Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ੍ਹ ਦੇ ਸਾਰੇ ਮੈਂਬਰਾ ਨੇਂ ਅਚਲੇਸ਼ਵਰ ਧਾਮ, ਅਤੇ ਗੁਰਦਵਾਰਾ ਸਹਿਬ ਵਿੱਚ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ

ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ੍ਹ ਦੇ ਸਾਰੇ ਮੈਂਬਰਾ ਨੇਂ ਅਚਲੇਸ਼ਵਰ ਧਾਮ, ਅਤੇ ਗੁਰਦਵਾਰਾ ਸਹਿਬ ਵਿੱਚ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ

ਬਟਾਲਾ ( ਸ਼ਰਮਾ)

ਕਲੱਬ, ਅਤੇ ਪੱਤਰਕਾਰਾਂ ਦੀ ਚੜਦੀਕਲਾ ਕਲ਼ਾ ਲਈ ਕਰਵਾਈ ਅਰਦਾਸ

7 ਜੂਨ : ਪਿਛਲੇ ਦਿਨੀਂ ਨਵ ਗਠਿਤ ਮੀਡੀਆ ਪਾਵਰ ਕਲੱਬ ਪੰਜਾਬ ਚੰਡੀਗੜ ਦੇ ਸਮੂਹ ਮੈਂਬਰਾਂ ਵੱਲੋਂ ਗੁਰੂਆਂ ਅਤੇ ਦੇਵੀ ਦੇਵਤਿਆਂ ਦੀ ਚਰਨਛੋਹ ਧਰਤੀ ਸ੍ਰੀ ਅਚਲੇਸ਼ਵਰ ਮੰਦਿਰ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪਹੁੰਚ ਕੇ ਨਤਮਸਤਕ ਹੋ ਕੇ ਕਲੱਬ ਦੀ ਚੜਦੀ ਕਲਾ ਤੇ ਸਮੂਹ ਵਿਸ਼ਵ ਦੀ ਸ਼ਾਂਤੀ ਲਈ ਅਰਦਾਸ ਕੀਤੀ । ਕਲੱਬ ਵੱਲੋਂ ਪੱਤਰਕਾਰਾਂ ਦੇ ਹਿਤਾਂ ਲਈ ਕੰਮ ਕਰਨ ਤੇ ਚੰਗੇ ਸਮਾਜ ਦਾ ਨਿਰਮਾਣ ਕਰਨ ਦਾ ਸੰਕਲਪ ਲਿਆ ਗਿਆ । ਇਸ ਮੌਕੇ ਪਾਵਰ ਮੀਡੀਆ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਕਲੱਬ ਦਾ

ਉਦੇਸ਼ ਮੀਡੀਆ ਜਗਤ ਦੇ ਹਿੱਤਾਂ ਲਈ ਕੰਮ ਕਰਨ ਦੇ ਨਾਲ ਨਾਲ ਨਰੋਏ ਸਮਾਜ ਦੇ ਨਿਰਮਾਣ ਲਈ ਵਿਸ਼ੇਸ ਸਹਿਯੋਗ ਦੇਣਾ ਹੈ। ਇਹ ਉਦੋਂ ਹੀ ਸੰਭਵ ਹੋ ਸਕੇਗਾ ਜੇਕਰ ਕਲੱਬ ਮੈਂਬਰ ਤੇ ਸਮਾਜ ਦੇ ਲੋਕਾਂ ਵੱਲੋਂ ਆਪਸੀ ਸਹਿਯੋਗ ਕੀਤਾ ਜਾਵੇ। ਕਲੱਬ ਮੈਂਬਰਾਂ ਨੇ ਕਿਹਾ ਕਿ ਮੀਡੀਆ ਪਾਵਰ ਕਲੱਬ ਹਮੇਸ਼ਾ ਪੱਤਰਕਾਰਾਂ ਤੇ ਮਜਲੂਮਾਂ ਨਾਲ ਉਨ੍ਹਾਂ ਦੇ ਹੱਕ ਤੇ ਸੱਚ ਦੇ ਸਾਥ ਲਈ ਚੱਟਾਨ ਵਾਂਗ ਖੜੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਕਲੱਬ ਦੇ ਮੈਂਬਰ ਇਸ ਜਿੰਮੇਵਾਰੀ ਨੂੰ ਪੂਰੀ ਹਿੰਮਤ ਨਾਲ ਨਿਭਾਉਣਗੇ। ਸਮੂਹ ਟੀਮ ਨੂੰ ਨਾਲ ਲੈ ਕੇ ਪੱਤਰਕਾਰ ਦੇ ਹਿਤਾਂ ਲਈ ਕੰਮ ਕਰਨ ਲਈ ਹਰ ਕਿਸੇ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਯੋਗਦਾਨ ਕਰਨਾ ਚਾਹੀਦਾ ਹੈ। ਇਥੇ ਜ਼ਿਕਰਯੋਗ ਹੈ ਕਿ ਇਹ ਮੀਡੀਆ ਪਾਵਰ ਕਲੱਬ ਨੂੰ ਚਲਾਉਣ ਲਈ ਸਿਰਫ ਕਮੇਟੀਆ ਦੀ ਚੋਣ ਕੀਤੀ ਗਈ ਹੈ । ਇਸ ਮੌਕੇ ਕਲੱਬ ਮੈਂਬਰਾਂ ‘ਚ ਅਮਨਦੀਪ ਸੈਂਡੀ,ਸੰਜੀਵ ਨਈਅਰ, ਭੋਪਾਲ ਸਿੰਘ, ਜਤਿੰਦਰ ਕੁੰਡਲ, ਅਵਿਨਾਸ਼ ਸ਼ਰਮਾ, ਜੈ ਤਿਵਾੜੀ, ਯੋਗੇਸ਼ ਮਹਿੰਦਰੂ, ਰਮੇਸ਼ ਬਹਿਲ, ਰਾਕੇਸ਼ ਕੁਮਾਰ, ਸਵਤੰਤਰ ਅਗਰਵਾਲ, ਪਰਮਿੰਦਰ ਸਿੰਘ, ਜਸਵਿੰਦਰ ਬੇਦੀ, ਨਰੇਸ਼ ਕੁਮਾਰ , ਕੁਲਦੀਪ ਸ਼ਰਮਾ, ਤਰਨਜੀਤ ਸਿੰਘ, ਕਮਲ ਕਨਵੈਲ ਸਿੰਘ, ਭੁਪਿੰਦਰ ਸਿੰਘ ਸੋਢੀ, ਰਾਘਵ ਸਹਿਗਲ, ਸੁਭਾਸ਼ ਸਹਿਗਲ, ਨਿਖਿਲ ਮਹਿਰਾ, ਯਤਿਨ ਸਹਿਗਲ, ਸੰਨੀ ਸਲੋਤਰਾ, ਮਨੀ ਸ਼ਰਮਾ, ਲੱਖਣਪਾਲ ਆਦਿ ਹਾਜ਼ਰ ਸਨ।

error: copy content is like crime its probhihated