Prime Punjab Times

Latest news
ਪੰਜਾਬ ਸਕੂਲ ਖੇਡਾਂ ਦੇ ਜ਼ੋਨਲ ਪੱਧਰੀ ਅਥਲੈਟਿਕਸ ਮੁਕਾਬਲਿਆਂ 'ਚ DAV ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਖ਼ਾਲਸਾ ਕਾਲਜ ਵਿਖੇ 'ਰਾਸ਼ਟਰੀ ਖੇਡ ਦਿਵਸ' ਮਨਾਇਆ ਗਿਆ ਸੰਤ ਨਿਰੰਕਾਰੀ ਸਤਿਸੰਗ ਭਵਨ ਟੇਰਕਿਆਣਾ ਵਿਖੇ ਮੈਗਾ ਖ਼ੂਨਦਾਨ ਕੈਂਪ 13 ਨੂੰ KMS ਕਾਲਜ ਦੇ ਬੀ.ਕਾੱਮ ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ,ਮੋਹਿਤ ਕੁਮਾਰ ਨੇ ਹਾਸਲ ਕੀਤਾ ਪਹਿਲਾ ਸਥਾਨ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੇ ਲਗਾਏ ਬੂਟੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗੜ੍ਹਦੀਵਾਲਾ ਵਿਖੇ ਚਾਰ ਰੋਜਾ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਮਹੋਤਸਵ ਧੂਮਧਾਮ ਸੰਪੰਨ* ਖ਼ਾਲਸਾ ਕਾਲਜ ਵਿਖੇ 'ਅਜੋਕੇ ਸਮੇਂ' ਚ ਅਧਿਆਪਕ ਦੀ ਭੂਮਿਕਾ' ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ  ਡੀ.ਏ.ਵੀ.ਪਬਲਿਕ ਸਕੂਲ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਅਧਿਆਪਕ ਦਿਵਸ ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ
ADVERTISEMENT
You are currently viewing ਪੰਜਾਬ ਸਰਕਾਰ ਬਿਹਾਰ ਸਰਕਾਰ ਦੀ ਤਰਜ ਤੇ ਜਾਤੀ ਅਧਾਰਤ ਜਨਗਣਨਾ ਕਰਵਾਏ ਜੋ ਹਿੰਦੂ ਰਾਸ਼ਟਰਵਾਦ ਦੀ ਗੱਲ ਉਪਰ ਲਗਾਮ ਲੱਗ ਸਕੇ : ਪੰਡੋਰੀ ਅਰਾਂਈਆਂ

ਪੰਜਾਬ ਸਰਕਾਰ ਬਿਹਾਰ ਸਰਕਾਰ ਦੀ ਤਰਜ ਤੇ ਜਾਤੀ ਅਧਾਰਤ ਜਨਗਣਨਾ ਕਰਵਾਏ ਜੋ ਹਿੰਦੂ ਰਾਸ਼ਟਰਵਾਦ ਦੀ ਗੱਲ ਉਪਰ ਲਗਾਮ ਲੱਗ ਸਕੇ : ਪੰਡੋਰੀ ਅਰਾਂਈਆਂ

ਗੜ੍ਹਦੀਵਾਲਾ (PPT NEWS) 

3 ਅਕਤੂਬਰ : ਦੇਸ਼ ਦੀ ਹਕੂਮਤ ਨੇ. ਜੋ ਦੇਸ਼ ਦੇ ਹਲਾਤ ਬਣਾ ਦਿੱਤੇ ਹਨ ਜਾਤ ਪਾਤ ਦਾ ਵਖਰੇਵੇਂ ਆਮ ਦੇਖੇ ਜਾ ਸਕਦੇ ਹਨ। ਜਿਸ ਦਾ ਨੁਕਸਾਨ ਐਸ ਸੀ ਸਮਾਜ ਨੂੰ ਤੇ ਸਿੱਖੀ ਨੂੰ ਹਰ ਸਟੇਟ ਵਿੱਚ ਭੁਗਤਨਾ ਪੈ ਰਿਹਾ ਹੈ। ਜਿਸਨੂੰ ਬੀ ਜੇ ਪੀ ਪਾਰਟੀ ਵਿਕਾਸ ਕਹਿ ਰਹੀ ਹੈ ਇਸ ਨਕੱਮੀ ਸਰਕਾਰ ਨੂੰ ਚੱਲਦਾ ਕਰਨ ਵਾਸਤੇ 2024 ਚੌਣਾਂ ਤੋ ਪਹਿਲਾਂ ਜਾਤੀ ਅਧਾਰਤ ਜਨਗਣਨਾ ਕਰਵਾਉਣੀਆਂ ਬਹੁਤ ਜਰੂਰੀ ਹੈ। ਇਸ ਵਾਸਤੇ ਪੰਜਾਬ ਸਰਕਾਰ ਬਿਹਾਰ ਸਰਕਾਰ ਦੀ ਤਰਜ ਤੇ ਜਾਤੀ ਅਧਾਰਤ ਜਨਗਣਨਾ ਕਰਵਾਏ ਜੋ ਹਿੰਦੂ ਰਾਸ਼ਟਰਵਾਦ ਦੀ ਗੱਲ ਉਪਰ ਲਗਾਮ ਲੱਗ ਸਕੇ ।ਇਹਨਾਂ ਗੱਲਾਂ ਦਾ ਪ੍ਗਟਾਵਾ  ਲਿਖਤੀ ਵਿਚ ਪ੍ਰੈੱਸ ਨੋਟ ਰਾਹੀਂ ਸਰੂਪ ਸਿੰਘ ਪੰਡੋਰੀ ਅਰਾਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਧੀ ਐਸੋਸੀਏਸ਼ਨ ਪੰਜਾਬ ਇੰਚਾਰਜ ਜਿਲਾ ਹੁਸ਼ਿਆਰਪੁਰ, ਕਪੁਰਥਲਾ ਏ ਆਈ ਸੀ ਸੀ ਹਿਉਮਨ ਰਾਈਟਸ ਸਟੇਟ ਸਕੱਤਰ ਪੰਜਾਬ, ਸਾਬਕਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਨੇ ਕਹੀਂ ਪੰਡੋਰੀ ਅਰਾਈਆਂ ਨੇ ਕਿਹਾ ਪੰਜਾਬ ਸਰਕਾਰ ਨੇ ਜੋ ਗੱਦੀ ਰਾਜਨੀਤੀ ਸੁਖਪਾਲ ਖਹਿਰਾ ਉਪਰ ਕੀਤੀ ਹੈ ਬਹੁਤ ਹੀ ਨਿੰਦਣਯੋਗ ਹੈ। ਜਿਸ ਦੀ ਨਿਖੇਧੀ ਹਰ ਪਾਰਟੀ ਹਰ ਜੱਥੇਬੰਦੀ ਨੇ ਕੀਤੀ ਹੈ ਕਿਉਂਕਿ ਇਸ ਸਰਕਾਰ ਕੋਲ ਪੰਜਾਬ ਦਾ ਵਿਕਾਸ ਕਰਨ ਵਾਸਤੇ ਕੋਈ ਪਲਾਨਿੰਗ ਨਹੀਂ। ਪੰਜਾਬ ਦੀਆਂ ਤਕਰੀਬਨ ਤਕਰੀਬਨ ਸਭ ਸੜਕਾਂ ਟੁਟੀਆਂ ਹਨ। ਸਰਕਾਰ ਜਨਤਾ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਵਿੱਚ ਸਰਕਾਰ ਕਦੇਵੀ ਕਾਮਜ਼ਾਬ ਨਹੀਂ ਹੋਵੇਗੀ ਕਿਉਂਕਿ ਸੁਖਪਾਲ ਖਹਿਰਾ ਜਲਦੀ ਹੀ ਜਨਤਾ ਦੀ ਕਚਿਹਰੀ ਵਿੱਚ ਵਿਚਰ ਕੇ ਸਰਕਾਰ ਦਾ ਮੁਹ ਬੰਦ ਕਰੇਗਾ। ਅਰਾਈਆਂ ਨੇ ਅੱਗੇ ਕਿਹਾ ਪੰਜਾਬ ਦੇ ਮੀਡੀਆ ਨੂੰ ਪੰਜਾਬ ਸਰਕਾਰ ਦਾ ਧਿਆਨ ਪੰਜਾਬ ਦੀਆਂ ਸੜਕਾਂ ਵੱਲ ਕਰਾਉਣਾ ਚਹੀਦਾ ਹੈ ਕਿਉਂਕਿ ਸਰਕਾਰ ਵਿਕਾਸ ਵੱਲ ਨਹੀਂ ਚੁਟਕਲਿਆਂ ਵੱਲ ਧਿਆਨ ਦੇ ਰਹੀ ਹੈ। ਕਿਉਂਕਿ ਚੌਣਾਂ 2024  ਚ ਆ ਰਹੀਆਂ ਹਨ ਪਰ ਹਲਕਾ ਗੜਦੀਵਾਲਾ ਤੇ ਸ਼ਾਮਚੁਰਾਸੀ ਦੀਆਂ ਸੜਕਾਂ ਫਿਰਨੀਆਂ ਤੋਂ ਵੀ ਮਾੜੀਆਂ ਹੋ ਚੁਕੀਆਂ ਹਨ ਜਿਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ।