Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਅਫੀਮ ਸਮੇਤ ਰੋਡਵੇਜ ਬੱਸ ਦਾ ਡਰਾਈਵਰ ਤੇ ਇੱਕ ਪ੍ਰਾਈਵੇਟ ਬੱਸ ਦਾ ਅੱਡਾ ਇੰਚਾਰਜ ਆਏ ਪੁਲਿਸ ਅੜਿੱਕੇ 

ਅਫੀਮ ਸਮੇਤ ਰੋਡਵੇਜ ਬੱਸ ਦਾ ਡਰਾਈਵਰ ਤੇ ਇੱਕ ਪ੍ਰਾਈਵੇਟ ਬੱਸ ਦਾ ਅੱਡਾ ਇੰਚਾਰਜ ਆਏ ਪੁਲਿਸ ਅੜਿੱਕੇ 

ਦਸੂਹਾ (PPT NEWS ) 

15 ਅਗਸਤ : 200 ਗ੍ਰਾਮ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਤਰਨਜੀਤ ਸਿੰਘ ਅੱਪੂ ਪੁੱਤਰ ਸੰਤ ਸਿੰਘ ਵਾਸੀ ਝਿੰਗੜਕਲਾਂ ਥਾਣਾ ਦਸੂਹਾ ਜੋ ਰੋਡਵੇਜ ਬੱਸ ਦਾ ਡਰਾਇਵਰ ਹੈ ਅਤੇ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਪਰਵਿੰਦਰ ਸਿੰਘ ਵਾਸੀ ਪਵੇ ਝਿੰਗੜ ਥਾਣਾ ਦਸੂਹਾ ਵਜੋਂ ਹੋਈ ਹੈ।

ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲ੍ਹੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਕ੍ਰਿਸ਼ਨ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ, ਇੰਸਪੈਕਟਰ ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਏ ਐਸ ਆਈ ਗੁਰਬਚਨ ਸਿੰਘ ਸਮੇਤ ਪੁਲਿਸ ਪਾਰਟੀ ਹਾਜਰ ਥਾਣਾ ਸੀ ਤਾਂ ਮੁੱਖਬਰੀ ਹੋਈ ਕਿ ਤਰਨਜੀਤ ਸਿੰਘ ਅੰਪੂ ਪੁੱਤਰ ਸੰਤ ਸਿੰਘ ਵਾਸੀ ਝਿੰਗੜਕਲਾਂ ਥਾਣਾ ਦਸੂਹਾ ਜੋ ਰੋਡਵੇਜ ਬੱਸ ਦਾ ਡਰਾਇਵਰ ਹੈ ਅਤੇ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਪਰਵਿੰਦਰ ਸਿੰਘ ਵਾਸੀ ਪਵੇ ਝਿੰਗੜ ਥਾਣਾ ਦਸੂਹਾ ਜੋ ਪ੍ਰਾਈਵੇਟ ਨਰਵਾਲ ਬੱਸ ਕੰਪਨੀ ਦਾ ਦਸੂਹਾ ਵਿਖੇ ਅੱਡਾ ਇੰਚਾਰਜ ਲੰਡਾ ਹੋਇਆ ਹੈ ਜੇ ਦੋਵੇਂ ਮਿਲ ਕੇ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਆਪਣੀ ਕਾਰ ਨੰਬਰ PB-02-AJ 4735 ਮਾਰਕਾ ਹਾਂਡਾ ਸਿਟੀ ਵਿੱਚ ਟਾਂਡਾ ਸਾਈਡ ਤੇ ਅਫੀਮ ਲਿਆ ਕੇ ਆਪਣੇ ਗਾਹਕਾਂ ਨੂੰ ਬੱਸ ਅੱਡਾ ਦਸੂਹਾ ਵਿਖੇ ਅਕੀਮ ਸਪਲਾਈ ਕਰਨ ਲਈ ਆ ਰਹੇ ਹਨ ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾ ਕਾਬੂ ਆ ਸਕਦੇ ਹਨ । ਜਿਸ ਤੇ ਏ ਐਸ ਆਈ ਗੁਰਬਚਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਲ ਨਾਕਾ ਜੀ.ਟੀ ਰੋਡ ਥਾਣਾ ਦਸੂਹਾ ਦੇ ਸਾਹਮਣੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਉਕਤ ਗੱਡੀ ਨੂੰ ਰੋਕ ਕੇ ਕਾਰ ਵਿੱਚ ਬੈਠੇ ਦੇ ਵਿਅਕਤੀਆਂ ਦੀ ਪੁੱਛ ਗਿੱਛ ਤੇ ਤਰਨਜੀਤ ਸਿੰਘ ਉਕਤ ਦੀ ਤਲਾਸੀ ਕਰਨ ਤੇ ਸੱਜੀ ਜੇਬ ਵਿੱਚ ਮੋਮੀ ਲਿਫਾਫੇ ਵਿਚੋਂ 200 ਗ੍ਰਾਮ ਅਫੀਮ ਬ੍ਰਾਮਦ ਹੋਈ ।ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ।