Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੰਯੁਕਤ ਕਿਸਾਨ ਮੋਰਚਾ 11 ਦਸੰਬਰ ਨੂੰ ਪਾਰਲੀਮੈਂਟ ਮੈਂਬਰਾਂ ਨੂੰ ਦੇਵੇਗਾ ਚੇਤਾਵਨੀ ਪੱਤਰ

ਸੰਯੁਕਤ ਕਿਸਾਨ ਮੋਰਚਾ 11 ਦਸੰਬਰ ਨੂੰ ਪਾਰਲੀਮੈਂਟ ਮੈਂਬਰਾਂ ਨੂੰ ਦੇਵੇਗਾ ਚੇਤਾਵਨੀ ਪੱਤਰ

ਗੁਰਦਾਸਪੁਰ(ਅਸ਼ਵਨੀ)

7 ਦਸੰਬਰ – ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਦੀ ਇਕ ਭਰਵੀਂ ਮੀਟਿੰਗ ਜੇ ਪੀ ਐਮ ਓ ਦਫਤਰ ਵਿਖੇ ਸੁਰਿੰਦਰ ਸਿੰਘ ਕੋਠੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜ਼ਿਲ੍ਹੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ।ਮੀਟਿੰਗ ਸਮੇਂ ਵਿਚਾਰ ਚਰਚਾ ਵਿੱਚ ਹਿਸਾ ਲੈਦਿਾਆ ਸੁਖਦੇਵ ਸਿੰਘ ਭਾਗੋਕਾਵਾਂ , ਤਰਲੋਕ ਸਿੰਘ ਬਹਿਰਾਮਪੁਰ , ਗੁਲਜ਼ਾਰ ਸਿੰਘ ਬਸੰਤਕੋਟ , ਲਾਡੀ ਘੁਮਾਣ , ਮੋਹਨ ਸਿੰਘ ਜੀਵਨਚੱਕ , ਮੱਖਣ ਸਿੰਘ ਕੁਹਾੜ , ਲਖਵਿੰਦਰ ਸਿੰਘ ਮਰੜ , ਬਲਬੀਰ ਸਿੰਘ ਕੱਤੋਵਾਲ , ਚੰਨਣ ਸਿੰਘ ਦੋਰਾਂਗਲਾ , ਬਲਰਾਜ ਸਿੰਘ ਬਾਜਵਾ , ਪਲਵਿੰਦਰ ਸਿੰਘ ਕਿਲਾ ਨਥੂ ਸਿੰਘ , ਗੁਰਦਿਆਲ ਸਿੰਘ ਸੋਹਲ ਆਦਿ ਨੇ ਹਿੱਸਾ ਲਿਆ।ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਦਿਆਂ ਤੋੰ ਮੁੱਕਰ ਗਈ ਹੈ ।ਐਮ ਐਸ ਪੀ ਬਾਰੇ ਕਾਨੂੰਨ ਨਹੀਂ ਬਣਾ ਰਹੀ, ਲਖੀਮਪੁਰ ਖੀਰੀ ਦੇ ਜ਼ਿੰਮੇਵਾਰ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਹਣੀ ਨੂੰ ਅਹੁਦੇ ਤੋਂ ਹਾਲੇ ਤਕ ਵੀ ਨਹੀਂ ਹਟਾਇਆ ਹੈ , ਬਿਜਲੀ ਸੋਧ ਬਿਲ ਫਿਰ ਪੇਸ਼ ਕਰਨ ਦੀਆਂ ਤਜ਼ਵੀਜਾਂ ਰੱਖੀਆਂ ਜਾ ਰਹੀਆਂ ਹਨ , ਪੰਜਾਬ ਨੂੰ ਝੋਨੇ ਦੀ ਥਾਂ ਕੋਈ ਹੋਰ ਫ਼ਸਲ ਬੀਜਣ ਲਈ ਉਤਸ਼ਾਹਤ ਨਹੀਂ ਕੀਤਾ ਜਾ ਰਿਹਾ , ਪੰਜਾਬ ਨੂੰ ਬੰਜਰ ਬਣਾਉਣ ਦੀ ਨੀਤੀ ਤੋ ਸਰਕਾਰ ਪਿੱਛੇ ਨਹੀਂ ਹਟ ਰਹੀ, ਕਿਸਾਨਾਂ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਬਾਦ ਪੈਨਸ਼ਨ ਦੇਣ ਦੀ ਮੰਗ ਸਵੀਕਾਰ ਨਹੀਂ ਹੋ ਰਹੀ, ਏਸ ਕਰਕੇ ਕੇਂਦਰ ਸਰਕਾਰ ਵਿਰੁੱਧ ਫੇਰ ਤੋਂ ਪਹਿਲਾਂ ਦੀ ਤਰ੍ਹਾਂ ਮੋਰਚਾ ਲਾਉਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ। ਆਗੂਆਂ ਨੇ ਦੱਸਿਆ ਕਿ ਇਸ ਬਾਰੇ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ 11 ਦਸੰਬਰ ਨੂੰ ਚੇਤਾਵਨੀ ਪੱਤਰ ਸੌਂਪੇ ਜਾਣਗੇ । ਗੁਰਦਾਸਪੁਰ ਵਿਖੇ ਕੋਈ ਵੀ ਮੈਂਬਰ ਪਾਰਲੀਮੈਂਟ ਮੈਂਬਰ ਨਹੀਂ ਹੈ ਇਸ ਲਈ ਚੇਤਾਵਨੀ ਪੱਤਰ ਗੁਰਦਾਸਪੁਰ ਸਥਿਤ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਨੂੰ ਦਿਤਾ ਜਾਵੇਗਾ ।ਗੁਰਦਾਸਪੁਰ ਵਿਖੇ ਕਿਸਾਨ ਵੱਡੀ ਗਿਣਤੀ ਵਿੱਚ 11 ਵਜੇ ਸੁੱਕੇ ਤਲਾਬ ਇਕੱਠੇ ਹੋਣਗੇ ਅਤੇ ਮਾਰਚ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨੂੰ ਪ੍ਰਧਾਨ ਮੰਤਰੀ ਦੇ ਨਾਂ ਚੇਤਾਵਨੀ ਪੱਤਰ ਸੌਂਪਿਆ ਜਾਵੇਗਾ। ਜੋ ਕਿ ਕੇਂਦਰ ਸਰਕਾਰ ਨੂੰ ਭੇਜਣ ਲਈ ਹੋਵੇਗਾ । ਮੀਟਿੰਗ ਵਿੱਚ ਆਗੂਆਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਾ ਕੀਤੇ ਤਾ ਉਸਨੂੰ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਕਪੂਰ ਸਿੰਘ ਘੁੰਮਣ , ਬਲਬੀਰ ਸਿੰਘ ਉੱਚਾ ਧਕਾਲਾ , ਬਲਰਾਜ ਸਿੰਘ ਬਾਜਵਾ , ਹਰਪ੍ਰੀਤ ਸਿੰਘ ਕੰਡੀਲਾ , ਜਗਤਾਰ ਸਿੰਘ ਸੰਗਤਪੁਰ , ਘਰਪਿੰਦਰ ਸਿੰਘ ਕੋਹਾਲੀ , ਗੁਰਚਰਨ ਸਿੰਘ ਵਾਲੀਆ ਓੁਂਕਾਰ ਸਿੰਘ ਬਿਆਨਪੁਰ , ਸੁਭਾਸ਼ ਕੈਰੇ , ਸ਼ਮਸ਼ੇਰ ਸਿੰਘ ਹਰਪੁਰ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।