Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬੂਟਿਆਂ ਦਾ ਲਗਾਇਆ ਲੰਗਰ

ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬੂਟਿਆਂ ਦਾ ਲਗਾਇਆ ਲੰਗਰ

ਗੜ੍ਹਦੀਵਾਲਾ 26 ਜੂਨ (ਚੌਧਰੀ) 

: ਗੜਦੀਵਾਲਾ ਦੀ ਮਹੰਤ ਮਾਰਕੀਟ ਵਿਖੇ ਵੀਰਪਾਲ ਮਹੰਤ ਦੀ ਅਗਵਾਈ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ । ਸਵੇਰੇ ਸਭ ਤੋਂ ਪਹਿਲਾਂ ਗੁਰੂ ਜੀ ਦਾ ਓਟ ਆਸਰਾ ਲੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਸਾਰੀ ਸੰਗਤ ਵਿੱਚ ਵਰਤਾਇਆ ਗਿਆ। ਉਸ ਦੇ ਉਪਰੰਤ ਬੂਟਿਆਂ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਆਮ ਸੰਗਤਾਂ ਦੇ ਲਈ ਵਰਤਿਆ ਗਿਆ। ਇਸ ਮੌਕੇ ਤੇ ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਬੂਟਿਆਂ ਦੇ ਲੰਗਰ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਬੂਟਿਆਂ ਦਾ ਲੰਗਰ ਵਰਤਾਇਆ। ਇਸ ਬੂਟਿਆਂ ਦੇ ਲੰਗਰ ਵਿਚ 700 ਤੋਂ ਵੱਧ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ।ਮਿਲੀ ਜਾਣਕਾਰੀ ਅਨੁਸਾਰ ਰਵੀਪਾਲ ਕਾਲਰਾ ਤੇ ਰੋਮੀ ਮਲਹੋਰਤਾ ਵਲੋਂ ਇਨ੍ਹਾਂ ਵੰਡੇ ਗਏ ਬੂਟਿਆਂ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਗਿਆ। ਇਸ ਮੌਕੇ ਤੇ ਰਾਜਾ ਯੂਐਸਏ,ਠੇਕੇਦਾਰ ਗੋਦਪੁਰ, ਕਮਲਜੋਤ ਸ਼ਾਹੀ,ਪਵਨ ਸਾਹੀ ਅਨਮੋਲ,ਪ੍ਰਭ ਨੂਰ ਗੋਪੀ ਚੌਹਕਾ ,ਮਨਵੀਰ ਸ਼ਾਹੀ,ਪਿਊਸ਼ ਇੰਦਰ,ਮਨਜੋਤ ਸ਼ਾਹੀ ਬਿੱਲੂ,ਗੋਪੀ ਬਾਹਗਾ, ਮਨਕਰਨ,ਜੋਬਨ ਤਲਵੰਡੀ, ਅਮਨ, ਸ਼ਿਵ ਵਰਮਾ, ਅਰਸ਼,ਅਰਵਿੰਦਰ ਸ਼ਾਹੀ, ਵਿਕੀ,ਸਰਵ ਬੁੱਟਰ, ਸਿਮਰਨਜੀਤ ਸਿੰਘ ਸਿੰਮੂ,ਪ੍ਰਭਜੋਤ ਸਾਹੀ,ਅਰਸ਼,ਮੰਨਾ ਦਾਰਾਪੁਰ,ਅੰਮ੍ਰਿਤ ਪਾਨਵਾਂ, ਡਾਕਟਰ ਗੁਰਜੀਤ ਪੰਨਵਾਂ, ਮਨਿੰਦਰ ਤੂਰਾਂ,ਸਾਬੀ ਚੌਹਕਾ,ਸੋਨੂ ਮੋਰਕਲੀ,ਭਿੰਦਰ ਗੋਦਪੁਰ ਇੰਦਰ ਗੋਦਪੁਰ, ਤਰਨਵੀਰ ਡੱਲੇਵਾਲ, ਜਰਨੈਲ ਸਿੰਘ ਡੱਲੇਵਾਲ, ਹਰਕਮਲ ਬਾਹਗਾ,ਲਖਬੀਰ ਸਿੰਘ ਲੱਖੀ, ਅਤੇ ਭਾਰੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਫ਼ੋਟੋ :  ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬੂਟਿਆਂ ਦਾ ਲੰਗਰ ਵਰਤਾਉਂਦੇ ਹੋਏ ਮਨਜੋਤ ਸਿੰਘ ਤਲਵੰਡੀ ਅਤੇ ਵੀਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ