Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਵਧੀਆ ਸੇਵਾਵਾਂ ਦੇਣ ਤੇ ਡਾਕਟਰ ਰਣਜੀਤ ਸਿੰਘ ਰਾਣਾ ਨੂੰ ਕੀਤਾ ਸਨਮਾਨਿਤ

ਵਧੀਆ ਸੇਵਾਵਾਂ ਦੇਣ ਤੇ ਡਾਕਟਰ ਰਣਜੀਤ ਸਿੰਘ ਰਾਣਾ ਨੂੰ ਕੀਤਾ ਸਨਮਾਨਿਤ

ਗੜ੍ਹਦੀਵਾਲਾ 29 ਅਗਸਤ (ਚੌਧਰੀ)

: ਅੱਜ ਦੀ ਭੱਜ ਦੌੜ ਜ਼ਿਦਗੀ ਵਿੱਚ ਬਹੁਤ ਹੀ ਘੱਟ ਇਨਸਾਨ ਹਨ ਜੋਂ ਆਪਣੀ ਸਰਕਾਰੀ ਨੌਕਰੀ ਦੌਰਾਨ ਮਾਨਵਤਾ ਦੀ ਦਿਲੋਂ ਸੇਵਾ ਕਰਦਾ ਹੋਣ, ਉਹਨਾ ਵਿੱਚੋ ਇੱਕ ਹਨ ਡਾਕਟਰ ਰਣਜੀਤ ਸਿੰਘ ਰਾਣਾ ਜੋਂ ਪੀ ਐੱਚ ਸੀ ਭੁੰਗਾ ਵਿਖੇ ਸਰਕਾਰੀ ਨੌਕਰੀ ਤੇ ਤੈਨਾਤ ਹਨ। ਜੋ ਹਰ ਮਰੀਜ਼ ਦੀ ਹਰ ਬਿਮਾਰੀ ਧਿਆਨ ਨਾਲ ਦੇਖਕੇ ਬਹੁਤ ਵਧੀਆ ਤਰੀਕੇ ਨਾਲ ਇਲਾਜ ਕਰਦੇ ਹਨ। ਅੱਜ ਤੱਕ ਕਿਸੇ ਵੀ ਮਰੀਜ਼ ਨਾਲ ਗੁੱਸੇ ਨਾਲ ਪੇਸ਼ ਨਹੀਂ ਆਏ। ਜਿਨ੍ਹਾਂ ਦੀ ਡਾਕਟਰੀ ਪ੍ਰਤੀ ਕਾਬਲੀਅਤ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਜਿਸ ਦਾ ਗੜਦੀਵਾਲਾ ਨੂੰ ਹੀ ਨਹੀਂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੀ ਮਾਣ ਹੈ ਕਿਉਂਕਿ ਡਾਕਟਰ ਰਣਜੀਤ ਸਿੰਘ ਰਾਣਾ ਕੋਲ ਇਲਾਜ ਲਈ ਬਹੁਤ ਦੁਰ ਦੁਰਾਡੇ ਤੋਂ ਮਰੀਜ਼ ਆਉਂਦੇ ਹਨ। ਇਸ ਵਾਸਤੇ ਕਾਂਗਰਸ ਵੱਲੋਂ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਹਿਉਮਨ ਰਾਈਟਸ ਦੋਆਬਾ ਜੋਨ ਪ੍ਰਧਾਨ ਸਰੂਪ ਸਿੰਘ ਪੰਡੋਰੀ ਅਰਾਈਆਂ ਵੱਲੋਂ ਡਾਕਟਰ ਰਣਜੀਤ ਸਿੰਘ ਰਾਣਾ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪੰਡੋਰੀ ਅਰਾਈਆਂ ਨੇ ਕਿਹਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਾਰਟੀ ਬਾਜੀ ਤੇ ਜਾਤਪਾਤ ਤੋਂ ਉੱਪਰ ਉੱਠ ਕੇ ਇੱਕ ਵਧੀਆ ਇਨਸਾਨ ਦਾ ਹੌਸਲਾ ਵਧਾਈਏ ਤੇ ਨਵੀਂ ਪੀੜ੍ਹੀ ਨੂੰ ਵੀ ਸੇਧ ਦਾਈਏ। ਜਿਸ ਨਾਲ ਸਮਾਜ ਵਿੱਚ ਨਿਖਾਰ ਆਵੇਗਾ। ਇਸ ਮੌਕੇ ਡਾਕਟਰ ਰਣਜੀਤ ਸਿੰਘ ਰਾਣਾ ਤੇ ਉਹਨਾਂ ਦੀ ਧਰਮਪਤਨੀ ਡਾਕਟਰ ਸਵਿਤਾ ਰਾਣਾ ਵੀ ਹਾਜ਼ਰ ਸਨ।ਇਸ ਮੌਕੇ ਡਾਕਟਰ ਰਣਜੀਤ ਸਿੰਘ ਰਾਣਾ ਨੇ ਸਰੂਪ ਸਿੰਘ ਪੰਡੋਰੀ ਅਰਾਈਆਂ ਤੇ ਕਾਂਗਰਸ ਪਾਰਟੀ ਦਾ‌ ਧੰਨਵਾਦ ਕਰਦਿਆਂ ਕਿਹਾ ਇਸ ਤੋਂ ਪਹਿਲਾਂ ਮੈਨੂੰ ਪੰਜਾਬ ਸਰਕਾਰ ਪੰਜਾਬ ਹੈਲਥ ਕਾਰਪੋਰੇਸ਼ਨ ਵੱਲੋਂ ਪੰਜਾਬ ਵਿੱਚ ਸਰਜਰੀ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਵਾਉਣ ਲਈ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਹੈ। ਇਸ ਮੌਕੇ ਹਾਜ਼ਰ ਹਰਬਿਲਾਸ ਏ ਆਈਂ ਸੀ ਸੀ ਹਿਉਮਨ ਰਾਈਟਸ ਸਕੱਤਰ ਹੁਸ਼ਿਆਰਪੁਰ,ਜ਼ੋਰਾਵਰ ਸਿੰਘ ਯੂਥ ਕਾਂਗਰਸ ਪ੍ਰਧਾਨ ਗੜਦੀਵਾਲਾ,ਐਮ ਸੀ ਹਰਵਿੰਦਰ ਕੁਮਾਰ,ਗੁਰਦੀਪ ਸਿੰਘ ਸਾਬਕਾ ਐਮ ਸੀ, ਅਜੀਤ ਕੁਮਾਰ, ਇੰਦਰਜੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।

error: copy content is like crime its probhihated