Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਡੇਂਗੂ ਤੋਂ ਬਚਾਅ ਲਈ ਹਰ ਸ਼ੁਕਰਵਾਰ,, ਡੇਂਗੂ ਤੇ ਵਾਰ ,,ਤਹਿਤ ਸਿਹਤ ਵਿਭਾਗ ਘਰੋਟਾ ਦੀ ਟੀਮ ਵੱਲੋਂ ਡੀ ਡੀ ਪੀ ਓ ਦਫਤਰ ਅਤੇ ਹੌਟ ਸਪਾਟ ਡੇਂਗੂ ਏਰੀਆ ਪਿੰਡ ਕੋਠੀ ਪੰਡਤਾ ਦਾ ਕੀਤਾ  ਦੌਰਾ

ਡੇਂਗੂ ਤੋਂ ਬਚਾਅ ਲਈ ਹਰ ਸ਼ੁਕਰਵਾਰ,, ਡੇਂਗੂ ਤੇ ਵਾਰ ,,ਤਹਿਤ ਸਿਹਤ ਵਿਭਾਗ ਘਰੋਟਾ ਦੀ ਟੀਮ ਵੱਲੋਂ ਡੀ ਡੀ ਪੀ ਓ ਦਫਤਰ ਅਤੇ ਹੌਟ ਸਪਾਟ ਡੇਂਗੂ ਏਰੀਆ ਪਿੰਡ ਕੋਠੀ ਪੰਡਤਾ ਦਾ ਕੀਤਾ ਦੌਰਾ

ਪਠਾਨਕੋਟ (ਅਵਿਨਾਸ਼ ਸ਼ਰਮਾ)

ਸਾਨੂੰ ਹਰੇਕ ਸ਼ੁਕਰਵਾਰ ਆਪਣੇ ਦਫਤਰ, ਘਰਾਂ ਵਿੱਚ ਲੱਗੇ ਕੂਲਰਾਂ ਅਤੇ ਹੋਰ ਭਾਂਡਿਆਂ ਨੂੰ ਸੁਕਾ ਕੇ ਦੁਬਾਰਾ ਭਰਨਾ ਚਾਹੀਦਾਐ  : ਡਾ ਨੀਲਮ

25 ਅਗਸਤ : ਪੰਜਾਬ ਸਰਕਾਰ ਵੱਲੋਂ ਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਮੁਹਿੰਮ “ਹਰ ਸ਼ੁਕਰਵਾਰ – ਡੇਂਗੂ ਤੇ ਵਾਰ” ਦੇ ਤਹਿਤ ਅੱਜ ਸੀ ਐਚ ਸੀ ਘਰੋਟਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਦੀ ਅਗਵਾਈ ਹੇਠ ਵੱਲੋਂ ਆਪਣੀ ਟੀਮ ਵੱਲੋਂ ਡੀ ਡੀ ਪੀ ਓ ਦਫਤਰ ਪਠਾਨਕੋਟ ਅਤੇ ਹੌਟ ਸਪਾਟ ਡੇਂਗੂ ਏਰੀਆ ਕੋਠੀ ਪੰਡਿਤਾਂ ਦਾ ਦੌਰਾ ਕੀਤਾ ਗਿਆ।ਡਾ ਨੀਲਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਡੀ ਡੀ ਪੀ ਓ, ਭਾਸ਼ਾ ਵਿਭਾਗ,ਈ ਗਵਰਨਸ ਦੇ ਕਮਰਿਆਂ ਵਿੱਚ ਸਪਰੇਅ ਕਰਵਾਈ ਗਈ।ਟੀਮ ਵੱਲੋਂ ਦਫਤਰ ਦੇ ਗਮਲਿਆਂ ਕੰਟੇਨਰਾਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਦਫਤਰ ਦੇ ਕਰਮਚਾਰੀਆਂ ਨੂੰ ਡੇਂਗੂ ਤੋਂ ਬਚਾਅ ਦੇ ਤਰੀਕਿਆਂ ਜਿਵੇਂ ਕਿ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ, ਮੱਛਰ ਤੋਂ ਬਚਾਅ ਲਈ ਆਲ ਆਊਟ ਅਤੇ ਹੋਰ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਸ਼ੁਕਰਵਾਰ ਨੂੰ ਆਪਣੇ ਦਫ਼ਤਰਾਂ ਵਿਚ ਲੱਗੇ ਕੂਲਰਾਂ ਨੂੰ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ, ਫਰਿੱਜਾਂ ਦੀਆਂ ਟਰੇਆ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਦਫ਼ਤਰ ਵਿੱਚ ਕੋਈ ਵੀ ਟੁੱਟਾ ਭੱਜਾ ਸਮਾਨ ਨਹੀਂ ਰੱਖਣਾ ਚਾਹੀਦਾ। ਇਸ ਤਰ੍ਹਾਂ ਹੀ ਪਿੰਡ ਕੋਠੀ ਪੰਡਿਤਾਂ ਵਿਖੇ ਉਹਨਾਂ ਪਿੰਡ ਦੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਅਤੇ ਸਰਵੇ ਕਰਨ ਵਾਲੀਆਂ ਟੀਮਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਰੋਜ਼ਾਨਾ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨ ਅਤੇ ਲਾਰਵਾ ਮਿਲਣ ਦੀ ਸੂਰਤ ਵਿੱਚ ਉਸਨੂੰ ਵਿਭਾਗ ਦੀਆਂ ਹਦਾਇਤਾ ਅਨੁਸਾਰ ਮੌਕੇ ਤੇ ਨਸ਼ਟ ਕੀਤਾ ਜਾਵੇ। ਅੱਜ ਦੇ ਸਰਵੇ ਦੌਰਾਨ ਇੱਕ ਪਾਣੀ ਦੀ ਬਾਲਟੀ ਵਿਚ ਮੱਛਰਾਂ ਦਾ ਲਾਰਵਾ ਮਿਲਿਆ ਜਿਸ ਨੂੰ ਡਾ ਨੀਲਮ ਨੇ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ।ਉਹਨਾਂ ਦੱਸਿਆ ਕਿ ਕੋਠੀ ਪੰਡਿਤਾਂ ਵਿਖੇ ਜਿਹੜੇ ਡੇਂਗੂ ਪਾਜ਼ਿਟਿਵ ਕੇਸ ਆਏ ਸਨ ਉਹ ਤੰਦਰੁਸਤ ਹੋ ਚੁੱਕੇ ਹਨ। ਸਾਡੇ ਸੂਤਰਾਂ ਅਨੁਸਾਰ ਹੁਣ ਤੱਕ ਜ਼ਿਲ੍ਹਾ ਪਠਾਨਕੋਟ ਵਿੱਚ ਲਗਭਗ 87 ਕੇਸ ਡੇਂਗੂ ਪੋਜ਼ੀਟਿਵ ਨਿਕਲੇ ਹਨ ਜਿਸ ਵਿਚ ਸੀ ਐਚ ਸੀ ਘਰੋਟਾ ਦੇ 65 ਡੇਂਗੂ ਕੇਸ ਸਾਹਮਣੇ ਆਏ ਹਨ । ਇਸ ਮੌਕੇ ਟੀਮ ਵਿਚ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਹੈਲਥ ਇੰਸਪੈਕਟਰ ਗੁਰਮੁੱਖ ਸਿੰਘ ਅਤੇ ਮਲਟੀਪਰਪਜ ਹੈਲਥ ਵਰਕਰ ਮੇਲ ਕਵਲਪ੍ਰੀਤ ਸਿੰਘ, ਮਲਕੀਅਤ ਸਿੰਘ, ਪਰਦੀਪ ਕੁਮਾਰ, ਹਰਜਿੰਦਰ ਸਿੰਘ, ਰਵਿੰਦਰ ਪਾਲ ਸਿੰਘ, ਬਿਕਰਮਜੀਤ ਸਿੰਘ ਅਤੇ ਸਪਰੇਅ ਟੀਮ ਵੀ ਮੌਜੂਦ ਸੀ।