Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਇਲਾਕੇ ਦੇ ਲੋੜਵੰਦ ਮਰੀਜ਼ ਮਹੀਨੇ ਦੇ ਦੂਜੇ,ਤੀਜੇ ਤੇ ਚੌਥੇ ਮੰਗਲਵਾਰ ਚੈਰੀਟੇਬਲ ਹਸਪਤਾਲ ਵਿਖੇ ਪਹੁੰਚ ਕੇ ਓਪੀਡੀ ਦਾ ਉੱਠਾ ਸਕਦੇ ਹਨ ਲਾਭ : ਸ.ਮਨਜੋਤ ਤਲਵੰਡੀ 

ਇਲਾਕੇ ਦੇ ਲੋੜਵੰਦ ਮਰੀਜ਼ ਮਹੀਨੇ ਦੇ ਦੂਜੇ,ਤੀਜੇ ਤੇ ਚੌਥੇ ਮੰਗਲਵਾਰ ਚੈਰੀਟੇਬਲ ਹਸਪਤਾਲ ਵਿਖੇ ਪਹੁੰਚ ਕੇ ਓਪੀਡੀ ਦਾ ਉੱਠਾ ਸਕਦੇ ਹਨ ਲਾਭ : ਸ.ਮਨਜੋਤ ਤਲਵੰਡੀ 

ਗੜ੍ਹਦੀਵਾਲਾ (ਚੌਧਰੀ)

26 ਅਪ੍ਰੈਲ : ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਜੋ ਚੈਰੀਟੇਬਲ ਹਸਪਤਾਲ ਦੀ ਸ਼ੁਰੂਆਤ  ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਕੀਤੀ ਗਈ ਹੈ। ਜਿੱਥੇ ਡਾ ਲਵਪ੍ਰੀਤ ਸਿੰਘ ਪਾਬਲਾ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਵਲੋਂ ਮਹੀਨੇ ਦੇ ਚੌਥੇ ਮੰਗਲਵਾਰ ਓ ਪੀ ਡੀ ਕੀਤੀ ਗਈ। ਜਿਸ ਵਿਚ ਲਗਭਗ 50 ਦੇ ਕਰੀਬ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਇਸ ਤਰ੍ਹਾਂ ਮਹੀਨੇ ਦੇ ਦੂਜੇ ਮੰਗਲਵਾਰ ਡਾ ਗੁਰਜੋਤ ਸਿੰਘ ਪਾਬਲਾ ਮਾਨਸਿਕ ਰੋਗਾਂ ਦੇ ਮਾਹਿਰ ਓ ਪੀ ਡੀ ਕਰਨਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਮਹੀਨੇ ਦੇ ਤੀਜੇ ਮੰਗਲਵਾਰ ਡਾ ਹਰਪ੍ਰੀਤ ਸਿੰਘ ਸਕੈਨ ਅਤੇ ਡਾਈਬਟੀਜ ਦੇ ਮਾਹਿਰ ਵਲੋਂ ਓ ਪੀ ਡੀ ਕੀਤੀ ਜਾਵੇਗੀ। ਕੋਈ ਵੀ ਇਲਾਕੇ ਦੇ ਲੋੜਵੰਦ ਮਰੀਜ਼ ਦੂਜੇ, ਤੀਜੇ ਤੇ ਚੌਥੇ ਮੰਗਲਵਾਰ ਸ਼ਾਮ 4 ਤੋਂ 5 ਵਜੇ ਤੱਕ ਇਸ ਓ ਪੀ ਡੀ ਦਾ ਲਾਭ ਉਠਾ ਸਕਦੇ ਹਨ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਡਾ ਲਵਪ੍ਰੀਤ ਸਿੰਘ, ਡਾ ਹਰਪ੍ਰੀਤ ਸਿੰਘ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਸੁਸਾਇਟੀ ਮੈਂਬਰ ਹਾਜਰ ਸਨ।