Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਨੌਜਵਾਨ ਲੜਕੀ ਨੇ ਨਿਗਲੀ ਜ਼ਹਿਰੀਲੀ ਚੀਜ਼,ਚਾਚਾ ਚਾਚੀ ਨੂੰ ਠਹਿਰਾਇਆ ਦੋਸ਼ੀ 

ਨੌਜਵਾਨ ਲੜਕੀ ਨੇ ਨਿਗਲੀ ਜ਼ਹਿਰੀਲੀ ਚੀਜ਼,ਚਾਚਾ ਚਾਚੀ ਨੂੰ ਠਹਿਰਾਇਆ ਦੋਸ਼ੀ 

ਨੌਜਵਾਨ ਲੜਕੀ ਨੇ ਨਿਗਲੀ ਜ਼ਹਿਰੀਲੀ ਚੀਜ਼,ਚਾਚਾ ਚਾਚੀ ਨੂੰ ਠਹਿਰਾਇਆ ਦੋਸ਼ੀ 

ਕਾਠਗੜ੍ਹ, 27 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਰੈਲਮਾਜਰਾ ਦੀ ਇੱਕ ਨੌਜਵਾਨ ਲੜਕੀ ਦੁਆਰਾ ਕੋਈ ਜ਼ਹਿਰੀਲੀ ਚੀਜ਼ ਖਾਧੇ ਜਾਣ ਤੋਂ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਪੁਲਿਸ ਦੁਆਰਾ ਹਾਸਲ ਕੀਤੇ ਗਏ ਬਿਆਨਾਂ ਵਿੱਚ ਲੜਕੀ ਨੇ ਆਪਣੇ ਚਾਚਾ -ਚਾਚੀ ਨੂੰ ਦੋਸ਼ੀ ਠਹਿਰਾਇਆ ਹੈ ।
ਥਾਣਾ ਕਾਠਗਡ਼੍ਹ ਵਿਖੇ ਦਰਜ ਐਫ.ਆਈ.ਆਰ ਮੁਤਾਬਿਕ ਸਿਵਲ ਹਸਪਤਾਲ ਰੋਪੜ ਤੋਂ 22 ਜੂਨ ਨੂੰ ਪੁਲੀਸ ਥਾਣਾ ਕਾਠਗੜ੍ਹ ਨੂੰ ਫੋਨ ਆਇਆ ਕਿ ਹੀਨਾ ਰਾਣੀ ਪੁੱਤਰੀ ਸੰਤੋਸ਼ ਸਿੰਘ ਵਾਸੀ ਰੈਲਮਾਜਰਾ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ ਜੋ ਹਸਪਤਾਲ ਵਿੱਚ ਦਾਖ਼ਲ ਹੈ ਤੇ ਉਸ ਦਾ ਬਿਆਨ ਹਾਸਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ । ਥਾਣਾ ਕਾਠਗਡ਼੍ਹ ਤੋਂ ਏ. ਐੱਸ. ਆਈ ਰਾਮ ਸ਼ਾਹ ਆਪਣੇ ਸਾਥੀ ਕਰਮਚਾਰੀਆਂ ਨਾਲ ਸਿਵਲ ਹਸਪਤਾਲ ਰੋਪੜ ਪਹੁੰਚੇ ਅਤੇ  ਦਾਖਲ ਲੜਕੀ ਦੇ  ਬਿਆਨ ਹਾਸਲ ਕਰਨ ਲਈ ਡਾਕਟਰ ਤੋਂ ਮਨਜ਼ੂਰੀ ਮੰਗੀ ਲੇਕਿਨ ਉਕਤ ਹੀਨਾ ਰਾਣੀ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। 23 ਜੂਨ ਨੂੰ ਲੜਕੀ ਦੇ ਬਿਆਨ ਲੈਣ ਲਈ ਪੀਜੀਆਈ ਚੰਡੀਗੜ੍ਹ ਵਿਖੇ ਪੁਲਿਸ ਮੁਲਾਜ਼ਮ ਪਹੁੰਚੇ ਲੇਕਿਨ ਬਿਆਨ ਦੇਣ ਦੇ ਕਾਬਲ ਨਾ ਹੋਣ ਕਾਰਨ ਫਿਰ ਵਾਪਸ ਮੁੜਨਾ ਪਿਆ । ਇਸੇ ਤਰ੍ਹਾਂ 24 ਜੂਨ ਨੂੰ ਵੀ ਲੜਕੀ ਬਿਆਨ ਦੇਣ ਦੇ ਯੋਗ ਨਹੀਂ ਸੀ ਪਰੰਤੂ 25 ਜੂਨ ਨੂੰ ਪੀਜੀਆਈ ਦੇ ਡਾਕਟਰਾਂ ਨੇ ਲੜਕੀ ਨੂੰ ਬਿਆਨ ਦੇਣ ਦੇ ਕਾਬਲ ਸਮਝਦੇ ਹੋਏ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ  ਪੁਲੀਸ ਦੁਆਰਾ ਹਾਸਲ ਕੀਤੇ ਗਏ ਬਿਆਨਾਂ ਵਿੱਚ ਜ਼ੇਰੇ ਇਲਾਜ ਲੜਕੀ ਹੀਨਾ ਰਾਣੀ ਨੇ ਦੱਸਿਆ ਕਿ ਉਸ ਨੇ ਜ਼ਹਿਰੀਲੀ ਚੀਜ਼ ਆਪਣੇ ਚਾਚਾ ਰਾਜ ਕੁਮਾਰ ਅਤੇ ਚਾਚੀ ਕੁਲਵਿੰਦਰ ਕੌਰ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਲਈ ਖਾਧੀ ਸੀ ।  ਮੌਕੇ ‘ਤੇ ਪਹੁੰਚੇ ਪੁਲਿਸ ਚੌਕੀ ਆਸਰੋਂ ਦੇ ਜਾਂਚ ਅਧਿਕਾਰੀ ਐਸ ਆਈ  ਮਨਜੀਤ ਸਿੰਘ ਨੇ ਬਿਆਨ ਕਲਮਬੰਦ ਕਰਕੇ ਦੋਸ਼ੀ ਰਾਜ ਕੁਮਾਰ ਪੁੱਤਰ ਪ੍ਰਕਾਸ਼ ਚੰਦ ਅਤੇ ਕੁਲਵਿੰਦਰ ਕੌਰ ਪਤਨੀ ਰਾਜ ਕੁਮਾਰ ਵਾਸੀ ਰੈਲਮਾਜਰਾ ਦੇ ਖ਼ਿਲਾਫ਼ ਧਾਰਾ 306, 116  ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: copy content is like crime its probhihated