Prime Punjab Times

Latest news
DAV ਪਬਲਿਕ ਸਕੂਲ ਵਿਖੇ ‘ਫਾਇਰਲੈੱਸ ਕੁਕਿੰਗ ਦੀ ਗਤੀਵਿਧੀ ਕਰਵਾਈ ਖਾਲਸਾ ਕਾਲਜ ਵਿਖੇ ਸੱਤ ਦਿਨਾਂ ਫੈਕਲਟੀ ਡਿਪਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਨਗਰ ਕੌਂਸਲ ਚੋਣਾਂ 'ਚ ਝਾੜੂ ਤੇ ਪੰਜੇ 'ਚ ਹੋਵੇਗੀ ਕੜੀ ਟੱਕਰ,ਅਕਾਲੀ ਤੇ ਫੁੱਲ ਨੇ 50 ਪ੍ਰਤੀਸ਼ਤ ਉਮੀਦਵਾਰ ਚੋਣ ਮੈਦਾਨ ਚ ... ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਦਾ ਉਦਘਾਟਨ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਤੰਬਾਕੂ ਨਿਸ਼ੇਧ ਦਿਵਸ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਸਕੂਲ ਵਿਦਿਆਰਥੀਆਂ ਦੀ ਬੱਸ ਅਤੇ ਟਿੱਪਰ ਵਿਚਾਲੇ ਵਾਪਰਿਆ ਹਾਦਸਾ, ਸਾਰੇ ਬੱਚੇ ਸੁਰੱਖਿਅਤ DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਯੈਲੋ ਡੇ ਬੜੇ ਧੂਮਧਾਮ ਨਾਲ ਮਨਾਇਆ ਗਿਆ ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਅਸ਼ੀਸ ਉਰਫ਼ ਸੀਪਾ ਕਾਬੂ, ਬਰੇਟਾ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ KMS ਕਾਲਜ ਵਿਖੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਇਸ ਸਾਲ ਤਿੰਨ ਨਵੇਂ ਪ੍ਰੋਫੈਸ਼ਨਲ ਡਿਗਰੀ ਕੋਰਸ ਸ਼ੁਰੂ ਕੀਤੇ ਗਏ - ਪ੍ਰ... ਮਾਤਾ ਪੰਜਪੀਰੀ ਦਰਬਾਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਭਲਕੇ
ADVERTISEMENT
You are currently viewing *ਬੀਤੇ ਦਿਨੀਂ ਹੋਈ ਲੁੱਟ ਪੁਲਿਸ ਵਲੋਂ ਟਰੇਸ,ਐਕਟਿਵਾ ਸਮੇਤ ਇਕ ਦੋਸ਼ੀ ਗ੍ਰਿਫਤਾਰ*

*ਬੀਤੇ ਦਿਨੀਂ ਹੋਈ ਲੁੱਟ ਪੁਲਿਸ ਵਲੋਂ ਟਰੇਸ,ਐਕਟਿਵਾ ਸਮੇਤ ਇਕ ਦੋਸ਼ੀ ਗ੍ਰਿਫਤਾਰ*

ਟਾਂਡਾ / ਦਸੂਹਾ (ਚੌਧਰੀ)

22 ਜੂਨ : ਬੀਤੇ ਦਿਨੀਂ  ਪਿੰਡ ਭੂਲਪੁਰ ਵਿਖੇ ਹੋਈ ਲੁੱਟ ਪੁਲਿਸ ਵਲੋਂ ਟਰੇਸ ਕਰ ਲਈ ਗਈ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਮੀਤ ਸਿੰਘ ਵਾਸੀ ਬੈਂਸ ਅਵਾਨ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਇਸ ਸਬੰਧੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ. ਇਨਵੈਸਟੀਗੇਸ਼ਨ , ਮੈਡਮ ਨਵਨੀਤ ਕੌਰ ਐਸ.ਪੀ. ਉਪਰੇਸ਼ਨ ਅਤੇ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ।ਜੋ ਮਿਤੀ 15/16.06.23 ਦੀ ਦਰਮਿਆਨੀ ਰਾਤ ਨੂੰ ਅਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੂਲਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਜੋ ਘਰ ਵਿਚ ਇਕੱਲਾ ਸੀ ਅਤੇ ਉਸ ਦਾ ਬਾਕੀ ਪਰਿਵਾਰ ਵਿਦੇਸ਼ ਅਮਰੀਕਾ ਵਿਚ ਰਹਿੰਦਾ ਹੈ ਦੇ ਘਰ ਤਿੰਨ ਨਾ ਮਲੂਮ ਵਿਆਕਤੀਆਂ ਨੇ ਕੰਧਾ ਟੱਪ ਕੇ ਉਸ ਨੂੰ ਗੰਭੀਰ ਸੱਟਾ ਲਗਾ ਕੇ ਉਸ ਤੋਂ 10,000/- ਰੁਪਏ, ਇਕ ਐਕਟਿਵਾ ਅਤੇ 1 ਮੁਰਗੀ ਲੁੱਟ ਕੇ ਲੈ ਗਏ ਸਨ। ਇਸ ਕੇਸ ਸਬੰਧੀ ਸੀਨੀਆਰ ਅਫਸਰਾਂ ਵਲੋਂ ਸ਼ਪੈਸ਼ਲ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਤਹਿਤ ਅਧੁਨਿਕ ਢੰਗ ਤਰੀਕਿਆਂ ਨਾਲ ਇਸ ਕੇਸ ਨੂੰ ਹੱਲ ਕਰਕੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਅਤੇ ਉਸ ਪਾਸੋ ਇਕ ਲੁੱਟੀ ਹੋਈ ਐਕਟਿਵਾ ਵੀ ਬ੍ਰਾਮਦ ਕਰ ਲਈ ਗਈ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਅੱਜ ਪੇਸ਼ ਕਰਕੇ ਅੱਜ ਰਿਮਾਡ ਹਾਸਲ ਕਰਕੇ ਬਾਕੀ ਰਹਿੰਦੀ ਬ੍ਰਾਮਦਗੀ ਅਤੇ ਨਾਮਯਦ ਦੋਸ਼ੀਆਨ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ ।

ਟਰੇਸ ਮੁਕੱਦਮਾ :- 1. ਮੁਕੱਦਮਾ ਨੰਬਰ 165 ਮਿਤੀ 16-06-23 ਜੇਰ ਧਾਰਾ 458,380,323,34 IPC ਥਾਣਾ ਟਾਂਡਾ ਜਿਲਾ ਹੁਸਿਆਰਪੁਰ

error: copy content is like crime its probhihated