ਗੜ੍ਹਦੀਵਾਲਾ(PPT NEWS)
9 ਮਈ : ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਮੀਟਿੰਗ ਚੈਂਚਲ ਸਿੰਘ ਪਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾਈ ਆਗੂ ਕਾਮਰੇਡ ਗੁਰਮੇਸ ਸਿੰਘ ਅਤੇ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜਿਸ ਵਿਚ ਸਭ ਤੋਂ ਪਹਿਲਾਂ ਵਿਛੜੇ ਆਗੂ ਕਾਮਰੇਡ ਸੁਨੀਤ ਚੋਪੜਾ ,ਮਦਨ ਘੋਸ਼ ਅਤੇ ਚਰਨਜੀਤ ਸਿੰਘ ਚਠਿਆਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੇਸ਼ ਨੇ ਕਿਹਾ ਤੇ ਮੋਦੀ ਸਰਕਾਰ ਦੇਸ਼ ਦੀਆਂ ਸਵਿਧਾਨਕ ਸੰਸਥਾਵਾਂ ਨੰ ਖਤਮ ਕਰਨ ਲੱਗੀ ਹੋਈ ਹੈ । ਦੇਸ਼ ਅੰਦਰ ਕਾਂਗਰਸ ਕੁਰੱਪਟ ਸਰਕਾਰ ਦਾ ਕੋਈ ਨਾ ਬਦਲ ਹੋਣ ਕਰਕੇ ਬੀਜੇਪੀ ਨੇ ਲੋਕਾਂ ਨੂੰ ਝੂਠੇ ਵਾਦੇ ਅਤੇ ਹਿੰਦੁਵਾਦ ਦਾ ਨਾਅਰਾ ਦੇਕੇ ਸਤਾ ਵਿੱਚ ਆਈ ਤੇ ਹੁਣ ਕਾਰਪੋਰੇਟ ਘਰਾਣਿਆਂ ਦਾ ਢਿੱਡ ਭਰਨ ਲੱਗੀ ਹੋਈ ਹੈ। ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਦੀ ਹੁਣ ਕੋਈ ਨਹੀਂ ਗੱਲ ਕੀਤੀ ਜਾਂਦੀ ,ਦੇਸ਼ ਦੇ ਪਬਲਿਕ ਖੇਤਰ ਦੇ ਅਦਾਰਿਆਂ ਨੂੰ ਅਡਾਨੀਆਂ ਅੰਬਾਨੀਆਂ ਤੇ ਬਦੇਸ਼ੀ ਕੰਪਨੀਆਂ ਕੋਲ ਵੇਚਿਆ ਜਾ ਰਿਹਾ ਹੈ। ਕਿਸਾਨਾਂ ਦੀਆਂ ਜ਼ਮੀਨ ਤੇ ਕਬਜ਼ਾ ਕਰਨ ਲਈ ਮੋਦੀ ਸਰਕਾਰ ਨੇ ਕਾਲੇ ਕਨੂੰਨ ਲਿਆਂਦੇ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਯੁਕਤ ਮੋਰਚੇ ਵੱਲੋਂ 715 ਕਿਸਾਨਾਂ ਦੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਤੇ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪਏ। ਹੁਣ ਭਾਜਪਾ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਵੱਲ ਤੁਰੀ ਹੋਈ ਹੈ ।ਮਨਰੇਗਾ ਦੇ ਬੱਜਟ ਵਿਚ 33 ਪ੍ਰਤਿਸ਼ਤ ਦੀ ਕਟੌਤੀ ਕਰ ਦਿੱਤੀ ਗਈ ਹੈ ।ਦੇਸ਼ ਅੰਦਰ ਮਹਿਲਾ ਪਹਿਲਵਾਨ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਮੰਤਰੀ ਆਜ਼ਾਦ ਘੁੰਮ ਰਿਹਾ ਹੈ। ਕਿਸਾਨਾਂ ਵੱਲੋਂ ਉਨ੍ਹਾਂ ਬੇਟੀਆਂ ਦੇ ਹੱਕ ਵਿਚ ਦਿੱਲੀ ਜੰਤਰ-ਮੰਤਰ ਤੇ ਧਰਨੇ ਦਿੱਤੇ ਜਾ ਰਹੇ ਹਨ ,ਪਰ ਸਰਕਾਰ ਦੇ ਕੰਨਾਂ ਤੱਕ ਅਜੇ ਇਹ ਆਵਾਜ਼ ਨਹੀਂ ਪਈ ।ਲੜਕੀਆਂ ਦੇ ਜਿਨਸੀ ਸ਼ੋਸ਼ਣ ਕਰਨ ਵਾਲੇ ਮੰਤਰੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਪਿਛਲੀ ਰਿਵਿਊ ਰਿਪੋਰਟ ਪੇਸ਼ ਕੀਤੀ ਗਈ ।ਜਿਸ ਵਿੱਚ 23 ਮਾਰਚ ਦੀ ਹੁਸ਼ਿਆਰਪੁਰ ਰੈਲੀ,5 ਅਪ੍ਰੈਲ ਦੀ ਦਿੱਲੀ ਰੈਲੀ, ਮਈ-ਦਿਵਸ, ਇਸਤਰੀ ਦਿਵਸ ਵੱਖ ਵੱਖ ਥਾਵਾਂ ਤੇ ਮਨਾਉਣ ਵਾਲੇ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਤੇ ਇਹਨਾ ਤੇ ਵਿਸਤਾਰ ਪੂਰਵਕ ਚਰਚਾ ਹੋਈ । ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਬਰਾਂਚਾਂ ਦੀਆਂ ਮੀਟਿਗਾਂ ਬਹੁਤ ਜ਼ਰੂਰੀ ਹਨ ਉਨ੍ਹਾਂ ਕਿਹਾ ਕਿ ਭਖਦੀਆਂ ਮੰਗਾਂ ਲਈ ਸਾਨੂੰ ਹਰ ਘਰ ਤੇ ਦਸਤਕ ਦੇਣ ਦੀ ਲੋੜ ਹੈ ।ਅਸੀਂ ਲੋਕਾਂ ਨੂੰ ਸੰਘਰਸ਼ਾਂ ਵਿੱਚ ਪਾ ਕੇ ਹੀ ਉਨ੍ਹਾਂ ਦੇ ਹੱਕਾਂ ਲਈ ਲੜਾਈ ਲੜ ਕੇ ਹੀ ਅੱਗੇ ਵੱਧ ਸਕਦੇ ਹਾਂ। ਉਹਨਾਂ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਦੀ ਪਿੰਡ-ਪਿੰਡ ਭਰਤੀ ਕਰਨ ਤੇ ਜ਼ੋਰ ਦਿੱਤਾ ਤਾ ਕੇ ਅਸੀਂ ਨੌਜਵਾਨਾਂ ਨੂੰ ਸਹੀ ਸੇਧ ਦੇ ਸਕੀਏ ।ਅੱਜ ਦੀ ਮੀਟਿੰਗ ਵਿਚ ਗੁਰਮੇਸ ਸਿੰਘ ,ਗੁਰਨੇਕ ਸਿੰਘ ਭੱਜਲ, ਰਣਜੀਤ ਸਿੰਘ ਚੌਹਾਨ , ਅਜੀਤ ਸਿੰਘ ਹਸੈਨਪੁਰ ,ਚੰਚਲ ਸਿੰਘ ,ਚਰਨ ਸਿੰਘ ਗੜ੍ਹਦੀਵਾਲਾ, ਨਿਰਮਲਜੀਤ ਸਿੰਘ ਕੱਲੋਵਾਲ ਮਲਕੀਤ ਸਿੰਘ ਆਦਿ ਹਾਜ਼ਰ ਸਨ ।
Post Views: 337








