Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਗੜਦੀਵਾਲਾ ਬਲਾਕ ਜੋਨ ਵਿੱਚ ਸ.ਸ.ਸ.ਸ ਸਕੂਲ ਧੁੱਗਾ ਕਲਾਂ ਵਲੋਂ ਐਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ,37 ਮੈਡਲ ਜਿੱਤੇ

ਗੜਦੀਵਾਲਾ ਬਲਾਕ ਜੋਨ ਵਿੱਚ ਸ.ਸ.ਸ.ਸ ਸਕੂਲ ਧੁੱਗਾ ਕਲਾਂ ਵਲੋਂ ਐਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ,37 ਮੈਡਲ ਜਿੱਤੇ

ਗੜਦੀਵਾਲਾ(ਚੌਧਰੀ) 

ਗੜਦੀਵਾਲਾ ਬਲਾਕ ਜੋਨ ਵਿੱਚ ਸ ਸ ਸ ਸ ਸਕੂਲ ਧੁੱਗਾ ਕਲਾਂ ਵਲੋਂ ਐਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ, 37 ਮੈਡਲ ਜਿੱਤੇ

3 ਨਵੰਬਰ : ਜਿਲਾ ਸਿਖਿਆ ਅਫਸਰ ਗੁਰਸ਼ਰਨ ਸਿੰਘ ਅਤੇ ਪਿ੍ੰਸੀਪਲ ਅਰਵਿੰਦ ਕੌਰ ਗਿੱਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ,ਡੀ.ਐੱਮ ਦਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਐਥਲੀਟ ਮੀਟ ਸਫਲਤਾ ਪੂਰਵਕ ਸਮਾਪਤ ਹੋਈ।ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਦੇ ਹੋਏ ਕੁੱਲ 37 ਤਗਮੇ ਪਾ੍ਪਤ ਕੀਤੇ ਜਿਸ ਵਿੱਚ 9 ਸੋਨੇ ਦੇ, 12ਚਾਂਦੀ ਦੇ ਅਤੇ 16 ਕਾਸੇ ਦੇ ਤਗਮੇ ਪਾ੍ਪਤ ਕਰਦੇ ਹੋਏ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਜੀਵਨ ਕੁਮਾਰੀ ਜੀ ਵਲੋਂ ਖਿਡਾਰੀਆਂ ਦੀ ਹੌਂਸਲਾ – ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵੀ ਇਸ ਪ੍ਰਕਾਰ ਵਧੀਆ ਪ੍ਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਸਵਿੰਦਰ ਸਿੰਘ (ਡੀ.ਪੀ. ਈ) ਅਤੇ ਕੁਲਵਿੰਦਰ ਕੌਰ (ਲੈਕ.) ਨੇ ਦੱਸਿਆ ਕਿ ਅੰਡਰ- 14 ਦੇ ਅਧੀਨ ਲੜਕੇ ਮਹੀਪਾਲ ਨੇ 400 ਮੀਟਰ ਵਿੱਚ ਸੋਨੇ ਦਾ ਤਗਮਾ ਪਾ੍ਪਤ ਕੀਤਾ ਨਿਰੋਤਮ ਨੇ ਲੰਬੀ ਛਾਲ ਵਿੱਚ ਚਾਂਦੀ ਦਾ ਤਗਮਾ, 600 ਮੀਟਰ ਦੌੜ ਵਿੱਚ ਵੀ ਚਾਂਦੀ ਦਾ ਤਗਮਾ ਹਾਸਿਲ ਕੀਤਾ। ਸਨੀ 200 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ, ਧਰਮਵੀਰ ਨੇ 100 ਮੀਟਰ ਵਿੱਚ ਕਾਸੇ ਦਾ ਤਗਮਾ ਅਤੇ 4*100 ਮੀਟਰ ਰਿਲੇਅ ਰੇਸ ਵਿੱਚ ਸ਼ਾਨਦਾਰ ਪ੍ਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਹਾਸਿਲ ਕੀਤਾ। ਲੜਕੀਆਂ ਵਿੱਚ ਅੰਡਰ- 14 ਜਸਪ੍ਰੀਤ ਕੌਰ ਨੇ ਉੱਚੀ ਛਾਲ ਵਿੱਚ ਕਾਸੇ ਦਾ ਤਗਮਾ ਅਤੇ 4*100 ਮੀਟਰ ਰਿਲੇਅ ਰੇਸ ਵਿੱਚ ਕਾਸੇ ਦਾ ਤਗਮਾ ਹਾਸਿਲ ਕੀਤਾ। ਇਸੇ ਪ੍ਕਾਰ ਅੰਡਰ- 17 ਅਧੀਨ ਸੁਨੀਲ ਕੁਮਾਰ 400 ਮੀਟਰ, 200 ਮੀਟਰ ਦੌੜ ਵਿੱਚ ਚਾਂਦੀ ਦੇ ਤਗਮੇ ਹਾਸਿਲ ਕੀਤੇ। ਆਲੌਕ ਕੁਮਾਰ ਨੇ 800 ਮੀਟਰ ਵਿੱਚ ਸੋਨੇ ਦਾ, 1500 ਮੀਟਰ ਵਿੱਚ ਕਾਸੇ ਦਾ ਤਗਮਾ ਹਾਸਿਲ ਕੀਤਾ। 4*100 ਰਿਲੇਅ ਰੇਸ ਵਿੱਚ ਕਾਸੇ ਦਾ ਤਗਮਾ ਹਾਸਿਲ ਕੀਤਾ।ਇਸੇ ਤਰ੍ਹਾਂ ਲੜਕੀਆਂ ਵਿੱਚੋਂ ਸਿਮਰਨ ਨੇ ਸ਼ਾਨਦਾਰ ਪ੍ਦਰਸ਼ਨ ਕਰਦੇ ਹੋਏ 800 ਮੀਟਰ 1500 ਮੀਟਰ 3000 ਮੀਟਰ ਤਿੰਨਾਂ ਵਿੱਚੋਂ ਤਿੰਨ ਸੋਨੇ ਦੇ ਤਗਮੇ ਹਾਸਿਲ ਕੀਤੇ ਅਤੇ 4×100 ਰਿਲੇਅ ਰੇਸ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਉਥੇ ਇੱਕ ਹੋਰ ਖਿਡਾਰਨ ਅੰਜਲੀ ਦੁਆਰਾ 1500 ਮੀਟਰ ਦੌੜ ਵਿੱਚ ਤੀਸਰਾ ਸਥਾਨ ਹਾਸਿਲ ਕਰਦੇ ਹੋਏ ਕਾਸੇ ਦਾ ਤਗਮਾ ਹਾਸਿਲ ਕੀਤਾ। ਇਸ ਮੌਕੇ ਤੇ ਪਿ੍ੰਸੀਪਲ ਮੈਡਮ ਜੀਵਨ ਕੁਮਾਰੀ, ਅੰਮਿ੍ਤਪਾਲਸਿੰਘ, ਜਸਵਿੰਦਰ ਸਿੰਘ (ਲੈਕ.), ਸੁਖਵਿੰਦਰ ਕੌਰ, ਜਗਜੀਤ ਸਿੰਘ, ਕੁਲਵਿੰਦਰ ਕੌਰ,ਹਰਵਿੰਦਰ ਕੌਰ,ਕਮਲ ਬੈਂਸ, ਸੋਹਣ ਲਾਲ, ਯੁੱਧਵੀਰ ਸਿੰਘ,ਜਸਵਿੰਦਰ ਸਿੰਘ (ਡੀ.ਪੀ.ਈ), ਪਰਮਿੰਦਰ ਕੌਰ, ਰਾਜਵੰਤ ਕੌਰ, ਬਲਜੀਤ ਕੌਰ, ਕਿ੍ਸ਼ਨਾ ਦੇਵੀ, ਗਗਨਦੀਪ ਸਿੰਘ, ਪੂਨਮ ਸ਼ਰਮਾ, ਨਰਪਿੰਦਰ ਸਿੰਘ,ਰਵਿੰਦਰ ਸਿੰਘ, ਪਕੰਜ ਕੁਮਾਰ, ਪਰਦੀਪ ਪਾਲ, ਵਰਿੰਦਰ ਕੁਮਾਰ, ਗੁਲਜ਼ਾਰ ਸਿੰਘ ਅਤੇ ਪਿ੍ਆ ਠਾਕੁਰ ਸ਼ਾਮਲ ਸਨ।