Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮਨਿਸਟੀਰੀਅਲ ਸਟਾਫ਼ ਦੀ ਕ਼ਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ..

ਮਨਿਸਟੀਰੀਅਲ ਸਟਾਫ਼ ਦੀ ਕ਼ਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ..

ਪਠਾਨਕੋਟ  (ਅਵਿਨਾਸ਼ ਸ਼ਰਮਾ, ਤਰੁਣ )

ਮਨਿਸਟੀਰੀਅਲ ਸਟਾਫ਼ ਦੀ ਕ਼ਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ

ਮੁੱਖ ਮੰਗਾਂ,ਕੱਚੇ ਕਾਮੇਂ ਪੱਕੇ ਕੀਤੇ ਜਾਣ,ਡੀ ਏ ਦੀਆਂ ਕਿਸ਼ਤਾਂ ਰਲੀਜ਼ ਕੀਤੀਆਂ ਜਾਣ, ਕੱਟੇ ਭੱਤੇ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ

11 ਅਕਤੂਬਰ : ਅੱਜ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਮਨਿਸਟੀਰੀਅਲ ਸਟਾਫ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਿਯੰਕਾ ਠਾਕੁਰ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਫੈਸਲਾ ਲਿਆ ਹੈ ਕਿ ਇਹ 10 ਅਕਤੂਬਰ ਤੋਂ ਚਲ ਰਹੀ ਕਲਮ ਛੋੜ ਹੜਤਾਲ 15 ਅਕਤੂਬਰ ਤੱਕ ਜਾਰੀ ਰੱਖੀ ਜਾਵੇਗੀ। ਇਸ ਵਿੱਚ ਸਰਕਾਰ ਵੱਲੋਂ ਮੁਲਾਜਮਾ ਪਾਸੋ ਮੰਗ ਕੀਤੀ ਗਈ ਹੈ ਕਿ ਮੁਲਾਜਮਾ ਦੀਆਂ ਬਕਾਇਆ ਡੀ.ਏ ਦੀ ਕਿਸਤਾ ਜਾਰੀ ਕੀਤੀਆਂ ਜਾਣ, ਛੇਵੇਂ ਪੇ ਕਮਿਸ਼ਨ ਵਿੱਚ ਸੋਧ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਮੁਲਾਜਮ ਪੱਕੇ ਕੀਤੇ ਜਾਣ ਅਤੇ ਬੰਦ ਕੀਤੇ ਭੱਤੇ ਚਾਲੂ ਕੀਤੇ ਜਾਣ। ਇਸ ਮੀਟਿੰਗ ਵਿੱਚ ਸਿਹਤ ਵਿਭਾਗ ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਡਾ ਪ੍ਰਿਅੰਕਾ ਠਾਕੁਰ,ਸੀਨੀਅਰ ਮੀਤ ਪ੍ਰਧਾਨ ਦੀਪਕ ਠਾਕੁਰ, ਜਨਰਲ ਸਕੱਤਰ ਸ਼੍ਰੀ ਬਲਵੰਤ ਸਿੰਘ, ਮੋਨਿਕਾ, ਰਾਜ ਕੁਮਾਰ, ਦੀਪਕ ਸ਼ਰਮਾ, ਸਿਧਾਰਥ ਸ਼ਰਮਾ, ਕਰਮਚੰਦ ਅਤੇ ਜ਼ਿਲ੍ਹਾ ਪਠਾਨਕੋਟ ਦੇ ਪੀ.ਐਸ.ਐਮ.ਐਸ. ਯੂ ਦੇ ਪ੍ਰਧਾਨ ਗੁਰਨਾਮ ਸਿੰਘ ਸੈਣੀ, ਸਕੱਤਰ ਵਿਸ਼ਾਲ ਤੋਂ ਇਲਾਵਾ ਵੱਖ ਵੱਖ ਵਿਭਾਗ ਦੇ ਅਹੁਦੇਦਾਰ ਅਤੇ ਰਿਟਾਇਰਡ ਪੈਨਸ਼ਨਰ ਯੂਨੀਅਨ ਦੇ ਕੰਨਵੀਨਰ ਸ਼੍ਰੀ ਨਰੇਸ਼ ਕੁਮਾਰ ਹਾਜਰ ਹੋਏ।