Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਕੇਂਦਰੀ ਮੰਤਰੀ ਅਰਜੁਨ ਰਾਮ ਮੇਗਵਾਲ ਦਾਂ ਬਟਾਲਾ ਆਉਣ ਤੇ ਭਾਜਪਾ ਲੀਡਰਸ਼ਿਪ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ

ਕੇਂਦਰੀ ਮੰਤਰੀ ਅਰਜੁਨ ਰਾਮ ਮੇਗਵਾਲ ਦਾਂ ਬਟਾਲਾ ਆਉਣ ਤੇ ਭਾਜਪਾ ਲੀਡਰਸ਼ਿਪ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ

ਬਟਾਲਾ (ਅਵਿਨਾਸ਼ ਸ਼ਰਮਾ )

15 ਅਪ੍ਰੈਲ : ਅੱਜ ਭਾਰਤੀ ਜਨਤਾ ਪਾਰਟੀ ਜ਼ਿਲਾ ਬਟਾਲਾ ਵਲੋ ਜ਼ਿਲਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਵਿੱਚ ਕੇਂਦਰੀ ਸੰਸਕ੍ਰਿਤਕ ਅਤੇ ਸੰਸਦੀਯ ਕਾਰਜ ਮੰਤਰੀ ਅਰਜੁਨ ਰਾਮ ਮੇਘਵਾਲ ਦੇ ਬਟਾਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਓਹਨਾ ਦੇ ਨਾਲ ਡਾਕਟਰ ਜਸਵਿੰਦਰ ਢਿੱਲੋਂ ਅਤੇ ਰਾਜਿੰਦਰ ਬਿੱਟਾ ਵੀ ਪਹੁੰਚੇ। ਓਹਨਾ ਦੇ ਲਈ ਸਵਾਗਤੀ ਪ੍ਰੋਗਰਾਮ ਭਾਜਪਾ ਦੇ ਸੀਨੀਅਰ ਨੇਤਾ ਇੰਦਰ ਸੇਖੜੀ ਦੇ ਇੰਸਟੀਚਿਊਟ ਵੀ ਐਮ ਐਸ ਵਿਖੇ ਰੱਖਿਆ ਗਿਆ। ਓਹਨਾ ਦੇ ਪਹੁੰਚਣ ਤੇ ਜ਼ਿਲਾ ਪ੍ਰਧਾਨ, ਸਟੇਟ ਕਾਰਜ ਕਾਰਨੀ ਮੈਂਬਰ ਸਮੁੱਚੀ ਜ਼ਿਲਾ ਟੀਮ ਦੋਵੇਂ ਵਿਧਾਨ ਸਭਾ ਦੇ ਮੰਡਲ ਅਤੇ ਮੋਰਚਿਆਂ ਦੇ ਪ੍ਰਧਾਨ, ਸਾਰਿਆ ਨੇ ਓਹਨਾ ਦੇ ਗਲੇ ਵਿਚ ਫੁੱਲ ਮਾਲਾ ਪਹਿਨਾ ਕੇ ਸਵਾਗਤ ਕੀਤਾ। ਮੀਟਿੰਗ ਹਾਲ ਪਹੁੰਚਣ ਤੇ ਜ਼ਿਲਾ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਗੁਲਦਸਤੇ ਭੇਟ ਕੀਤੇ, ਸ਼ਾਲ ਅਤੇ ਸਰੋਪੇ ਪਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਓਹਨਾ ਦੇ ਪਹੁੰਚਣ ਦਾ ਮੁੱਖ ਮੰਤਵ ਜ਼ਿਲਾ ਬਟਾਲਾ ਦੇ ਉਹ ਕੰਮ ਜੋ ਪਿਛਲੇ ਲੰਬੇ ਸਮੇਂ ਤੋਂ ਲਟਕੇ ਪਏ ਸੀ ਜਿਵੇਂ ਕਿ ਬਟਾਲੇ ਦੀ ਇੰਡਸਟਰੀ ਬਹੁਤ ਹੀ ਹਾਸ਼ੀਏ ਤੇ ਪਹੁੰਚ ਗਈ ਹੈ ਉਸ ਦੇ ਲਈ ਕੇਂਦਰ ਸਰਕਾਰ ਕੋਲ ਰਾਹਤ ਪੈਕੇਜ ਤੇ ਸ਼ੁਲਤਾ ਲਈ ਅਰਜ਼ ਕੀਤੀ ਗਈ, ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਤੇ ਡੇਰਾ ਰੋਡ ਵਿਖੇ ਰੇਲਵੇ ਫਾਟਕ ਦੇ ਥੱਲੇ under path ਦੀ ਤਜ਼ਵੀਜ਼ ਦਿੱਤੀ ਗਈ । ਇਸ ਤੋਂ ਇਲਾਵਾ ਬਾਰਾਂਦਰੀ ਦੇ ਵਿਕਾਸ ਦੀ ਤਜ਼ਵੀਜ਼ ਵੀ ਰੱਖੀ ਗਈ। ਹੋਰ ਵੀ ਕਈ ਮਸਲੇ ਸੀ ਇਸ ਸ਼ਹਿਰ ਦੇ ਓਹਨਾ ਬਾਰੇ ਵੀ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਮੇਘਵਾਲ ਨੇ ਬੜੇ ਨਰਮੇ ਤੇ ਧਿਆਨ ਨਾਲ ਸਾਰਿਆ ਦੀਆ ਗੱਲਾ ਨੂੰ ਸੁਣਿਆ। ਅਤੇ ਯਕੀਨ ਦਿਵਾਇਆ ਕਿ ਜਿਹੜੇ ਕੰਮਾਂ ਦੇ ਬਾਰੇ ਤੁਸੀ ਕਿਹਾ ਹੈ ਉਹ ਕੰਮ ਯਕੀਨੀ ਤੌਰ ਤੇ ਹੋਣਗੇ । ਜ਼ਿਲਾ ਪ੍ਰਧਾਨ ਨੇ ਸਾਰੇ ਕੰਮਾਂ ਦੀਆ ਪ੍ਰੋਜੈਕਟ ਫਾਇਲਾ ਮੰਤਰੀ ਨੂੰ ਦੇ ਦਿੱਤੀਆਂ ਗਈਆਂ । ਓਹਨਾ ਨੇ ਤੁਰੰਤ ਹੀ ਸਬੰਧਤ ਮੰਤਰਾਲੇ ਨਾਲ ਗੱਲ ਕਰ ਕੇ ਕਲ ਦੇ ਸਮਾ ਵੀ ਦੇ ਦਿੱਤਾ ਕਿ ਮੈਂ ਕਲ ਸ਼ਾਮ 5 ਵਜੇ ਰੇਲਵੇ ਸਟੇਸ਼ਨ, ਫਾਟਕ ਅਤੇ ਬਾਰਾਦਰੀ ਦਾ ਜਯਾਜ਼ਾ ਲੈਣ ਅਵਾਗਾ। ਮੰਤਰੀ ਨਾਲ ਇਹ ਮੀਟਿੰਗ ਬਹੁਤ ਸਫਲ ਰਹੀ।ਸਾਰੇ ਭਾਜਪਾ ਬਟਾਲਾ ਦੇ ਕਾਰਜ ਕਰਤਾ ਬਹੁਤ ਖੁਸ਼ ਸਨ।

error: copy content is like crime its probhihated