Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਅਜੋਕੇ ਸਮੇਂ ਦਾ ਰਾਜਨੀਤਕ ਤੰਤਰ ਭਵਿੱਖ ਦੀ ਵੱਡੀ ਚਣੌਤੀ – ਸਤਨਾਮ ਸਿੰਘ ਮਾਣਕ

ਅਜੋਕੇ ਸਮੇਂ ਦਾ ਰਾਜਨੀਤਕ ਤੰਤਰ ਭਵਿੱਖ ਦੀ ਵੱਡੀ ਚਣੌਤੀ – ਸਤਨਾਮ ਸਿੰਘ ਮਾਣਕ

ਅਜੋਕੇ ਸਮੇਂ ਦਾ ਰਾਜਨੀਤਕ ਤੰਤਰ ਭਵਿੱਖ ਦੀ ਵੱਡੀ ਚਣੌਤੀ – ਸਤਨਾਮ ਸਿੰਘ ਮਾਣਕ

ਕੀ ਕਹਾਂ” ਲਤਾੜੀ ਔਰਤ ਦੇ ਹੱਕਾਂ ਦੀ ਝੰਡਾ ਬਰਦਾਰ ਕਵਿਤਾ ਹੈ- ਰਵਿੰਦਰ ਚੋਟ

ਹੁਸ਼ਿਆਰਪੁਰ , 25 ਜੁਲਾਈ  ( ਤਰਸੇਮ ਦੀਵਾਨਾ )”ਅਜੋਕੇ ਸਮੇਂ ਦਾ ਰਾਜਨੀਤਕ ਤੰਤਰ ਹਿੰਦੋਸਤਾਨ ਦੇ ਭਵਿੱਖ ਲਈ ਵੱਡੀਆ ਚਣੌਤੀਆਂ ਲੈ ਕੇ ਆਏਗਾ ” ਇਹ ਸ਼ਬਦ ਪੰਜਾਬ ਅਤੇ ਪੰਜਾਬੀ ਦੇ ਉੱਘੇ ਚਿੰਤਕ ਸਤਨਾਮ ਸਿੰਘ ਮਾਣਕ ਵਲੋਂ ਸੰਖੇਪ ਸਾਹਿਤਕ ਸੰਸਥਾ ਵਲੋਂ ਕਰਵਾਏ ਕਵੀ ਦਰਬਾਰ ਅਤੇ ਪੁਸਤਕ ਅਰਪਣ ਸਮਾਗਮ ‘ਚ ਕਹੇ। ਸਮਾਗਮ ਦੀ ਪ੍ਰਧਾਨਗੀ  ਸਤਨਾਮ ਸਿੰਘ ਮਾਣਕ, ਲਖਵਿੰਦਰ ਜੌਹਲ, ਰਵਿੰਦਰ ਚੋਟ, ਗੁਰਮੀਤ ਸਿੰਘ ਪਲਾਹੀ, ਪਰਵਿੰਦਰ ਜੀਤ ਸਿੰਘ, ਡਾ. ਸੋਨੀਆ ਨੇ ਕੀਤੀ। ਸਤਨਾਮ ਸਿੰਘ ਮਾਣਕ ਨੇ  ਇਸ ਸਮੇਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਂ ਹੈ ਲੇਖਕਾਂ ਨੂੰ ਆਪਣੀਆਂ ਕਲਮਾਂ ਹੋਰ ਤਿੱਖੀਆ ਕਰਨ ਦਾ, ਤਾਂ ਜੋ ਇਸ ਉਲਝਦੇ ਹੋਏ ਰਾਜਨੀਤਕ ਤਾਣੇ ਨੂੰ ਸੰਭਾਲ ਸਕਣ। ਸਮਾਗਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ ਹੋਈ ਜਿਸ ਵਿੱਚ ਕਵੀਆਂ ਨੇ ਸਾਵਣ ਮਹੀਨੇ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਆਪਣੀਆ ਰਚਨਾਵਾਂ ਸੁਣਾਈਆਂ। ਕਵੀ ਦਰਬਾਰ ਵਿੱਚ ਗੁਰਨਾਮ ਬਾਵਾ, ਲਛਕਰ ਢੰਡਵਾੜਵੀ, ਰਵਿੰਦਰ ਸਿੰਘ ਰਾਏ, ਸ਼ਾਮ ਸਰਗੂੰਦੀ, ਸੋਹਣ ਸਹਿਜਲ, ਬਲਦੇਵ ਰਾਜ ਕੋਮਲ, ਸੁਨੀਤਾ ਮੈਦਾਨ, ਬਲਵੀਰ ਕੌਰ ਬੱਬੂ ਸੈਣੀ, ਸੀਤਲ ਰਾਮ ਬੰਗਾ, ਸੋਢੀ ਸੱਤੋਵਾਲੀ, ਸੂਬੇਗ ਸਿੰਘ ਹੰਝਰਾਂ, ਕਰਮਜੀਤ ਸਿੰਘ ਸੰਧੂ, ਬਚਨ ਗੁੜ੍ਹਾ, ਆਦਿ ਨੇ ਆਪਣੀਆ ਕਵਿਤਾਵਾਂ/ਗ਼ਜ਼ਲਾਂ,ਗੀਤ ਸਾਂਝੇ ਕੀਤੇ। ਕਵੀ ਦਰਬਾਰ ਉਪਰੰਤ ਡਾ. ਸੋਨੀਆ ਦੀ ਕਾਵਿ ਪੁਸਤਕ “ਕੀ ਕਹਾਂ” ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤੀ ਗਈ। ਡਾ. ਸੋਨੀਆ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਹੈ ਕਿ ਉਸਦੀ ਇਹ ਪੁਸਤਕ ਨਾਰੀ ਪ੍ਰਤੀ ਸਮਾਜਿਕ ਸੋਚ ਦਾ ਸਵੈ-ਅਨੁਭਵ ਹੈ। ਰਵਿੰਦਰ ਚੋਟ ਨੇ ਪੁਸਤਕ ਦੇ ਬੋਲਦਿਆਂ ਕਿਹਾ ਕਿ ਕਵਿੱਤਰੀ ਨੇ ਨਾਰੀ ਦੇ ਜੀਵਨ ਦੇ ਵੱਖੋ-ਵੱਖਰੇ ਪੜਾਵਾਂ ਨੂੰ ਕਾਵਿ ਵਿਧਾ ਰਾਹੀ ਬਾਖ਼ੂਬੀ ਉਭਾਰਿਆ ਹੈ। ਡਾ. ਜੌਹਲ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ, “ਲੇਖਕਾਂ ਨੂੰ ਚਿੰਤਨ ਕਰਨ ਦੀ ਲੋੜ ਹੈ ਅਤੇ ਮੌਜੂਦਾ ਤਾਣੇ-ਬਾਣੇ ਤੇ ਰਾਜਨੀਤਕ ਸਥਿਤੀ ਨੂੰ ਸਮਝਣ ਦੀ ਲੋੜ ਹੈ”। ਉਹਨਾ ਇੱਕ ਭਾਵਪੂਰਤ ਕਵਿਤਾ “ਦਿੱਲੀਏ” ਵੀ ਪੇਸ਼ ਕੀਤੀ। । ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ  ਸਾਹਿਤ ਸਮਾਜ ਦਾ ਸ਼ੀਸ਼ਾ ਹੈ। ਚੰਗੀਆਂ ਸਾਹਿਤ ਰਚਨਾਵਾਂ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ । ਡਾ. ਐਸ.ਐਲ. ਵਿਰਦੀ ਨੇ ਪੁਸਤਕ ਤੇ ਬੋਲਦਿਆਂ ਕਿਹਾ ਕੇ ਨਾਰੀ ਦੀ ਦਸ਼ਾ ਸੁਧਾਰਨ ਲਈ ਸਮਾਜਿਕ ਸੱਭਿਆਚਰਕ ਚੇਤਨਾ ਦੀ ਲੋੜ ਹੈ।  ਸਮਾਗਮ ਵਿੱਚ ਸਤਨਾਮ ਸਿੰਘ ਮਾਣਕ, ਡਾ: ਲਖਵਿੰਦਰ ਜੌਹਲ ਅਤੇ ਡਾ. ਸੋਨੀਆਂ ਦਾ ਸਨਮਾਨ ਵੀ ਕੀਤਾ ਗਿਆ। ਪਰਵਿੰਦਰ ਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੇਟਜ ਸੰਚਾਲਣ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖ਼ੂਬੀ ਨਿਭਾਈ। ਹੋਰਾਂ ਤੋਂ ਇਲਾਵਾ ਟੀ.ਡੀ. ਚਾਵਲਾ,  ਬੰਸੋ ਦੇਵੀ, ਅਸ਼ੋਕ ਸ਼ਰਮਾ, ਚਰਨਜੀਤ ਸਿੰਘ ਚਾਨਾ, ਸੁਖਵਿੰਦਰ ਸਿੰਘ ਸੱਲ, ਓਂਕਾਰ ਜਗਦੇਵ, ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਬੀ.ਕੇ.ਰੱਤੂ ਰੱਤੂ ਕਲੀਨਿਕ ਮੈਨ ਰੋਡ ਪ੍ਰੇਮਪੁਰਾ ਫਗਵਾੜਾ  ਜਸਵਿੰਦਰ ਹਮਦਰਦ, ਆਰ ਐਲ ਜੱਸੀ,  ਗੋਬਿੰਦ ਸਿੰਘ, ਹਰਮੇਲ ਸਿੰਘ ਗਿੱਲ, ਬਿੰਦਰ ਫੁੱਲ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ  :-    ਸਮਾਗਮ ਵਿੱਚ ਕਿਤਾਬ ਰਲੀਜ਼ ਕਰਦੇ ਹੋਏ ਰਵਿੰਦਰ ਚੋਟ, ਟੀ.ਡੀ. ਚਾਵਲਾ, ਐਸ.ਐਲ ਵਿਰਦੀ, ਡਾ. ਸੋਨੀਆ, ਡਾ. ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਪਰਵਿੰਦਰ ਜੀਤ ਸਿੰਘ। ਫੋਟੋ ਮੁਨੀਰ

error: copy content is like crime its probhihated