Prime Punjab Times

Latest news
ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਮਜ਼ਬੂਤ ਸਾਥ, ਕਰਮਜੀਤ ਜੰਬਾ ਤੇ ਮੈਡਮ ਅਮਨਦੀਪ ਦਾ ਸਨਮਾਨ ਸਹਿਤ... 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ *ਪਿੰਡ ਮੱਕੋਵਾਲ ਵਿਖੇ ਨੌਵਾ ਪੇਂਡੂ ਕ੍ਰਿਕਟ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ* ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਘਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ KMS ਕਾਲਜ ਵਿਖੇ ਨਵੇਂ ਸੈਸ਼ਨ 2026-27 ਦੀਆਂ ਕਲਾਸਾਂ ਦੀ ਸ਼ੁਰੂਆਤ ਇੰਡਕਸ਼ਨ ਪ੍ਰੋਗਰਾਮ ਦੇ ਨਾਲ – ਪ੍ਰਿੰਸੀਪਲ ਡਾ.ਮਾਨਵ ... ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ ​10 ਜੁਲਾਈ ਨੂੰ ਜਲ ਸਪਲਾਈ ਮੰਤਰੀ ਮੁੰਡੀਆਂ ਦੇ ਹਲਕੇ 'ਚ ਲੱਗੇਗਾ ਪੱਕਾ ਮੋਰਚਾ : ਦਰਸ਼ਵੀਰ ਸਿੰਘ ਰਾਣਾ ਨਿਗਮ ਚੋਣਾਂ : ਰਜਿਸਟਰਡ ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਮਿਲੇਗੀ ਤਨਖਾਹ ਸਮੇਤ ਛੁੱਟੀ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ
ADVERTISEMENT
You are currently viewing ਸੀਟੂ ਵੱਲੋਂ ਐਸਡੀਐਮ ਦਸੂਹਾ ਨੂੰ ਦਿੱਤਾ ਗਿਆ ਮੰਗ ਪੱਤਰ

ਸੀਟੂ ਵੱਲੋਂ ਐਸਡੀਐਮ ਦਸੂਹਾ ਨੂੰ ਦਿੱਤਾ ਗਿਆ ਮੰਗ ਪੱਤਰ

ਗੜਦੀਵਾਲਾ 28 ਜੂਨ (ਚੌਧਰੀ) 
: ਭਾਰਤ ਨਿਰਮਾਣ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਜਿਲਾ ਹੁਸ਼ਿਆਰਪੁਰ ਸੀਟੂ ਵੱਲੋਂ ਮਨਜੀਤ ਕੌਰ ਭੱਟੀਆਂ ਦੀ ਅਗਵਾਈ ਹੇਠ ਐਸਡੀਐਮ ਦਸੂਹਾ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੰਗ ਪੱਤਰ ਵਿਚ ਕਿਹਾ ਗਿਆ ਕਿ ਮੋਦੀ ਸਰਕਾਰ ਨੇ 17 ਵੀ ਪਾਰਲੀਮੈਂਟ ਵਿੱਚ ਵਿਰੋਧੀ ਧਿਰਾਂ ਦੇ 146 ਮੈਂਬਰਾਂ ਨੂੰ ਮੁਅੱਤਲ ਜਾਂ ਬਰਖਾਸਤ ਕਰਕੇ ਬਿਨ੍ਹਾਂ ਬਹਿਸ ਦੇ 3 ਫੌਜਦਾਰੀ ਕਾਨੂੰਨ ਭਾਰਤੀਯ ਨਿਆਂ ਸੰਹਿਤਾ, ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ, ਭਾਰਤੀ ਸਾਕਸਿਆ ਅਧਿਨਿਯਮ) ਪਾਸ ਕਰ ਲਏ ਸਨ। ਇਹਨਾਂ ਕਾਨੂਨਾਂ ਦੇ ਲਾਗੂ ਹੋ ਜਾਣ ਨਾਲ ਕਾਨੂੰਨ ਦੇ ਰਾਜ ਦਾ ਭੋਗ ਪੈ ਜਾਵੇਗਾ। ਦੇਸ਼ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਜਾਵੇਗਾ। ਵਿਰੋਧ ਦੀ ਕਿਸੇ ਵੀ ਅਵਾਜ ਨੂੰ ਕੁਚਲਣਾ ਆਮ ਵਰਤਾਰਾ ਹੋ ਜਾਵੇਗਾ। ਕੇਂਦਰ ਸਰਕਾਰ ਨੇ ਇਹਨਾਂ ਤਿੰਨੇ ਕਾਨੂੰਨਾਂ ਨੂੰ ਮਿਤੀ 1 ਜੁਲਾਈ 2024 ਤੋਂ ਲਾਗੂ ਕਰਨ ਲਈ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਾਡੀ ਤੁਹਾਨੂੰ ਅਪੀਲ ਹੈ ਕਿ ਇਹਨਾਂ ਵਿਰੁੱਧ ਪੰਜਾਬ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਭੇਜਿਆ ਜਾਵੇ ਅਤੇ ਇਸ ਮਨਸਾ ਦਾ ਤੁਹਾਡੇ ਵੱਲੋਂ ਫੇਰੀ ਐਲਾਨ ਕੀਤਾ ਜਾਵੇ।

ਕੇਂਦਰ ਦੀ ਮੋਦੀ ਸਰਕਾਰ ਨੇ ਮਜਦੂਰਾਂ ਅਤੇ ਮਾਲਕਾਂ ਦੇ ਆਪਸੀ ਸਬੰਧਾਂ ਨੂੰ ਨਿਯਮਤ ਕਰਨ ਦੇ ਬਣੇ 29 ਕਿਰਤ ਕਾਨੂੰਨਾਂ ਨੂੰ ਕਾਰਪੋਰੇਟ ਪੱਖੀ 4 ਲੇਬਰ ਕੋਡਜ਼ ਰਾਹੀਂ ਬਦਲ ਦਿੱਤਾ ਹੈ। ਸਾਰੀਆਂ ਜਮਹੂਰੀ ਤੇ ਲੋਕ ਪੱਖੀ ਧਿਰਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੀ ਪਹਿਲੀ ਅਰਮਿੰਦਰ ਸਿੰਘ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਲਈ 3 ਧਿਰੀ ਕਮੇਟੀਆਂ ਵਿੱਚ ਵਿਚਾਰ ਕੀਤੇ ਤੋਂ ਬਿਨ੍ਹਾਂ ਰੂਲਜ ਬਣਾ ਦਿੱਤੇ ਸਨ। ਸੀਟੂ, ਜਿਹੜੀ ਕਿ ਦੇਸ਼ ਦੀ ਮਾਨਤਾ ਪ੍ਰਾਪਤ ਇੱਕ ਪ੍ਰਮੁੱਖ ਜਥੇਬੰਦੀ ਹੈ, ਸਰਕਾਰ ਵੱਲੋਂ ਇੱਕ ਪਾਸੜ ਤੌਰ ਤੇ ਬਣਾਏ ਰੂਲਜ ਰੱਦ ਕੀਤੇ ਜਾਣ ਦੀ ਮੰਗ ਕਰਦੀ ਹੈ ਅਤੇ 4 ਲੇਬਰ ਕੋਡਜ਼ ਉਦੋਂ ਤੱਕ ਪੰਜਾਬ ਵਿੱਚ ਲਾਗੂ ਨਾ ਕਰਨ ਦਾ ਐਲਾਨ ਕੀਤਾ ਜਾਵੇ ਜਦੋਂ ਤੱਕ ਬਣਦੀ 3 ਧਿਰੀ ਵਿਚਾਰ ਚਰਚਾ ਅਤੇ ਜਮਹੂਰੀ ਢੰਗ ਨਾਲ ਸੰਸਦ ਵਿੱਚ ਸੋਧ ਨਹੀਂ ਲਏ ਜਾਂਦੇ।

ਪੰਜਾਬ ਵਿੱਚ ਮਜਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਸਥਾਪਿਤ ਕਾਨੂੰਨਾਂ ਦਾ ਉਲੰਘਣ ਕਰਕੇ ਪਿਛਲੇ 12 ਸਾਲਾਂ ਤੋਂ ਸੋਧੀਆਂ ਨਹੀਂ ਗਈਆਂ। ਇਹਨਾਂ ਨੂੰ ਨਵਿਆਣ ਦਾ ਅਮਲ ਫੇਰੀ ਤੌਰ ਉੱਤੇ ਆਰੰਭ ਕਰਵਾਇਆ ਜਾਵੇ । ਛਿਮਾਹੀ ਮਹਿੰਗਾਈ ਭੱਤਾ ਜਿਹੜਾ 1 ਅਪ੍ਰੈਲ ਤੋਂ ਹੋਣਾ ਸੀ, ਫੇਰੀ ਜਾਰੀ ਕਰਵਾਇਆ ਜਾਵੇ ਅਤੇ ਸਾਰੀਆਂ ਤਿੰਨ ਧਿਰੀ ਕਮੇਟੀਆਂ ਦਾ ਪੁਨਰਗਠਨ ਕਰਕੇ ਉਹਨਾਂ ਨੂੰ ਫੰਕਸਨਲ ਬਣਾਇਆ ਜਾਵੇ।ਅੱਜ ਦੇ ਇਸ ਐਕਸ਼ਨ ਵਿੱਚ ਮਨਜੀਤ ਕੌਰ ਭੱਟੀਆਂ ਦੇ ਨਾਲ ਕੁਲਦੀਪ ਕੌਰ ਹਰਦੀਪ ਕੌਰ ਗੁਰਮੇਲ ਸਿੰਘ ਬਰਿੰਦਰ ਸਿੰਘ ਬਲਵੀਰ ਕੌਰ ਦਵਿੰਦਰ ਸ਼ਰਮਾ ਗੁਰਪ੍ਰੀਤ ਸਿੰਘ ਰਣਜੀਤ ਸਿੰਘ ਆਦਿ ਉਨਾਂ ਦੇ ਨਾਲ ਸਨ।

error: copy content is like crime its probhihated