ਗੜ੍ਹਸ਼ੰਕਰ / ਹੁਸ਼ਿਆਰਪੁਰ (ਬਿਊਰੋ)
ਐਕਟਿਵਾ ਸਵਾਰ ਵਿਅਕਤੀ 115 ਗ੍ਰਾਮ ਨਸ਼ੀਲਾ ਪਾਊਡਰ ਅਤੇ 92500/ਰੁਪਏ ਡਰੱਗ ਮਨੀ ਸਮੇਤ ਕਾਬੂ
9 ਅਕਤੂਬਰ : 115 ਗ੍ਰਾਮ ਨਸ਼ੀਲਾ ਪਾਊਡਰ ਅਤੇ 92500/ਰੁਪਏ ਡਰੱਗ ਮਨੀ ਸਮੇਤ ਐਕਟਿਵਾ ਸਵਾਰ ਵਿਅਕਤੀ ਨੂੰ ਗੜਸ਼ੰਕਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਅਮਰੀਕ ਵਾਸੀ ਡਘਾਮ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਪੁਲਸ ਐਫ ਆਈ ਆਰ ਮੁਤਾਬਕ ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾ ਸਵਾਰੀ ਪਰਾਈਵੇਟ ਗੱਡੀ ਬਾ ਸਿਲਸਿਲਾ ਗਸ਼ਤ ਦੇ ਸੰਬੰਧ ਵਿੱਚ ਪੁਲ ਨਹਿਰ ਰਾਵਲਪਿੰਡੀ ਮੌਜੂਦ ਸੀ ਤਾਂ ਰਾਵਲ ਪਿੰਡੀ ਸਾਇਡ ਤੋਂ ਇੱਕ ਸਰਦਾਰ ਵਿਅਕਤੀ ਇੱਕ ਐਕਟਿਵਾ ਨੰਬਰੀ ਪੀ.ਬੀ.07.ਏ.ਜੇ.7611 ਤੇ ਸਵਾਰ ਹੋ ਕੇ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਪਿੱਛੇ ਨੂੰ ਮੁੜਨ ਲੱਗਾ ।ਜਿਸ ਨੂੰ ਮਨ ਐਸ.ਆਈ ਨੇ ਸ਼ੱਕ ਦੀ ਬਿਨਾ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਜਿਸਨੇ ਆਪਣਾ ਨਾਮ ਪਰਮਜੀਤ ਸਿੰਘ ਪੁੱਤਰ ਅਮਰੀਕ ਵਾਸੀ ਡਘਾਮ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੱਸਿਆ ।ਜਿਸਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ। ਜਿਸਦੇ ਪਹਿਣੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋ ਇੱਕ ਮੋਮੀ ਲਿਫਾਫਾ ਵਜਦਾਰ ਬ੍ਰਾਮਦ ਹੋਇਆ। ਜਿਸਨੂੰ ਖੋਲ ਕੇ ਚੈਕ ਕਰਨ ਤੇ ਉਸ ਵਿੱਚੋ 115 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਅਤੇ ਇਸਦੀ ਐਕਟਿਵਾ ਦੀ ਡਿੱਗੀ ਖੋਲ ਕੇ ਤਲਾਸ਼ੀ ਕਰਨ ਤੇ ਡਿੱਗੀ ਵਿੱਚੋ ਖੁੱਲੇ ਹੋਏ ਪੈਸੇ ਬ੍ਰਾਮਦ ਹੋਏ ਜਿਹਨਾ ਦੀ ਗਿਣਤੀ ਕਰਨ ਤੇ ਕੁੱਲ 92500/ਰੁਪਏ(ਡਰੱਗ ਮਨੀ)। ਜਿਸ ਸਬੰਧੀ ਉਕਤ ਵਿਅਕਤੀ ਕੋਈ ਵੀ ਲਾਇਸੰਸ ਜਾ ਪਰਮਿਟ ਪੇਸ਼ ਨਹੀਂ ਕਰ ਸਕੇ। ਜਿਸਤੇ ਮੁਕੱਦਮਾ ਦਰਜ ਕੀਤਾ ਗਿਆ ।








