Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਵਿਜ਼ੀਲੇਂਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਾਰਿਆ ਛਾਪਾ,ਡਾਕਟਰਾਂ ਵਿੱਚ ਮਚਿਆ ਹੜ੍ਹਕੰਪ

ਵਿਜ਼ੀਲੇਂਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਾਰਿਆ ਛਾਪਾ,ਡਾਕਟਰਾਂ ਵਿੱਚ ਮਚਿਆ ਹੜ੍ਹਕੰਪ

ਹੁਸ਼ਿਆਰਪੁਰ  (ਤਰਸੇਮ ਦੀਵਾਨਾ )

* ਬੀਤੇ ਸਮੇਂ ਵਿੱਚ ਹੋਈਆਂ ਕੋਤਾਹੀਆਂ ਦੀਆ ਚਰਚਾਵਾਂ ਦਾ ਬਾਜ਼ਾਰ ਗਰਮ

25 ਜੁਲਾਈ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜ਼ੀਲੇਂਸ ਵਿਭਾਗ ਵੱਲੋ ਭ੍ਰਿਸ਼ਟਾਚਾਰੀ ਅਤੇ ਗੈਰ-ਇਖ਼ਲਾਕੀ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਜਨੀਤਕ ਲੋਕਾਂ ਖਿਲਾਫ ਕੀਤੀਆਂ ਜਾ ਰਹੀਆਂ ਸਖਤ ਅਤੇ ਦਲੇਰਾਨਾ ਕਾਰਵਾਈਆਂ ਕਾਰਣ ਗਲਤ ਕੰਮ ਕਰਨ ਵਾਲੇ ਲੋਕਾਂ ਵਿੱਚ ਸਨਸਨੀ ਫੈਲੀ ਹੋਈ ਹੈ ਜਦਕਿ ਆਮ ਲੋਕਾਂ ਵਿੱਚ ਤਸੱਲੀ ਅਤੇ ਸੰਤੁਸ਼ਟੀ ਪੈਦਾ ਹੋਈ ਹੈ ਅੱਜ ਕੱਲ ਪੰਜਾਬ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਦਿੱਤੀਆਂ ਹਦਾਇਤਾਂ ਕਾਰਨ ਵਿਜ਼ੀਲੇਂਸ ਵਿਭਾਗ ਵੱਲੋ ਗਲਤ ਕੰਮ ਕਰਨ ਵਾਲੇ ਲੋਕਾਂ ਖਿਲਾਫ ਕਰਵਾਈਆਂ ਨਿਰੰਤਰ ਜਾਰੀ ਹਨ ਇਸੇ ਲੜੀ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਵਿਜ਼ੀਲੈਸ ਵਿਭਾਗ ਵੱਲੋਂ ਅਚਾਨਕ ਛਾਪਾ ਮਾਰੇ ਜਾਣ ਕਾਰਣ ਡਾਕਟਰਾਂ ਵਿੱਚ ਹੜ੍ਹਕੰਪ ਮੱਚ ਗਿਆ ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕਰੀਬ ਦੁਪਿਹਰੇ 12:15 ਵਜੇ ਵਿਜ਼ੀਲੈਸ ਵਿਭਾਗ ਦੀ ਟੀਮ ਡੀਐੱਸਪੀ ਮੁਨੀਸ਼ ਸ਼ਰਮਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚੀ ਅਤੇ ਇੰਚਾਰਜ ਐੱਸਐੱਮਓ ਡਾ ਸਵਾਤੀ ਸ਼ੀਹਮਾਰ ਦੇ ਕਮਰੇ ਵਿੱਚ ਚਲੇ ਗਏ ਜਿੱਥੇ ਵਿਜ਼ੀਲੇਂਸ ਦੀ ਟੀਮ ਨੂੰ ਦੇਖ ਕੇ ਡਾਕਟਰਾਂ ਦੇ ਚਿਹਰੇ ਦੀਆਂ ਹਵਾਈਆਂ ਉੜ ਗਈਆਂ ਇਸ ਦੌਰਾਨ ਵਿਜ਼ੀਲੈਸ ਦੀ ਟੀਮ ਨੇ ਕਰੀਬ ਇੱਕ ਘੰਟੇ ਦਾ ਸਮਾਂ ਇੰਚਾਰਜ ਐੱਸ ਐੱਮ ਓ ਡਾਕਟਰ ਦੇ ਕਮਰੇ ਵਿੱਚ ਬਿਤਾਇਆ ਜਿਸ ਸਬੰਧੀ ਸਿਵਲ ਹਸਪਤਾਲ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਜਾਣਕਾਰੀ ਦੇਣੀ ਜ਼ਰੂਰੀ ਨਾ ਸਮਝੀ। ਜਦ ਕਿ ਮੀਡੀਆ ਕਰਮੀਆਂ ਵੱਲੋਂ ਡੀਐਸਪੀ ਮੁਨੀਸ਼ ਸ਼ਰਮਾ ਵੱਲੋਂ ਪੁੱਛੇ ਜਾਣ ਤੇ ਉਹਨਾਂ ਕੇਵਲ ਏਨਾਂ ਹੀ ਕਿਹਾ ਕਿ ਇਹ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਵਿਜ਼ੀਲੇਂਸ ਵਿਭਾਗ ਦੀ ਰੂਟੀਨ ਚੈਕਿੰਗ ਸੀ, ਕਾਰਣ ਚਾਹੇ ਕੁਝ ਵੀ ਹੋਵੇ ਵਿਜੀਲੈਂਸ ਦੇ ਇਸ ਛਾਪੇ ਨਾਲ ਸਿਵਲ ਹਸਪਤਾਲ ਵਿੱਚ ਬੀਤੇ ਸਮੇਂ ਤੋਂ ਹੋਈਆਂ ਕੋਤਾਹੀਆਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ

ਕੈਪਸ਼ਨ : ਡੀ ਐਸ ਪੀ ਵਿਜੀਲੈਸ ਮੁਨੀਸ਼ ਸ਼ਰਮਾ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ । ਫੋਟੋ : ਅਜਮੇਰ ਦੀਵਾਨਾ