Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 61 ਵੇਂ ਦਿਨ ਵੀ ਜਾਰੀ 

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 61 ਵੇਂ ਦਿਨ ਵੀ ਜਾਰੀ 

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 61 ਵੇਂ ਦਿਨ ਵੀ ਜਾਰੀ 
ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਧਰਨਾਕਾਰੀਆਂ ਨੇ ਕੀਤਾ ਪਿੱਟ ਸਿਆਪਾ 
ਗੜ੍ਹਦੀਵਾਲਾ 24 ਜੁਲਾਈ (ਚੌਧਰੀ) : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਬਾਬਾ ਦੀਪ ਸਿੰਘ ਜੀ ਸੇਵਾਦਾਰ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ,ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ,ਕਿਸਾਨ ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਲਾਇਆ ਪੱਕਾ ਮੋਰਚਾ ਅੱਜ 61 ਵੇਂ ਦਿਨ ਵੀ ਜਾਰੀ ਰਿਹਾ।ਇਸ ਮੌਕੇ ਮਨਜੋਤ ਸਿੰਘ ਤਲਵੰਡੀ, ਜੰਗਵੀਰ ਸਿੰਘ ਚੌਹਾਨ, ਗੁਰਦੀਪ ਸਿੰਘ ਬਰਿਆਣਾ,ਨਵੀਂ ਅਟਵਾਲ ਅਤੇ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਤੇ ਵਿਭਾਗ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਨ੍ਹਾਂ ਚਿਰ ਇਹ ਸਘਰੰਸ਼ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਜੋਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ 61 ਦਾਨ ਦੇ ਲੰਬੇ ਸਮੇਂ ਤੋਂ ਮਸਤੀਵਾਲ ਨਹਿਰ ਤੇ ਧਰਨਾ ਲਗਾਕੇ ਬੈਠਿਆਂ ਨੂੰ ਹੋ ਚੁੱਕਾ ਹੈ ਪਰ ਅਜੇ ਤੱਕ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ ।ਇਸ ਮੌਕੇ ਉਨ੍ਹਾਂ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਵੀ ਕੀਤੀ ਨਾਅਰੇਬਾਜ਼ੀ ।ਇਸ ਮੌਕੇ ਨਵੀਂ ਅਟਵਾਲ, ਗੁਰਵੀਰ ਸਿੰਘ ਚੌਟਾਲਾ, ਸਰਪੰਚ ਕਸ਼ਮੀਰ ਸਿੰਘ,ਅਜੀਤ ਸਿੰਘ ਗੰਨਾ ਸ਼ੰਘਰਸ਼ ਕਮੇਟੀ,ਹਰਜਿੰਦਰ ਸਿੰਘ ਚੰਡੀਗੜੀਆ,ਮਾਸਟਰ ਗੁਰਚਚਨ ਸਿੰਘ ਕਾਲਰਾ,ਬਲੀ ਸਿੰਘ,ਦਲਵੀਰ ਸਿੰਘ ਧੂਤਕਲਾਂ,ਦੌਲਤੀ ਰਾਮ,ਪਰਮਿੰਦਰ ਸਿੰਘ, ਮਝੈਲ ਸਿੰਘ,ਕਰਨੈਲ ਸਿੰਘ, ਅਤਰਦੀਨ,ਸਰਵ ਬੁੱਟਰ, ਪਾਲਾ ਖਿਆਲ,ਰਾਜਾ ਗੋਂਦਪੁਰ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਹਲੇੜ, ਗੁਰਦਿਆਲ ਸਿੰਘ, ਸਹਿਬਾਜ਼ ਸਿੰਘ, ਕਸ਼ਮੀਰ ਸਿੰਘ, ਜਸਤਿੰਦਰ ਸਿੰਘ, ਗੁਰਬਖਸ਼ ਸਿੰਘ, ਅਸ਼ੋਕ ਕੁਮਾਰ, ਰਾਮ ਲਾਲ, ਸੁਖਦੇਵ ਸਿੰਘ, ਤਾਰਾ ਚੰਦ, ਪੂਰਨ ਸਿੰਘ, ਓਮ ਪ੍ਰਕਾਸ਼, ਬਹਾਦਰ ਸਿੰਘ, ਸੋਨੂੰ ਬਾਬਾ ਦੀਪ ਸਿੰਘ ਸੇਵਾ ਦਲ, ਉਂਕਾਰ ਸਿੰਘ,ਜਤਿੰਦਰ ਸਿੰਘ, ਜਸਵੰਤ ਸਿੰਘ,ਜਸਨੂਰ ਸਿੰਘ, ਸੁਰਿੰਦਰ ਸਿੰਘ ਗੰਨਾ ਸੰਘਰਸ਼ ਕਮੇਟੀ ਦਸੂਹਾ,ਪ੍ਰੀਤਮ ਸਿੰਘ, ਅਮਰਜੀਤ ਸਿੰਘ,ਬਲਵੀਰ ਸਿੰਘ, ਪ੍ਰਕਾਸ਼ ਚੰਦ ਗੁਰਬਖਸ਼ ਕੌਰ,ਜਸਵੀਰ ਕੌਰ, ਸੁਖਮਨਦੀਪ ਕੌਰ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।