Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਛੇ ਦਿਵਸੀਏ ਖੇਡ ਮੇਲੇ ਦੀ ਸ਼ੁਰੂਆਤ”

ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਛੇ ਦਿਵਸੀਏ ਖੇਡ ਮੇਲੇ ਦੀ ਸ਼ੁਰੂਆਤ”

ਹੁਸ਼ਿਆਰਪੁਰ 8 ਫਰਵਰੀ (ਬਿਊਰੋ) 

ਜੇਤੂ ਟੀਮਾਂ ਨੂੰ ਦਿੱਤੇ ਜਾਣਗੇ 21000/-ਰੁਪਏ, 11000/-ਰੁਪਏ ਅਤੇ 5000/-ਰੁਪਏ ਦੇ ਇਨਾਮ “

ਫੁੱਟਬਾਲ, ਬਾਲੀਬਾਲ, ਬਾਸਕਟਬਾਲ, ਕਬੱਡੀ ਅਤੇ ਕ੍ਰਿਕਟ ਤੇ ਹੋਣਗੇ ਮੈਚ”

ਜ਼ਿਲ੍ਹਾ ਪੁਲਿਸ ਵੱਲੋਂ ਰਜਿਸਟਰੇਸ਼ਨ ਕਰਾਉਣ ਲਈ ਹੈਲਪ ਲਾਈਨ ਨੰਬਰ, 95016-6031875290-30100, 01882-247506,247508 ਜਾਰੀ “

: ਨਸ਼ਿਆ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਕੰਮਲ ਮੁਹਿੰਮ ਦੇ ਸਬੰਧ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੁਸ਼ਿਆਰਪੁਰ ਜਿਲ੍ਹਾ ਪੁਲਿਸ ਵੱਲੋਂ ਜਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ, ਯੂਥ ਕਲੱਬ ਅਤੇ ਆਮ ਲੋਕਾਂ ਦੇ ਸਹਿਯੋਗ/ਭਾਗੀਦਾਰੀ ਦੇ ਨਾਲ ਮਿਤੀ 08-02-24 ਤੋਂ 13-02-24 ਤੱਕ ਵੱਖ-ਵੱਖ ਖੇਡਾਂ ਤੇ ਟੂਰਨਾਮੈਂਟ ਥਾਣਾ ਪੱਧਰ, ਸਬ-ਡਵੀਜ਼ਨ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਹਨ।

ਇਸ ਸਬੰਧ ਵਿੱਚ ਮਿਤੀ 08 ਅਤੇ 09-02-24 ਨੂੰ ਥਾਣਾ ਪੱਧਰ ਤੇ ਟੂਰਨਾਮੈਂਟ ਕਰਵਾਏ ਜਾਣਗੇ, ਜਿਸ ਉਪਰੰਤ ਜੇਤੂ ਟੀਮਾਂ ਦਾ ਸਬ-ਡਵੀਜ਼ਨ ਪੱਧਰ ਤੇ ਮਿਤੀ 10 ਅਤੇ 11-02-24 ਨੂੰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਅਖੀਰ ਵਿੱਚ ਸਬ-ਡਵੀਜ਼ਨ ਪੱਧਰ ਤੇ ਜੇਤੂ ਟੀਮਾਂ ਦਾ ਮੁਕਾਬਲਾ ਜ਼ਿਲ੍ਹਾ ਪੱਧਰ ਤੇ ਮਿਤੀ 12 ਅਤੇ 13-02-24 ਨੂੰ ਫਾਈਨਲ ਟੂਰਨਾਮੈਂਟ ਵਿੱਚ ਕਰਵਾਇਆ ਜਾਵੇਗਾ। ਸੰਪੂਰਨ ਖੇਡ ਪ੍ਰੀਕ੍ਰਿਆ ਉਪਰੰਤ ਪਹਿਲੇ ਸਥਾਨ ਤੇ ਰਹਿਣ ਵਾਲੀ ਜੇਤੂ ਟੀਮ ਨੂੰ 21000/-ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11000/-ਰੁਪਏ ਅਤੇ ਤੀਸਰੇ ਸਥਾਨ ਪਰ ਆਉਣ ਵਾਲੀ ਟੀਮ ਨੂੰ 5000/-ਰੁਪਏ ਨਗਦ ਇਨਾਮ ਜਿਲ੍ਹਾ ਪੁਲਿਸ ਹੁਸਿਆਰਪੁਰ ਵੱਲੋਂ ਦਿੱਤਾ ਜਾਵੇਗਾ।

ਇਨ੍ਹਾਂ ਖੇਡਾਂ ਦਾ ਮਕਸਦ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੋਤਸਾਹਿਤ ਕਰਨਾ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਗਈ ਇਸ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਹੈ। ਇਸ ਲਈ ਰਜਿਸਟਰਡ ਅਤੇ ਨਾਨ-ਰਜਿਸਟਰਡ ਸਪੋਰਟਸ ਕਲੱਬ/ਟੀਮਾਂ ਨੂੰ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ, ਜਿਸ ਲਈ ਯੋਗ ਟੀਮਾਂ ਆਪਣੇ ਨਜ਼ਦੀਕੀ ਸਬੰਧਿਤ ਪੁਲਿਸ ਥਾਣਾ ਜਾਂ ਪੁਲਿਸ ਸਬ-ਡਵੀਜ਼ਨ ਵਿੱਚ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਅਤੇ ਰਜਿਸਟਰੇਸ਼ਨ ਸਾਡੀ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 95016-60318 ਤੇ ਕਰਵਾਈ ਜਾ ਸਕਦੀ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸਹਾਲ ਬਣਾਉਣ ਲਈ ਇੱਕ ਜੁੱਟ ਹੋਈਏ ਅਤੇ ਇਸ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰੀਏ।

ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ.. ਸੀਨੀਅਰ ਕਪਤਾਨ ਪੁਲਿਸ, ਹੁਸਿਆਰਪੁਰ ਵੱਲੋਂ ਆਪ ਸਭ ਨੂੰ ਇਸ Special Drug Awareness Campaign (Sports Meet) ਵਿਚ ਯੋਗਦਾਨ ਪਾਉਣ ਅਤੇ ਇਸ ਨੂੰ ਕਾਮਯਾਬ ਬਣਾਉਣ ਲਈ ਅਪੀਲ ਕੀਤੀ ਜਾਂਦੀ ਹੈ। ਥਾਣਾ, ਸਬ-ਡਵੀਜ਼ਨ ਅਤੇ ਜਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਟੂਰਨਾਮੈਂਟਸ ਦਾ ਮਿਤੀਵਾਰ ਵੇਰਵਾ ਨਾਲ ਨੱਥੀ ਹੈ।