ਹੁਸ਼ਿਆਰਪੁਰ (ਬਿਊਰੋ)
ਡਰੱਗ ਡਿਸਪੋਜਲ ਕਮੇਟੀ ਵਲੋਂ ਭਾਰੀ ਮਾਤਰਾ ‘ਚ ਨਸ਼ਟ ਕਰਵਾਏ ਨਸ਼ੀਲੇ ਪਦਾਰਥ
3 ਅਕਤੂਬਰ : ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਤਾਜ ਸਿੰਘ ਚਾਹਲ, ਆਈ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਡਰੱਗ ਡਿਸਪੋਜਲ ਕਮੇਟੀ ਜਿਸ ਵਿੱਚ ਮਨਪ੍ਰੀਤ ਸਿੰਘ ਢਿੱਲੋਂ,ਪੀ.ਪੀ.ਐਸ,ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ, ਉਪ ਪੁਲਿਸ ਕਪਤਾਨ,ਡਿਟੈਕਟਿਵ ਹੁਸ਼ਿਆਰਪੁਰ ਮੈਂਬਰ ਹਨ,ਵਲੋਂ ਅੱਜ ਮਿਤੀ 03.10.2022 ਨੂੰ ਸੁਖਵਿੰਦਰ ਸਿੰਘ,ਪੀ.ਪੀ.ਐਸ,ਉਪ ਕਪਤਾਨ ਪੁਲਿਸ, ਨਾਰਕੋਟਿਕ ਹੁਸ਼ਿਆਰਪੁਰ ਦੀ ਮੌਜੂਦਗੀ ਵਿੱਚ ਐਨ.ਡੀ.ਪੀ.ਐਸ ਐਕਟ ਦੇ ਕੁੱਲ 78 ਮੁਕੱਦਮਿਆ ਦਾ ਮਾਲ ਜਿਸ ਵਿੱਚ ਡੋਡੇ ਚੂਰਾ ਪੋਸਤ 43 ਕਿਲੋ 500 ਗ੍ਰਾਮ, ਹੈਰੋਇਨ 01 ਕਿਲੋ 389 ਗ੍ਰਾਮ, ਗਾਂਜਾ 7 ਕਿਲੋ 750 ਗ੍ਰਾਮ, ਨਸ਼ੀਲਾ ਪਦਾਰਥ 3 ਕਿਲੋ 163 ਗ੍ਰਾਮ, ਨਸ਼ੀਲੇ ਕੈਪਸੂਲ 346, ਨਸ਼ੀਲੀ ਗੋਲੀਆਂ 985 ਅਤੇ ਨਸ਼ੀਲੇ ਟੀਕੇ 31 ਨੂੰ ਨਸ਼ਟ ਕਰਵਾਇਆ ਗਿਆ ਹੈ ।








