Prime Punjab Times

Latest news
ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ...
ADVERTISEMENT
You are currently viewing UPDATED… ਡਾਟ ਦਿਖਾ ਕੇ ਪ੍ਰਵਾਸੀ ਮਜ਼ਦੂਰ ਕੋਲੋਂ ਪੈਸੇ ਤੇ ਮੋਬਾਈਲ ਖੋਹਣ ਵਾਲੇ…

UPDATED… ਡਾਟ ਦਿਖਾ ਕੇ ਪ੍ਰਵਾਸੀ ਮਜ਼ਦੂਰ ਕੋਲੋਂ ਪੈਸੇ ਤੇ ਮੋਬਾਈਲ ਖੋਹਣ ਵਾਲੇ…

ਡਾਟ ਦਿਖਾ ਕੇ ਪ੍ਰਵਾਸੀ ਮਜ਼ਦੂਰ ਕੋਲੋਂ ਪੈਸੇ ਤੇ ਮੋਬਾਈਲ ਖੋਹਣ ਵਾਲੇ ਦੋਵੇਂ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ, ਮਾਮਲਾ ਦਰਜ 

ਗੜ੍ਹਦੀਵਾਲਾ 23 ਅਗਸਤ (ਚੌਧਰੀ /ਯੋਗੇਸ਼ ਗੁਪਤਾ) : ਡਾਟ ਦਿਖਾ ਕੇ ਪ੍ਰਵਾਸੀ ਮਜ਼ਦੂਰ ਕੋਲੋਂ 2500/-ਰੁਪਏ ਅਤੇ ਮੋਬਾਇਲ ਕੰਪਨੀ ਆਈਟੈਲ ਖੋਹ ਕੋ ਲੈ ਜਾਣ ਤੇ ਗੜ੍ਹਦੀਵਾਲਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੋਹਣ ਮਾਜੀ ਪੁੱਤਰ ਬਾਬੂ ਰਾਮ ਵਾਸੀ ਬੋਲਾਪੁਰ ਖਰਾਹਟ ਥਾਣਾ ਬੱਗਾ ਰਾਮ ਜਿਲਾ ਬੇਤੀਆ ਸਟੇਟ ਬਿਹਾਰ ਹਾਲ ਵਾਸੀ ਹਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਮਸੇਰ ਚਠਿਆਲ ਜੋ ਮਿਹਨਤ ਮਜਦੂਰੀ ਕਰਦਾ ਹੈ ਨੇ ਕਿਹਾ ਕਿ ਜੋ ਕਰੀਬ 10 ਸਾਲ ਤੋ ਹਰਜਿੰਦਰ ਸਿੰਘ ਦੇ ਕੋਲ ਰਹਿ ਰਿਹਾ ਹੈ ਉਹ ਮਿਤੀ 21-08-2022 ਨੂੰ ਪਿੰਕਾ ਵਾਸੀ ਬਰਾਂਡਾ ਦਾ ਕਮਾਦ ਬੰਨ ਕੇ ਵਾਪਿਸ ਪਿੰਡ ਜਮਸੇਰ ਚਠਿਆਲ ਨੂੰ ਜਾ ਰਿਹਾ ਸੀ ਤਾਂ ਵਕਤ ਕਰੀਬ 8.00 ਪੀ.ਐਮ ਰਾਤ ਪਿੰਡ ਬਰਾਂਡਾ ਠੇਕੇ ਵਾਲੇ ਮੋੜ ਕੋਲ ਪੁੱਜਾ ਤਾਂ ਸਾਹਮਣੇ ਕਰਨੈਲ ਸਿੰਘ, ਮੇਜਰ ਸਿੰਘ ਪੁੱਤਰਾਨ ਪਿਆਰਾ ਸਿੰਘ ਵਾਸੀਆਨ ਬਰਾਂਡਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਦੇ ਹੱਥ ਵਿੱਚ ਡਾਟ ਸੀ ਜਿਨ੍ਹਾਂ ਨੇ ਉਸ ਨੂੰ ਰੋਕ ਕੇ ਡਾਟ ਦਿਖਾ ਕੇ 2500/-ਰੁਪਏ ਅਤੇ ਮੋਬਾਇਲ ਕੰਪਨੀ ਆਈਟੈਲ ਜਿਸ ਵਿੱਚ ਸਿਮ ਨੰਬਰ 98722-56717 ਸੀ ਖੋਹ ਕੇ ਲੈ ਗਏ।ਗੜ੍ਹਦੀਵਾਲਾ ਪੁਲਿਸ ਨੇ ਮੋਹਨ ਮਾਜੀ ਦੇ ਬਿਆਨਾਂ ਦੇ ਆਧਾਰ ਤੇ ਦੋਵੇਂ ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਖਿਲਾਫ ਮੁੱਕਦਮਾ ਨੰਬਰ 75 ਮਿਤੀ 23-8-2022 ਅਧ 379-B,411 ਭ:ਦ ਥਾਣਾ ਗੜਦੀਵਾਲਾ ਦਰਜ ਰਜਿਸਟਰ ਕਰ ਕਿ ਇਤਲਾਹੀਆ ਦੀ ਨਿਸ਼ਾਨ ਦੇਹੀ ਦੇ ਲੁਟ ਖੋਹ ਕਰਨ ਵਾਲੇ ਦੋਨਾ ਦੋਸ਼ੀਆ ਨੂੰ ਕਾਬੂ ਕਰ ਕੇ ਦੋਸ਼ੀਆਂ ਪਾਸੋਂ ਪਰਵਾਸੀ ਮਜਦੂਰ ਦਾ ਖੋਹਿਆ ਫੋਨ ਤੇ 2500/- ਰੁਪਏ ਅਤੇ ਡਾਟ ਬਰਾਮਦ ਕੀਤੇ। ਦੋਸੀਆਂ ਨੂੰ ਅੱਜ ਪੇਸ਼ ਅਦਾਲਤ ਕਰ ਕਿ ਪੁਲਿਸ ਰਿਮਾਡ ਹਾਸਿਲ ਕੀਤਾ ਤੇ ਦੋਸ਼ੀਆ ਪਾਸੋਂ ਕੀਤੀਆ ਹੋਰ ਲੁੱਟ ਖੋਹ ਦੀਆ ਵਾਰਦਾਤਾਂ ਬਾਰੇ ਪੁੱਛਗਿੱਛ ਜਾਰੀ ਹੈ|

error: copy content is like crime its probhihated