Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਪੀ ਐਚ ਡੀ ਗੌਰਮਿੰਟ ਸਕੂਲ ਟੀਚਰ ਐਸੋਸੀਏਸ਼ਨ ਦੇ ਵਫਦ ਨੇ ਸੌਂਪਿਆ ਮੰਗ ਪੱਤਰ

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਪੀ ਐਚ ਡੀ ਗੌਰਮਿੰਟ ਸਕੂਲ ਟੀਚਰ ਐਸੋਸੀਏਸ਼ਨ ਦੇ ਵਫਦ ਨੇ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ (ਚੌਧਰੀ) 

3 ਅਗਸਤ : ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੀ ਐਚ ਡੀ ਗੌਰਮਿੰਟ ਸਕੂਲ ਟੀਚਰ ਐਸੋਸੀਏਸ਼ਨ ਦਾ ਵਫਦ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਮਿਲਿਆ। ਉਨ੍ਹਾਂ  ਸਿਖਿਆ ਮੰਤਰੀ ਦੇ ਨਾਂ ਤੇ ਆਪਣੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਕੈਬਨਿਟ ਮੰਤਰੀ ਸਾਹਿਬ ਨੂੰ ਸੌਂਪਿਆ। ਇਸ ਸਬੰਧੀ ਡਾ ਕੁਲਦੀਪ ਮਨਹਾਸ ਨੇ ਦੱਸਿਆ ਕਿ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ( ਮਾਲ ਵਿਭਾਗ) ਜੀ ਜਿਹਨਾਂ ਨੇ ਵਿਸੇਸ ਤੌਰ ਤੇ ਮੀਟਿੰਗ ਸਮੇਂ ਹਾਜਰ ਹੁੰਦਿਆਂ ਐਸੋਸੀਏਸ਼ਨ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਸ਼ਿਫਾਰਸ਼ ਕੀਤੀ । ਇਸ ਮੌਕੇ ਤੇ ਪੀਐੱਚ. ਡੀ.ਵਰਗ ਨੂੰ ਮਾਣ ਸਨਮਾਨ ਦਿਵਾਉਣ ਵਾਸਤੇ ਕੈਬਨਿਟ ਮੰਤਰੀ ਵਲੋਂ ਸਿਖਿਆ ਮੰਤਰੀ ਅਤੇ ਮੁੱਖ ਮੰਤਰੀ ਸਾਹਿਬ ਨਾਲ ਖੁਦ ਵਕੀਲ ਬਣ ਕੇ ਮੀਟਿੰਗ ਦਾ ਪ੍ਰਬੰਧ ਕਰਵਾਉਣ ਲਈ ਕਾਰਵਾਈ ਸ਼ੁਰੂ ਕੀਤੀ। ਇਸ ਮੌਕੇ ਤੇ ਡਾ. ਕੁਲਦੀਪ ਸਿੰਘ ਮਨਹਾਸ , ਡਾ. ਮੀਨੂੰ ,ਡਾ.ਰਿੱਤੂ ਕੁਮਰਾ ਅਤੇ. ਡਾ ਰਮਿੰਦਰ ਕੌਰ ਆਦਿ ਹਾਜਰ ਸਨ।

ਇਹ ਹਨ ਇਹਨਾਂ ਦੀਆਂ ਮੰਗਾਂ : –

1) ਸਿੱਖਿਆ ਵਿਭਾਗ ਵਿਚ ਹਰੇਕ ਪੱਧਰ ਦੀਆਂ ਤਰੱਕੀਆਂ ਵਿਚ 15% ਕੋਟਾ ਨਿਸ਼ਚਿਤ ਕੀਤਾ ਜਾਵੇ।

2) ਪ੍ਰਾਇਮਰੀ ਸਿੱਖਿਆ ਵਿਭਾਗ ਤੋਂ ਸੈਕੰਡਰੀ ਸਿੱਖਿਆ ‘ਚ ਤਰੱਕੀਆਂ ਦੀ ਤਰਜ਼ ਤੇ ਪੀਐੱਚ. ਡੀ. ਅਧਿਆਪਕਾਂ ਲਈ ਡਿਗਰੀ ਕਾਲਜਾਂ, ਯੂਨੀਵਰਸਿਟੀਆਂ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਨਾਲ ਸਬੰਧਿਤ ਹੋਰ ਵਿਭਾਗਾਂ ਵਿਚ ਤਰੱਕੀਆਂ ਦਾ ਰਸਤਾ 50% ਕੋਟਾ ਦੇ ਕੇ ਖੋਲਿਆ ਜਾਵੇ।

3) ਸਟੇਟ/ ਨੈਸ਼ਨਲ ਅਵਾਰਡੀ ਅਧਿਆਪਕਾਂ ਦੀ ਤਰਜ ਤੇ ਪੀ ਐਚ ਡੀ ਅਧਿਆਪਕ ਵਰਗ ਨੂੰ ਨੌਕਰੀ ‘ਚ ਵਾਧਾ ਦਿੱਤਾ ਜਾਵੇ।

 (4) ਸਕੂਲ ਸਿਖਿਆ ਵਿਭਾਗ ਚ ਰਹਿੰਦਿਆਂ ਪੀਐੱਚ. ਡੀ. ਵਰਗ ਨੂੰ ਕਾਲਜਾਂ / ਯੂਨੀਵਰਸਿਟੀਆਂ ਦੀ ਤਰਜ਼ ਤੇ ਵਿੱਤੀ ਲਾਭ ( ਵਾਧੂ ਇਨਕਰੀਮੈਂਟਾਂ ਦੇ ਰੂਪ ‘ਚ ) ਦਿੱਤਾ ਜਾਵੇ।

ਫੁਟਕਲ :-

a) ਰਾਜ ਪੱਧਰੀ ਸਮੇਤ ਰਾਸ਼ਟਰੀ ਅਤੇ ਅੰਤਰਰਾਸਟਰੀ ਸੈਮੀਨਾਰਾਂ ‘ਚ ਹਿੱਸਾ ਲੈਣ ਲਈ ਸਕੂਲਾਂ ‘ਚ ਕੰਮ ਕਰਦੇ ਬੁੱਧੀਜੀਵੀਆਂ ਨੂੰ ਆਨ ਡਿਊਟੀ ਜਾਣ ਲਈ ਪਹਿਲਾਂ ਤੋਂ ਜਾਰੀ ਹਦਾਇਤਾਂ ਵਿਚ ਵਾਧਾ ਕੀਤਾ ਜਾਵੇ।

b) ਇਸ ਵਰਗ ਨੂੰ ਅਧਿਐਨ ਕਰਨ ਲਈ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ / ਆਰਕਾਈਵਜ਼ ਆਦਿ ਦੀਆਂ ਲਾਇਬ੍ਰੇਰੀਆਂ ਦੀ ਸਕੂਲਾਂ ‘ਚ ਕੰਮ ਕਰਦੇ ਅਤੇ ਰਿਟਾਇਰਡ ਬੁੱਧੀਜੀਵੀਆਂ ਨੂੰ ਉਮਰ ਭਰ ਲਈ ਮੈਂਬਰਸ਼ਿਪ ਦਿੱਤੀ ਜਾਵੇ।