Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਮੈਟੀਰੀਅਲ ਹੈਂਡਲਿੰਗ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 10 ਨੂੰ

ਮੈਟੀਰੀਅਲ ਹੈਂਡਲਿੰਗ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 10 ਨੂੰ

ਹੁਸ਼ਿਆਰਪੁਰ (ਬਿਊਰੋ)

6 ਮਾਰਚ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਵੱਲੋਂ ਹਾਕਿੰਨਜ਼ ਕੂਕਰਜ਼ ਲਿਮ: ਹੁਸ਼ਿਆਰਪੁਰ ਵਿੱਚ ਕੇਵਲ ਲੜਕਿਆਂ ਦੀ ਮੈਟੀਰੀਅਲ ਹੈਂਡਲਿੰਗ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਭਰਤੀ ਲਈ ਪੜ੍ਹਾਈ ਘੱਟੋ—ਘੱਟ ਦਸਵੀਂ ਪਾਸ ਲਈ ਵੱਧ ਤੋਂ ਵੱਧ ਉਮਰ 18 ਤੋਂ 24 ਸਾਲ ਅਤੇ ਆਈ. ਟੀ.ਆਈ ਪਾਸ ਲਈ ਵੱਧ ਤੋਂ ਵੱਧ ਉਮਰ 18 ਤੋਂ 27 ਸਾਲ ਹੋਣੀ ਚਾਹੀਦੀ ਹੈ। ਇਸ ਭਰਤੀ ਲਈ ਪ੍ਰਾਰਥੀਆਂ ਦਾ ਲਿਖਤੀ ਪੇਪਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਗਿਆ ਕਿ ਚਾਹਵਾਨ ਯੋਗ ਉਮੀਦਵਾਰ ਮਿਤੀ 10 ਮਾਰਚ 2023 ਨੂੰ ਸਵੇਰੇ 9 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਮ.ਐਸ.ਡੀ. ਸੀ ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ. ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਆਪਣੀ ਪੜ੍ਹਾਈ ਦੇ ਸਾਰੇ ਸਰਟੀਫੀਕੇਟ, ਰੋਜ਼ਗਾਰ ਕਾਰਡ, ਅਪਡੇਟ ਆਧਾਰ ਕਾਰਡ ਦੀਆਂ ਫੋਟੋਕਾਪੀਆਂ, ਬਿਨੈ ਪੱਤਰ ਜੋ ਕਿ ਮੈਨੇਜਰ ਹਾਕਿੰਨਜ਼ ਕੂਕਰਜ਼ ਲਿਮ: ਹੁਸ਼ਿਆਰਪੁਰ ਨੂੰ ਲਿਖੀ ਜਾਵੇ ਅਤੇ ਉਸ ਬਿਨੈ ਪੱਤਰ  ਉੱਤੇ ਐਮ.ਸੀ. ਜਾਂ ਸਰਪੰਚ ਦੇ ਹਸਤਾਖਰ ਸਮੇਤ ਮੋਹਰ ਹੋਵੇ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਇਸ ਲਿਖਤੀ ਵਿੱਚ ਭਾਗ ਲੈ ਸਕਦੇ ਹਨ।