Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਦਸੂਹਾ ਦੇ ਪਿੰਡ ਓਡਰਾ ਦੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਕੀਤਾ ਅਗਵਾਹ,ਇਲਾਕੇ ‘ਚ…

ਦਸੂਹਾ ਦੇ ਪਿੰਡ ਓਡਰਾ ਦੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਕੀਤਾ ਅਗਵਾਹ,ਇਲਾਕੇ ‘ਚ…

ਦਸੂਹਾ(ਚੌਧਰੀ) 

ਦਸੂਹਾ ਦੇ ਪਿੰਡ ਓਡਰਾ ਦੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਕੀਤਾ ਅਗਵਾਹ, ਇਲਾਕੇ ਚ ਦਹਿਸ਼ਤ ਦਾ ਮਾਹੌਲ, ਪੁਲਿਸ ਜਾਂਚ ਚ ਜੁੱਟੀ 

7 ਅਕਤੂਬਰ:  ਅੱਜ ਦੁਪਹਿਰ ਦਸੂਹਾ ਦੇ ਪਿੰਡ ਓਡਰਾ ਦੇ ਇਕ 20 ਸਾਲਾ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰੋਬਿਨ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਅੱਜ ਦੁਪਿਹਰ 2 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਬਿਨ ਦੇ ਪਿਤਾ ਸੁਰਜੀਤ ਸਿੰਘ ਵਾਸੀ ਓਡਰਾ ਨੇ ਦੱਸਿਆ ਕਿ ਅੱਜ ਕਰੀਬ 2 ਵਜੇ ਮੇਰੇ ਲੜਕੇ ਦਾ ਮੋਟਰ ਸਾਈਕਲ ਪਿੰਡ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਮਿਲਿਆ ਉਸ ਤੋਂ ਬਆਦ ਅਸੀਂ ਆਪਣੇ ਲ‍ੜਕੇ ਦੇ ਫੋਨ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਸਮੇਂ ਬਾਅਦ ਮੇਰੇ ਲੜਕੇ ਰੋਬਿਨ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੂੰ ਕੁਝ ਅਣਪਛਾਤੇ ਵਿਅਕਤੀ ਮੇਰੇ ਸਿਰ ਤੇ ਡੰਡੇ ਮਾਰ ਕੇ ਸਵਿਫ਼ਟ ਕਾਰ ਵਿੱਚ ਚੁੱਕ ਕੇ ਲੈ ਗਏ ਹਨ ਅਤੇ ਮੈਨੂੰ ਇਸ ਵਕਤ ਅਣਪਛਾਤੇ ਵਿਅਕਤੀਆਂ ਨੇ ਕਾਰ ਦੀ ਡਿੱਗੀ ਵਿੱਚ ਬੰਦ ਕੀਤਾ ਹੋਇਆ ਹੈ। ਇਸ ਤੋਂ ਬਾਅਦ ਮੇਰੇ ਲੜਕੇ ਦਾ ਫੋਨ ਬੰਦ ਹੋ ਗਿਆ। ਅਸੀਂ ਦੁਪਹਿਰ ਤੋਂ ਹੀ ਉਸ ਦੀ ਭਾਲ ਕਰ ਰਹੇ ਹਾਂ ਜਿਸ ਕਾਰਨ ਪਰਿਵਾਰ ਚ ਸਹਿਮ ਦਾ ਮਾਹੌਲ ਹੈ । ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਹੈ ਕਿ ਲੜਕੇ ਨੂੰ ਸਹੀ ਸਲਾਮਤ ਉਸ ਦੇ ਘਰ ਪਹੁੰਚਾਇਆ ਜਾਵੇ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਦਸੂਹਾ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ 7 ਵਜੇ ਦੇ ਕਰੀਬ ਪਰਿਵਾਰ ਅਤੇ ਪਿੰਡ ਵਾਸੀ ਥਾਣਾ ਦਸੂਹਾ ਵਿਖੇ ਪਹੁੰਚ ਕੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰਵਾਉਣ ਦੀ ਮੰਗ ਕਰ ਰਹੇ ਸਨ।

ਇਸ ਸੰਬੰਧੀ ਦਸੂਹਾ ਥਾਣਾ ਐਸ ਐਚ ਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।