Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing * ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਹੋਈ ਚੋਣ *

* ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਹੋਈ ਚੋਣ *

* ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਹੋਈ ਚੋਣ *

* ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ,ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਬਣੇ *

* ਵਿਕਾਸ ਸੂਦ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਪ੍ਰਵੀਨ ਨਈਅਰ ਜ਼ਿਲਾ ਪ੍ਰਧਾਨ ਜਲੰਧਰ ਬਣੇ *

ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ )  ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਵਿਸ਼ੇਸ਼ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਆਲ ਇੰਡੀਆ ਪੱਧਰ ਦੇ ਸੀਨੀਅਰ ਆਗੂ ਵਿਨੋਦ ਕੌਸ਼ਲ ਅਤੇ ਤਰਸੇਮ ਦੀਵਾਨਾ ਦੀ ਦੇਖਰੇਖ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ  ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਵਿਨੋਦ ਕੌਂਸਲ ਤੇ ਤਰਸੇਮ ਦੀਵਾਨਾ ਨੇ ਸਾਝੇ ਰੂਪ ਵਿੱਚ ਦੱਸਿਆ ਕਿ ਸੰਵਿਧਾਨ ਮੁਤਾਬਕ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਹਰ ਦੋ ਸਾਲ ਬਾਅਦ ਕੀਤੀ ਜਾਣੀ ਲਾਜ਼ਮੀ ਹੈ ਪ੍ਰੰਤੂ ਕੋਰੋਨਾ ਕਾਲ ਦੇ ਚੱਲਦਿਆਂ ਇਹ ਚੋਣ ਮੁਲਤਵੀ ਕੀਤੀ ਜਾਂਦੀ ਰਹੀ ਹੈ।ਇਸ ਲਈ ਫੀਲਡ ਵਿੱਚ ਕੰਮ ਕਰਦੇ ਅਤੇ ਡੈਸਕ ਤੇ ਡਿਊਟੀ ਦੇ ਰਹੇ ਪੱਤਰਕਾਰ ਸਾਥੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਹੁਣ ਜਥੇਬੰਦਕ ਢਾਂਚੇ ਦਾ ਚੋਣ ਕਰਕੇ ਮੁੜ ਤੋਂ ਗਠਨ ਕੀਤਾ ਗਿਆ । ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ,ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ,ਸੁਨੀਲ ਲਾਖਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਰਜਨੀਸ਼ ਬੇਦੀ ਬੁੱਲੋਵਾਲ ਜੁਆਇੰਟ ਸਕੱਤਰ ਪੰਜਾਬ ਚੁਣੇ ਗਏ।ਇਸ ਤੋਂ ਇਲਾਵਾ ਵਿਕਾਸ ਸੂਦ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਪ੍ਰਵੀਨ ਨਈਅਰ ਜ਼ਿਲ੍ਹਾ ਪ੍ਰਧਾਨ ਜਲੰਧਰ,ਕਰਮਵੀਰ ਸਿੰਘ ਜ਼ਿਲ੍ਹਾ ਚੇਅਰਮੈਨ ਜਲੰਧਰ ਚੁਣੇ ਗਏ। ਇਸ ਮੀਟਿੰਗ ਵਿੱਚ ਜ਼ਿਲਾ ਹੁਸ਼ਿਆਰਪੁਰ ਜਥੇਬੰਦੀ ਦਾ ਐਲਾਨ ਕਰਦਿਆਂ ਜ਼ਿਲ੍ਹਾ ਜਨਰਲ ਸੱਕਤਰ ਓ ਪੀ ਰਾਣਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਜੀਵ ਅੱਤੋਵਾਲ, ਨਛੱਤਰ ਸਿੰਘ ਜ਼ਿਲਾ ਪ੍ਰੈੱਸ ਸਕੱਤਰ, ਮੁਨੀਰ ਕੁਮਾਰ ਨਜ਼ਰ ਅਤੇ ਸੁਖਵਿੰਦਰ ਹੀਰਾ (ਦੋਵੇਂ ਜ਼ਿਲਾ ਉੱਪ ਪ੍ਰਧਾਨ) ਮਹੇਸ਼ਵਰ ਨਸਰਾਲਾ ਤੇ ਗੌਰਵ ਗੌਰੀ (ਦੋਵੇਂ ਜ਼ਿਲਾ ਸਕੱਤਰ) ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਲਾ ਜਲੰਧਰ ਜਥੇਬੰਦੀ ਦੇ ਪਰਮਜੀਤ ਮੱਲ ਉਪ ਚੇਅਰਮੈਨ,ਸੀਨੀਅਰ ਮੀਤ ਪ੍ਰਧਾਨ ਬਲਵੀਰ ਕਰਮ, ਜ਼ਿਲ੍ਹਾ ਜਨਰਲ ਸਕੱਤਰ ਦਲਵੀਰ ਸਿੰਘ,ਹਰਭਜਨ ਵਿਰਦੀ ਜ਼ਿਲ੍ਹਾ ਸਕੱਤਰ ਜਲੰਧਰ,ਜੁਆਇੰਟ ਸਕੱਤਰ ਪਰਮਜੀਤ ਸਿੰਘ ਆਦਮਪੁਰ,ਜ਼ਿਲ੍ਹਾ ਸਕੱਤਰ ਹਰਜਿੰਦਰ ਧੋਗੜੀ,ਉੱਪ ਪ੍ਰਧਾਨ ਕੁਲਦੀਪ ਲੇਸੜੀਵਾਲ, ਪੀਆਰਓ ਸਾਬੀ ਪੰਡੋਰੀ, ਮੀਤ ਪ੍ਰਧਾਨ ਸੰਦੀਪ ਪੰਡੋਰੀ, ਖਜ਼ਾਨਚੀ ਦਲਜੀਤ ਸਿੰਘ ਕਲਸੀ ਚੂਹੜਵਾਲੀ, ਉਪ ਕੈਸ਼ੀਅਰ ਸਾਬੀ ਕਪੂਰ ਪਿੰਡ,ਯੋਗਰਾਜ ਹਰੀਪੁਰ ਅਤੇ ਗਣੇਸ਼ ਕੁਮਾਰ ਸ਼ਰਮਾ ਆਦਮਪੁਰ (ਦੋਵੇਂ ਜ਼ਿਲਾ ਸਕੱਤਰ) ਚੁਣੇ ਗਏ। ਮੀਟਿੰਗ ਵਿੱਚ ਹਾਜ਼ਿਰ ਹੋਏ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਤਰਸੇਮ ਦੀਵਾਨਾ ਨੇ ਦੱਸਿਆ ਕਿ ਫੀਲਡ ਵਿੱਚ ਕੰਮ ਕਰਦੇ ਬਿਨਾਂ ਵਿਤਕਰੇ ਤੋਂ ਸਮੂਹ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ ਤੋਂ ਲੈ ਕੇ ਟੋਲ ਪਲਾਜ਼ਾ ਤੋਂ ਲਾਂਘਾ ਮੁਫ਼ਤ ਕਰਵਾਉਣ,ਪੱਤਰਕਾਰਾਂ ਦਾ ਮੈਡੀਕਲ ਬੀਮਾ ਅਤੇ ਦੁਰਘਟਨਾ ਬੀਮਾ ਕਰਵਾਉਣ ਦੇ ਨਾਲ ਨਾਲ ਫ਼ੀਲਡ ਵਿੱਚ ਕੰਮ ਕਰਦਿਆਂ ਦਰਪੇਸ਼ ਮਸ਼ਕਿਲਾਂ ਦੇ ਹੱਲ ਲਈ ਸਰਕਾਰੀ ਤੌਰ ‘ਤੇ ਠੋਸ ਯਤਨ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਲਈ ਸਰਕਾਰੀ ਰੈਸਟ ਹਾਊਸ ਵਿੱਚ ਠਹਿਰਣ,ਰੇਲਵੇ ਅਤੇ ਬੱਸ ਸਫਰ ਲਈ ਰਿਆਇਤੀ ਦਰਾਂ ਦੇ ਪਾਸ ਲਾਗੂ ਕਰਵਾਉਣੇ ਵੀ ਐਸੋਸੀਏਸ਼ਨ ਦੇ ਮੁੱਖ ਏਜੰਡੇ ਵਿੱਚ ਸ਼ਾਮਿਲ ਹਨ।
ਇਸ ਮੌਕੇ ਡੈਮੋਕਰੇਟਿਕ ਭਾਰਤੀਆ ਲੋਕ ਦਲ ਦੇ ਕੌਮੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ, ਮਹਿੰਦਰ ਸਿੰਘ ਝੱਮਟ ਮੈਂਬਰ, ਹੈਪੀ ਸਾਈਂ ਵੀ ਮੌਜੂਦ ਸਨ।

ਕੈਪਸ਼ਨ ; ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਵਿਸ਼ੇਸ਼ ਮੀਟਿੰਗ ਵਿੱਚ ਨਵੇਂ ਚੁਣੇ ਗਏ ਅਹੁਦੇਦਾਰਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਆਫ ਇੰਡੀਆ ਰਜਿਸਟਰਡ ਦੇ ਨਵੇਂ ਚੁਣੇ ਗਏ ਅਹੁਦੇਦਾਰ ।
ਫੋਟੋ ਮੁਨੀਰ