇ ਲੰਬੇ ਸਮੇਂ ਤੋਂ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕਰਨ ਵਾਲੀ ਲੇਡੀ ਐੱਸ.ਪੀ. ਰੁਪਿੰਦਰ ਕੌਰ ਭੱਟੀ ਦੀ ਸ਼ਲਾਘਾ ਕਰਦੇ ਹੋਏ ਸਮਾਜ ਸੇਵਕ ਡਾ. ਅਸ਼ੋਕ ਭਾਟੀਆ ਨੇ ਕਿਹਾ ਕਿ ਜਦੋਂ ਤੋਂ ਉਹਨਾਂ ਨੇ ਫਗਵਾੜਾ ਵਿਖੇ ਚਾਰਜ ਲਿਆ ਹੈ, ਇਸ ਖੇਤਰ ‘ਚ ਸਰਗਰਮ ਸਮਾਜ ਵਿਰੋਧੀ ਅਨਸਰਾਂ ‘ਚ ਖੌਫ ਪੈਦਾ ਹੋ ਗਿਆ ਹੈ। ਡਾ. ਭਾਟੀਆ ਨੇ ਐੱਸ.ਪੀ. ਰੁਪਿੰਦਰ ਕੌਰ ਭੱਟੀ ਨਾਲ ਮੁਲਾਕਾਤ ਦੌਰਾਨ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਗਵਾੜਾ ਦੇ ਵਸਨੀਕਾਂ ਦੀ ਇਹ ਖੁਸ਼ ਨਸੀਬੀ ਹੈ ਕਿ ਲੰਬੇ ਸਮੇਂ ਬਾਅਦ ਫਗਵਾੜਾ ਨੂੰ ਬਤੌਰ ਐੱਸ.ਪੀ. ਰੁਪਿੰਦਰ ਕੌਰ ਭੱਟੀ (ਪੀ.ਪੀ.ਐੱਸ.) ਦੇ ਰੂਪ ਵਿੱਚ ਇਕ ਨਿਡਰ ਤੇ ਡਿਊਟੀ ਪ੍ਰਤੀ ਸਮਰਪਿਤ ਅਧਿਕਾਰੀ ਦੀਆਂ ਸੇਵਾਵਾਂ ਲੈਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੀ ਰੋਕਥਾਮ ਲਈ ਅਜਿਹੇ ਅਧਿਕਾਰੀ ਦਾ ਹਰ ਸੰਭਵ ਸਹਿਯੋਗ ਕਰਨਾ ਸਮੂਹ ਨਾਗਰਿਕਾਂ ਦਾ ਵੀ ਫਰਜ਼ ਹੈ।
ਕੈਪਸ਼ਨ- ਐੱਸ.ਪੀ. ਰੁਪਿੰਦਰ ਕੌਰ ਭੱਟੀ ਨੂੰ ਗੁਲਦਸਤਾ ਭੇਂਟ ਕਰਦੇ ਹੋਏ ਡਾ. ਅਸ਼ੋਕ ਭਾਟੀਆ।