Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing UPDATED.. ਮੋਟਰਸਾਈਕਲ ਸਵਾਰ ਸਕੂਲੀ ਵਿਦਿਆਰਥੀਆਂ ਤੇ ਟੱਰਕ ਵਿਚਾਲੇ ਟੱਕਰ ਚ 2 ਸਕੇ ਭਰਾਵਾਂ ਸਮੇਤ 3 ਦੀ ਮੌਤ,1 ਗੰਭੀਰ ਜਖਮੀ

UPDATED.. ਮੋਟਰਸਾਈਕਲ ਸਵਾਰ ਸਕੂਲੀ ਵਿਦਿਆਰਥੀਆਂ ਤੇ ਟੱਰਕ ਵਿਚਾਲੇ ਟੱਕਰ ਚ 2 ਸਕੇ ਭਰਾਵਾਂ ਸਮੇਤ 3 ਦੀ ਮੌਤ,1 ਗੰਭੀਰ ਜਖਮੀ

UPDATED.. ਮੋਟਰਸਾਈਕਲ ਸਵਾਰ ਸਕੂਲੀ ਵਿਦਿਆਰਥੀਆਂ ਤੇ ਟੱਰਕ ਵਿਚਾਲੇ ਟੱਕਰ ਚ 2 ਸਕੇ ਭਰਾਵਾਂ ਸਮੇਤ 3 ਦੀ ਮੌਤ,1 ਗੰਭੀਰ ਜਖਮੀ 

ਦਸੂਹਾ 22 ਅਗਸਤ (ਚੌਧਰੀ) : ਮਿਆਣੀ ਪੁਲ ਤੇ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਇੱਕ ਟਰੱਕ ਅਤੇ ਮੋਟਰਸਾਈਕਲ ਸਵਾਰ ਸਕੂਲੀ ਬੱਚਿਆਂ ਦੀ ਹੋਈ ਜਬਰਦਸਤ ਟੱਕਰ ਚ ਦੋ ਸਕੇ ਭਰਾਵਾਂ ਸਮੇਤ 3 ਵਿਦਿਆਰਥੀਆਂ ਦੀ ਮੌਤ ਅਤੇ 1 ਗੰਭੀਰ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਚਾਰੇ ਵਿਦਿਆਰਥੀ ਡੀ ਏ ਵੀ ਬਲੱਗਣ ਪੜਦੇ ਸਨ।

ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਇਹ ਚਾਰੇ ਵਿਦਿਆਰਥੀਆਂ ਸਵੇਰੇ 7.50 ਦੇ ਕਰੀਬ ਆਪਣੇ ਮੋਟਰ ਸਾਈਕਲ ਨੂੰ ਪੀ ਬੀ 07 ਬੀ ਸੀ 3812 ਤੇ ਸਵਾਰ ਹੋ ਕੇ ਸਕੂਲ ਲਈ ਜਾ ਰਹੇ ਸਨ। ਜਦੋਂ ਇਹ ਗੁਰਦੁਆਰਾ ਸਿੰਘ ਸਭਾ ਤੋਂ ਥੋੜਾ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਪੀ ਬੀ 23 ਜੀ 9171 ਦੀ ਲਪੇਟ ਵਿਚ ਆ ਗਏ। ਜਿਸਦੇ ਵਿਚ ਦੋ ਦੀ ਮੌਕੇ ਤੇ ਹੀ ਅਤੇ ਇੱਕ ਦੀ ਹਸਪਤਾਲ ਚ ਮੌਤ ਹੋ ਗਈ। ਮ੍ਰਿਤਕਾਂ ਵਿਚ ਇੱਕ ਹੀ ਪਰਿਵਾਰ ਦੇ ਦੋ ਸਕੇ ਭਰਾਵਾਂ ਨਵਦੀਪ ਸਿੰਘ ਤੇ ਪ੍ਰਦੀਪ ਸਿੰਘ ਪੁੱਤਰ ਹਰਦੀਪ ਸਿੰਘ ਨਿਵਾਸੀ ਪਿੰਡ ਕੋਟਲੀ ਅਤੇ ਸ਼ੁਭਾਸ਼ ਪੁੱਤਰ ਰਣਜੀਤ ਦਾਸ ਵਾਸੀ ਵਾਸੀ ਮਰਾਸਗੜ ਸ਼ਾਮਿਲ ਹਨ। ਮ੍ਰਿਤਕਾਂ ਅਤੇ ਗੰਭੀਰ ਜਖਮੀ ਵਿਦਿਆਰਥੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ  ਵਿਖੇ ਲੈ ਜਾਇਆ ਗਿਆ। ਸੂਚਨਾ ਮਿਲਦੇ ਦਸੂਹਾ ਪਹੁੰਚ ਦੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਟਰੱਕ ਕਬਜੇ ਵਿੱਚ ਲੈ ਲਿਆ।ਦਸੂਹਾ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਧਾਰਾ 304 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।