Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing 200 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਆਏ ਪੁਲਿਸ ਅੜਿੱਕੇ

200 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਆਏ ਪੁਲਿਸ ਅੜਿੱਕੇ

ਗੜਸ਼ੰਕਰ 18 ਦਸੰਬਰ (PPT NEWS) 

: 200 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗੜਸ਼ੰਕਰ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਬਲਵਿੰਦਰ ਕੁਮਾਰ ਉਰਫ ਕਾਕਾ ਪੁਤਰ ਗੁਰਦਾਸ ਰਾਮ ਵਾਸੀ ਡੱਲੇਵਾਲ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਅਤੇ ਸੁਖਦੇਵ ਕੁਮਾਰ ਉਰਫ ਬਿੱਟੂ ਪੁਤਰ ਅਮਰ ਨਾਥ ਵਾਸੀ ਲੁਥੜੇ ਥਾਣਾ ਹਰੋਲੀ ਜਿਲਾ ਊਨਾ ਹਿਮਾਚਲ ਪ੍ਰਦੇਸ ਵਜੋਂ ਹੋਈ ਹੈ।

ਮਾਣਯੋਗ ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ  ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਇੰਸ: ਜੈ ਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 17-12-23 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਇੰਨਸਪੈਕਟਰ ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੰਗਲ ਰੋਡ ਕੋਕੋਵਾਲ ਮਜਾਰੀ ਵਿਖੇ ਸ਼ੱਕ ਦੀ ਬਿਨਾ ਤੇ ਬਲਵਿੰਦਰ ਕੁਮਾਰ ਉਰਫ ਕਾਕਾ ਪੁਤਰ ਗੁਰਦਾਸ ਰਾਮ ਵਾਸੀ ਡੱਲੇਵਾਲ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਅਤੇ ਸੁਖਦੇਵ ਕੁਮਾਰ ਉਰਫ ਬਿੱਟੂ ਪੁਤਰ ਅਮਰ ਨਾਥ ਵਾਸੀ ਲੁਥੜੇ ਥਾਣਾ ਹਰੋਲੀ ਜਿਲਾ ਊਨਾ ਹਿਮਾਚਲ ਪ੍ਰਦੇਸ ਨੂੰ ਕਾਬੂ ਕਰਕੇ ਬਲਵਿੰਦਰ ਕੁਮਾਰ ਉਰਫ ਕਾਕਾ ਪਾਸੋਂ 90 ਨਸ਼ੀਲੀਆਂ ਗੋਲੀਆਂ ਅਤੇ ਸੁਖਦੇਵ ਕੁਮਾਰ ਉਰਫ ਬਿੱਟੂ ਪਾਸੋ 110 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਮੁੱਕਦਮਾ ਨੰਬਰ 209 ਮਿਤੀ 17-12-23 ਅ/ਧ 22/29-61-85 NDPS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।ਕਿ ਉਕਤ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਕਿਸ ਪਾਸੋਂ ਖਰੀਦ ਕਰਦੇ ਸਨ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦੇ ਸਨ।