Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਚਿਕਨ ਸ਼ਾਪ ਦਾ ਮਾਲਿਕ ਕਰਵਾ ਰਿਹਾ ਸੀ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ

ਚਿਕਨ ਸ਼ਾਪ ਦਾ ਮਾਲਿਕ ਕਰਵਾ ਰਿਹਾ ਸੀ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ

ਬਟਾਲਾ, 18 ਜੂਨ ( ਸ਼ਰਮਾ )

ਲੇਬਰ ਵਿਭਾਗ ਨੇ ਰੇਡ ਕਰ, ਕੱਟਿਆ ਚਾਲਾਨ
ਬਟਾਲਾ ’ਚ ਬਾਲ ਮਜ਼ਦੂਰੀ ਦਿਨ ਬ ਦਿਨ ਵੱਧ ਰਹੀ,

:  ਨਾਬਾਲਿਗ ਬੱਚਿਆਂ ਤੋਂ ਦੁਕਾਨ ’ਤੇ ਮਜ਼ਦੂਰੀ ਕਰਵਾਉਣ ਦੇ ਸੰਬੰਧ ’ਚ ਚਿਕਨ ਸ਼ਾਪ ਦੇ ਮਾਲਿਕ ਦਾ ਅੱਜ ਲੇਬਰ ਵਿਭਾਗ ਗੁਰਦਾਸਪੁਰ ਵੱਲੌ ਚਾਲਾਨ ਕੱਟਿਆ ਗਿਆ ਤੇ ਮਾਨਯੌਗ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ।
ਗੌਰਤਲਬ ਹੈ ਕਿ ਅੱਜ ਲੇਬਰ ਵਿਭਾਗ ਗੁਰਦਾਸਪੁਰ ਦੇ ਇੰਸਪੈਕਟਰ ਗੁਰਜਾਪਾਲ ਸਿੰਘ ਵੱਲੋਂ ਆਪਣੀ ਟੀਮ ਤੇ ਬਟਾਲਾ ਪੁਲਿਸ ਨਾਲ ਸਾਂਝੇ ਤੌਰ ’ਤੇ ਸਥਾਨਕ ਸਿੰਬਲ ਚੋਂਕ ਬਟਾਲਾ ਵਿਖੇ ਸਥਿਤ ਇਕ ਚਿਕਨ ਸ਼ਾਪ ਦੀ ਦੁਕਾਨ ’ਤੇ ਰੇਡ ਕੀਤੀ ਗਈ। ਰੇਡ ਦੌਰਾਨ ਉਨ੍ਹਾਂ ਦੇਖਿਆ ਕਿ ਦੁਕਾਨ ਵਿੱਚ ਦੋ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ। ਇੰਸਪੈਕਟਰ ਗੁਰਜਾਪਾਲ ਵੱਲੌੱ ਤੁਰੰਤ ਇਸ ਸੰਬੰਧ ’ਚ ਕਾਰਵਾਈ ਕਰਦਿਆਂ ਨਾਬਾਲਿਗ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਤੇ ਦੁਕਾਨ ਮਾਲਿਕ ਨੂੰ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੇ ਸੰਬੰਧ ’ਚ ਪੁੱਛਗਿੱਛ ਕੀਤੀ ਤੇ ਤਾੜਨਾ ਵੀ ਕੀਤੀ ਜਿਸ ’ਤੇ ਉਹ ਕੋਈ ਸਪਸ਼ਟ ਜਵਾਬ ਨਹੀ ਦੇ ਸਕਿਆਂ ਉਲਟਾ ਵਿਭਾਗ ਦੀ ਟੀਮ ਨਾਲ ਬਹਿਸਬਾਜੀ ਕਰਨੀ ਸੁਰੂ ਕਰ ਦਿੱਤੀ। ਇੰਸਪੈਕਟਰ ਗੁਰਜਾਪਾਲ ਵੱਲੋਂ ਤਰੁੰਤ ਦੁਕਾਨ ਮਾਲਿਕ ਦਾ ਐੰਟੀ ਚਾਈਲਡ ਲੇਬਰ ਤਹਿਤ ਚਾਲਾਨ ਕੱਟਿਆ ’ਤੇ ਦੁਕਾਨ ਮਾਲਿਕ ਨੂੰ ਅਗਾਂਹ ਤੋਂ ਨਾਬਾਲਿਗ ਬੱਚਿਆਂ ਤੋਂ ਮਜ਼ਦੂਰੀ ਨਾ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਗੁਰਜਾਪਾਲ ਨੇ ਦੱਸਿਆ ਕਿ ਲੇਬਰ ਵਿਭਾਗ ਬਾਲ ਮਜ਼ਦੂਰੀ ਦੇ ਖਿਲਾਫ ਪੂਰੀ ਤਰ੍ਹਾਂ ਚੋਕਸ ਹੈ ਜਿਥੇ ਵੀ ਵਿਭਾਗ ਨੂੰ ਬਾਲ ਮਜਦੂਰੀ ਦੇ ਸੰਬੰਧ ’ਚ ਜਾਣਕਾਰੀ ਮਿਲਦੀ ਹੈ ਵਿਭਾਗ ਵੱਲੋਂ ਤਰੁੰਤ ਉਸ ’ਤੇ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸੂਚਨਾ ਦੇ ਆਧਾਰ ’ਤੇ ਅੱਜ ਬਟਾਲਾ ਦੇ ਸਿੰਬਲ ਚੋਂਕ ਵਿਖੇ ਸਥਿਤ ਇਕ ਚਿਕਨ ਦੀ ਦੁਕਾਨ ’ਤੇ ਰੇਡ ਕੀਤੀ ਤਾਂ ਦੇਖਿਆ ਕਿ ਦੁਕਾਨ ਮਾਲਿਕ ਵੱਲੋਂ 2 ਨਾਬਾਲਿਗ ਬੱਚਿਆਂ, ਜੋ ਕਿ 15-15 ਸਾਲ ਦੀ ਉਮਰ ਤੋਂ ਘੱਟ ਸਨ ਉਨ੍ਹਾਂ ਤੋਂ ਦੁਕਾਨ ’ਤੇ ਮਜਦੂਰੀ ਦਾ ਕੰਮ ਲੈ ਲਿਆ ਸੀ।। ਜਦੋਂ ਉਕਤ ਬੱਚਿਆਂ ਨੂੰ ਪੁੱਛਿਆਂ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ 5-5 ਸਾਲਾਂ ਤੋਂ ਇਸ ਦੁਕਾਨ ’ਤੇ ਕੰਮ ਕਰ ਰਹੇ ਹਨ। ਬੱਚਿਆਂ ਦੇ ਬਿਆਨਾ ਦੇ ਆਧਾਰ ’ਤੇ ਚਿਕਨ ਸ਼ਾਪ ਦੇ ਮਾਲਿਕ ਦਾ ਚਾਲਾਨ ਕੱਟਿਆ ਗਿਆ ਤੇ ਉਸਨੂੰ ਇਸ ਸੰਬੰਧ ’ਚ ਲੇਬਰ ਕੋਰਟ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਹ ਦੁਕਾਨ ’ਤੇ ਬਹੁਤ ਘੱਟ ਆਉਂਦਾ ਹੈ, ਦੁਕਾਨ ਨੂੰ ਉਸਦੇ ਲੜਕੇ ਚਲਾਉਂਦੇ ਹਨ। ਦੁਕਾਨ ’ਤੇ ਨਾਬਾਲਿਗ ਬੱਚਿਆਂ ਦੇ ਕੰਮ ਕਰਨ ਬਾਰੇ ਕੋਈ ਜਾਣਕਾਰੀ ਨਹੀ ਸੀ, ਲੇਕਿਨ ਅੱਜ ਜਦੋਂ ਲੇਬਰ ਵਿਭਾਗ ਵੱਲੋਂ ਦੁਕਾਨ ’ਤੇ ਆਏ ਹਨ ਉਸਨੂੰ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਬੱਚਿਆਂ ਨੂੰ ਬਣਦੀ ਤਨਖਾਹ ਵੀ ਦਿੱਤੀ ਜਾਂਦੀ ਹੈ ਤੇ ਦੁਕਾਨ ’ਤੇ ਬੱਚਿਆਂ ਨਾਲ ਕਿਸੇ ਪ੍ਰਕਾਰ ਦਾ ਤਸੱਦਦ ਜਾਂ ਅੱਤਿਆਚਾਰ ਨਹੀ ਕੀਤਾ ਜਾਂਦਾ ਹੈ, ਇੰਨ੍ਹਾਂ ਬੱਚਿਆਂ ਨੂੰ ਤਰਸ ਦੇ ਆਧਾਰ ’ਤੇ ਦੁਕਾਨ ’ਤੇ ਕੰਮ ਕਰਨ ਲਈ ਰੱਖਿਆ ਗਿਆ ਸੀ।
ਬਟਾਲਾ ’ਚ ਬਾਲ ਮਜ਼ਦੂਰੀ ਦਿਨ ਬ ਦਿਨ ਵੱਧ ਰਹੀ
ਕੀ ਵਿਭਾਗ ਸਿਰਫ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਹੀਨੇ ਹੀ ਚੋਕਸ ਹੁੰਦਾ ਹੈ….?
ਗੌਰਤਲਬ ਹੈ ਕਿ ਬਟਾਲਾ ਸ਼ਹਿਰ ’ਚ ਬਾਲ ਮਜਦੂਰੀ ਦੀ ਸੰਖਿਆ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਨਾਬਾਲਿਗ ਬੱਚਿਆਂ ਨੂੰ ਦੁਕਾਨਾ, ਹੌਟਲਾ, ਢਾਬਿਆਂ, ਮਿਸਤਰੀਆਂ ਤੇ ਘਰਾਂ ਵਿੱਚ ਕੰਮ ਕਰਦੇ ਆਮ ਦੇਖਿਆ ਜਾ ਸਕਦਾ ਹੈ। ਇੰਨ੍ਹਾਂ ਨਾਬਾਲਿਗ ਬੱਚਿਆਂ ਤੋਂ ਵੱਡੇ ਮਜਦੂਰਾਂ ਵਾਂਗ ਦੀ ਕੰਮ ਲਿਆ ਜਾਂਦਾ ਹੈ ਤੇ ਨਿਗੁਣੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਨਾਲ ਇੰਨ੍ਹਾਂ ਬੱਚਿਆਂ ਦਾ ਵੱਡੇ ਪੱਧਰ ’ਤੇ ਸ਼ਰੀਰਿਕ ਸ਼ੋਸਣ ਹੋ ਰਿਹਾ ਹੈ। ਗਰੀਬੀ ਤੇ ਘਰ ਵਿੱਚ ਅਨਪੜਤਾ ਦਾ ਹੋਣਾ ਇੰਨ੍ਹਾਂ ਬੱਚਿਆਂ ਨੂੰ ਬਾਲ ਮਜਦੂਰ ਬਣਨ ਲਈ ਮਜ਼ਬੂਰ ਕਰਦਾ ਹੈ ਅਤੇ ਕਿਤੇ ਨਾ ਕਿਤੇ ਇਸ ਬਾਲ ਮਜਦੂਰੀ ਦਾ ਮੁੱਖ ਕਾਰਨ ਲੇਬਰ ਵਿਭਾਗ ਦਾ ਲਾਪਰਵਾਹ ਹੋਣਾ ਵੀ ਹੈ। ਕਿਉਂਕਿ ਬਟਾਲਾ ’ਚ ਬਾਲ ਮਜਦੂਰੀ ਸਰੇਆਮ ਤੇ ਬੇਖੌਫ ਹੋ ਰਹੀ ਹੈ। ਲੇਬਰ ਵਿਭਾਗ ਦੀ ਢਿੱਲੀ ਕਾਰਗੁਜਾਰੀ ਵੀ ਇਸਦਾ ਮੁੱਖ ਕਾਰਨ ਹੈ ਕਿਉਂਕਿ ਪਿਛਲੇ 12 ਜੂਨ ਨੂੰ ਪੂਰੇ ਵਿਸ਼ਵ ਵਿੱਚ ਬਾਲ ਮਜਦੂਰੀ ਦਿਵਸ ਮਨਾਇਆਂ ਜਾਂਦਾਂ ਹੇ, ਤੇ ਲੇਬਰ ਵਿਭਾਗ ਵੱਲੋਂ ਸਿਰਫ ਇਸੇ ਮਹੀਨੇ ਹੀ ਆਪਣੀ ਕਾਰਗੁਜਾਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਬਾਕੀ ਦੇ 11 ਮਹੀਨੇ ਵਿਭਾਗ ਇੰਝ ਜਾਪਦਾ ਹੈ ਜਿਵੇਂ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੋਵੇ।

error: copy content is like crime its probhihated