Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਅੰਤਰਰਾਜੀ ਸ਼ਰਾਬ ਤਸੱਕਰੀ ਦੇ 2 ਸਮੱਗਲਰ ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ ਦਸੂਹਾ ਪੁਲਿਸ ਨੇ ਕੀਤੇ ਕਾਬੂ

ਅੰਤਰਰਾਜੀ ਸ਼ਰਾਬ ਤਸੱਕਰੀ ਦੇ 2 ਸਮੱਗਲਰ ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ ਦਸੂਹਾ ਪੁਲਿਸ ਨੇ ਕੀਤੇ ਕਾਬੂ

ਦਸੂਹਾ (ਚੌਧਰੀ) 

19 ਜੁਲਾਈ : ਅੰਤਰਰਾਜੀ ਸ਼ਰਾਬ ਤਸੱਕਰੀ ਦੇ 2 ਸਮੱਗਲਰ ਭਾਰੀ ਮਾਤਰਾ ਵਿੱਚ ਸ਼ਰਾਬ ਸਮੇਤ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਰਮੇਸ਼ਵਰ ਦਾਸ ਪੁੱਤਰ ਪਿਆਰੇ ਲਾਲ ਵਾਸੀਆਨ ਟਾਂਗ ਉੱਪਰਲੀ ਥਾਣਾ ਨਾਲਾਗੜ ਜਿਲਾ ਸੋਲਨ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।

ਅੱਜ ਮਾਨਯੋਗ ਡੀ.ਜੀ.ਪੀ. ਸਾਹਿਬ, ਪੰਜਾਬ ਜੀ ਦੇ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਤਹਿਤ ਅਤੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਜੀ ਨੇ ਜਿਲ੍ਹੇ ਅੰਦਰ ਨਜਾਇਜ ਸ਼ਰਾਬ ਵੇਚਣ, ਚੋਰੀ ਕਰਨ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਤਫਤੀਸ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ ਬਲਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਸੁਪਰਵਿਜਨ ਹੇਠ ਇੰਸ. ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਇੰਸ, ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਵਲੋਂ ਵੱਖ-ਵੱਖ ਪੁਲਿਸ ਪਾਰਟੀ ਦੀਆਂ ਟੀਮਾਂ ਤਿਆਰ ਕਰਕੇ ਨਜਾਇਜ ਸ਼ਰਾਬ ਵੇਚਣ ਵਾਲਿਆਂ ਦੇ ਖਿਲਾਫ ਟੀਮਾਂ ਰਵਾਨਾ ਕੀਤੀਆਂ ਤਾਂ ਏ ਐਸ ਆਈ ਗੁਰਬਚਨ ਸਿੰਘ ਸਮੇਤ ਏ ਐਸ ਆਈ ਸਿਕੰਦਰ ਸਿੰਘ ਦੀ ਟੀਮ ਨੂੰ ਮੁਖਬਰ ਖਾਸ ਤੋ ਇਤਲਾਹ ਮਿਲੀ ਕਿ ਇੱਕ ਟਰੱਕ ਨੰਬਰੀ HP-12-G-9804 ਨਜਾਇਜ ਸ਼ਰਾਬ ਨਾਲ ਲੋਡ ਪਠਾਨਕੋਟ ਦੀ ਸਾਇਡ ਵੱਲ ਆ ਰਿਹਾ ਹੈ।ਜਿਸਨੂੰ ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਰਮੇਸ਼ਵਰ ਦਾਸ ਪੁੱਤਰ ਪਿਆਰੇ ਲਾਲ ਵਾਸੀਆਨ ਟਾਂਗ ਉੱਪਰਲੀ ਥਾਣਾ ਨਾਲਾਗੜ ਜਿਲਾ ਸੋਲਨ ਹਿਮਾਚਲ ਪ੍ਰਦੇਸ਼ ਬਾਹਰਲੇ ਰਾਜਾਂ ਵਿੱਚ ਲਿਜਾ ਕੇ ਸ਼ਰਾਬ ਵੇਚਦੇ ਹਨ। ਜਿਹਨਾਂ ਰਾਜਾ ਵਿੱਚ ਸ਼ਰਾਬ ਵੇਚਣ ਦੀ ਮਨਾਹੀ ਹੈ।ਜੋ ਇਹ ਸ਼ਰਾਬ ਵੇਚਣ ਦੀ ਸਮਗਲਿੰਗ ਕਰਦੇ ਹਨ ਜੋ ਇਹ ਪੰਜਾਬ ਸਰਕਾਰ ਅਤੇ ਜਿਸ ਸਟੇਟ ਵਿੱਚ ਜਾ ਕੇ ਸ਼ਰਾਬ ਵੇਚਦੇ ਹਨ। ਉਸ ਸਟੇਟ ਦੀ ਸਰਕਾਰ ਨਾਲ ਧੋਖਾਧੜੀ ਕਰਦੇ ਹਨ ਅਤੇ ਟੈਕਸ ਦੀ ਹੇਰ ਫੇਰ ਕਰਦੇ ਹਨ।ਜੋ ਇਤਲਾਹ ਸੱਚੀ ਦੇ ਠੋਸ ਹੋਣ ਤੇ ਸ਼ਪੈਸ਼ਲ ਨਾਕਾਬੰਦੀ ਟੀ ਪੁਆਇੰਟ ਹਾਜੀਪੁਰ ਚੋਕ ਦਸੂਹਾ ਵਿਖੇ ਲਗਾਇਆ।ਜੋਂ ਪਠਾਨਕੋਟ ਸਾਇਡ ਵੱਲੋਂ 02.30 ਏ ਐਮ ਦਾ ਹੋਵੇਗਾ ਤਾਂ ਟਰੱਕ ਉਕਤ ਨੰਬਰੀ ਪਠਾਨਕੋਟ ਸਾਇਡ ਵੱਲੋ ਆਉਂਦਾ ਦਿਖਾਈ ਦਿੱਤਾ।ਜਿਸਨੂੰ ਏ ਐਸ ਆਈ ਗੁਰਬਚਨ ਸਿੰਘ ਨੇ ਸਮੇਤ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਟਰੱਕ ਦੀ ਤਲਾਸ਼ੀ ਕੀਤੀ ਤੇ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 142 ਮਿਤੀ 19.7.23 ਅ/ਧ 420 ਭ.ਦ,61-1-14 ਐਕਸਾਇਜ ਐਕਟ ਥਾਣਾ ਦਸੂਹਾ ਦਰਜ ਕੀਤਾ।

ਦੋਸ਼ੀਆਂ ਤੋਂ ਕੀਤੀ ਬ੍ਰਾਮਦਗੀ : 90 ਪੇਟੀਆਂ ਸ਼ਰਾਬ ਇੰਮਪੀਰੀਅਲ ਬਲਿਊ, 225 ਪੇਟੀਆਂ ਅੱਧੀਏ ਸ਼ਰਾਬ ਇੰਮਪੀਰੀਅਲ ਬਲਿਉ, 150 ਪੇਟੀ ਪਉਏ ਸ਼ਰਾਬ ਇੰਮਪੀਰੀਅਲ ਬਲਿਊ, 40 ਬੋਰੇ ਉਤਮ ਖਾਦ (ਹਰੇਕ ਬੋਰੇ ਵਿੱਚ 20 ਕਿਲੋ ਖਾਦ ) ਤੇ ਇੱਕ ਟਰੱਕ