Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੀਪੀਐਮ ਵੱਲੋਂ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ਐਸ ਡੀ ਐਮ (ਦਸੂਹਾ ) ਨੂੰ

ਸੀਪੀਐਮ ਵੱਲੋਂ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ਐਸ ਡੀ ਐਮ (ਦਸੂਹਾ ) ਨੂੰ

ਗੜਦੀਵਾਲਾ(ਚੌਧਰੀ) 
ਸੀਪੀਐਮ ਵੱਲੋਂ ਪੰਜਾਬ ਦੇ ਭਖਦੇ ਮਸਲਿਆਂ ਸਬੰਧੀ ਐਸ ਡੀ ਐਮ (ਦਸੂਹਾ ) ਨੂੰ ਸੌਂਪਿਆ ਮੰਗ ਪੱਤਰ 
ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਬੇਲਗਾਮ : ਰਣਜੀਤ ਸਿੰਘ ਚੌਹਾਨ 
7 ਅਕਤੂਬਰ : ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਵੱਲੋਂ  ਐਸਡੀਐਮ ਦਸੂਹਾ ਨੂੰ ਪੰਜਾਬ ਦੇ  ਭਖਦੇ ਮਸਲਿਆਂ ਬਾਰੇ ਮੈਮੋਰੰਡਮ ਦਿੱਤਾ ।ਐਸਡੀਐਮ ਦਸੂਹਾ ਗ਼ੈਰਹਾਜ਼ਰ   ਹੋਣ ਕਰਕੇ  ਤਹਿਸੀਲਦਾਰ  ਸੁਖਵਿੰਦਰ ਸਿੰਘ ਨੂੰ  ਮੰਗ ਪੱਤਰ   ਦਿੱਤਾ ਗਿਆ।  ਇਸ ਮੰਗ ਪੱਤਰ ਬਾਰੇ ਬੋਲਦਿਆਂ ਰਣਜੀਤ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਤੇ ਸਰਕਾਰ ਕੰਟਰੋਲ ਕਰੇ।ਕਿਉਂਕਿ ਪੰਜਾਬ ਅੰਦਰ ਲੁੱਟਾਂ ਖੋਹਾਂ ਦੀਆਂ ਬਾਤਾਂ ਵਾਰਦਾਤਾਂ ਦਿਨੋਂ ਦਿਨ ਵਧ ਰਹੀਆਂ ਹਨ  ।  ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿੱਚ ਲੰਮੀ ਸਕਿਨ ਦੀ ਬਿਮਾਰੀ ਨਾਲ  ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਿੰਡ ਪਿੰਡ ਗਊਆਂ ਇਸ ਬੀਮਾਰੀ ਦਾ ਸ਼ਿਕਾਰ ਹੋਈਆਂ ਹਨ  । ਸਰਕਾਰ ਇਨ੍ਹਾਂ ਛੋਟੇ ਕਿਸਾਨਾਂ ਨੂੰ ਲੰਪੀ ਸਕਿਨ ਨਾਲ ਹੋਏ ਮੁਆਵਜ਼ੇ ਦਾ  ਢੁੱਕਵਾਂ ਪ੍ਰਬੰਧ ਕਰੇ।  ਝੋਨੇ ਨੂੰ ਬਿਮਾਰੀ ਲੱਗਣ ਕਾਰਨ ਖੜ੍ਹੀ ਫ਼ਸਲ ਦਾ ਭਾਰੀ ਮਾਤਰਾ ਵਿੱਚ ਨੁਕਸਾਨ ਹੈ ਸਰਕਾਰ ਇਸ ਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਗੁਜਰਾਤ ਅਤੇ ਹਿਮਾਚਲ ਵਿੱਚ ਹੋ ਰਹੀਆਂ ਚੋਣਾਂ ਵਿਚ ਪੰਜਾਬ ਵੱਲੋਂ ਖਰਚੇ ਜਾ ਰਹੇ ਇਸ਼ਤਿਹਾਰਾਂ ਦਾ ਖ਼ਰਚਾ  ਬੰਦ ਕੀਤਾ ਜਾਵੇ  ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਆਰਥਕ  ਮੰਦਹਾਲੀ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਸਰਕਾਰ ਲੋਕਾਂ ਨਾਲ ਚੋਣਾਂ ਅੰਦਰ ਕੀਤੇ ਵਾਅਦੇ ਪੂਰੇ ਕਰੇ।  ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ । ਆਬਾਦਕਾਰਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ । ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ ਦੋ ਸੌ ਦਿਨ ਕੰਮ ਤੇ ਸੱਤ ਸੌ ਰੁਪਏ ਦਿਹਾੜੀ ਦਿੱਤੀ ਜਾਵੇ।  ਰੇਤ ਮਾਫੀਆ ਤੇ ਕੰਟਰੋਲ ਕੀਤਾ ਜਾਵੇ  ਰੇਤਾ ਅਤੇ ਬਜਰੀ ਦੀਆਂ ਵਧਦੀਆਂ  ਕੀਮਤਾਂ  ਨੂੰ ਨੱਥ ਪਾਈ ਜਾਵੇ ।ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ  ਕਰਨਾ ਬੰਦ ਕਰੇ  । ਅੱਜ ਦੇ ਇਸ ਮੈਮੋਰੰਡਮ ਦੇਣ ਵਾਲਿਆਂ ਵਿੱਚ ਰਣਜੀਤ ਸਿੰਘ ਚੌਹਾਨ ,ਨਿਰਮਲਜੀਤ ਸਿੰਘ ਕੱਲੇਵਾਲ ,ਸੁਖਦੇਵ ਸਿੰਘ’ ਜੋਗਿੰਦਰਪਾਲ ਗਡ਼੍ਹਦੀਵਾਲਾ ,ਗੁਰਮੇਲ ਸਿੰਘ , ਦਲੀਪ ਸਿੰਘ ‘ਗੁਰਦੀਪ ਸਿੰਘ ਸਹੋਤਾ ਡੱਫ਼ਰ ,ਸਰਬਣ ਸਿੰਘ ਹਰਪਾਲ ਸਿੰਘ ਸਾਹੂ ਦਾ ਪਿੰਡ, ਹਰਬੰਸ ਸਿੰਘ ਧੂਤ  ‘ਅਜੀਤ ਸਿੰਘ ਲਾਲੋਵਾਲ ਹੁਸੈਨਪੁਰ, ਰਘਵੀਰ ਸਿੰਘ, ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।