ਗੜਸ਼ੰਕਰ (PPT NEWS)
29 ਜਨਵਰੀ : 240 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਮੋਟਰਸਾਈਕਲ ਸਵਾਰ 2 ਨੌਜਵਾਨ ਨੂੰ ਗੜਸ਼ੰਕਰ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਬਹਾਦੁਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਉਕਾਰ ਸਹਿਗਲ ਉਰਫ ਲਾਡੀ ਪੁੱਤਰ ਅਜੀਤ ਸਿੰਘ ਵਾਸੀਆਨ ਵਾਰਡ ਨੰਬਰ 11, ਮੁਹੱਲਾ ਸੰਤੋਖ ਨਗਰ, ਗੜਸ਼ੰਕਰ ਵਜੋਂ ਹੋਈ ਹੈ।
ਪੁਲਿਸ ਐਫ ਆਈ ਆਰ ਮੁਤਾਬਿਕ ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਪੁਲ ਨਹਿਰ ਬੰਗਾ ਰੋਡ ਗੜਸ਼ੰਕਰ ਮੌਜੂਦ ਸੀ ਤਾਂ ਕੋਟ ਫਤੂਹੀ ਸਾਇਡ ਤੋ ਮੋਟਰਸਾਇਕਲ ਨੰਬਰੀ ਪੀ.ਬੀ.07. ਬੀ. ਈ. 6808 ਮਾਰਕਾ ਹੌਡਾ ਤੇ ਦੋ ਨੌਜਵਾਨ ਵਿਅਕਤੀ ਆਏ ਜੋ ਪੁਲਿਸ ਪਾਰਟੀ ਨੂੰ ਦੇਖਕੇ ਮੋਟਰਸਾਇਕਲ ਮੋੜ ਕੇ ਪਿੱਛੇ ਨੂੰ ਮੁੜਨ ਲੱਗੇ। ਜਿਹਨਾ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਬਹਾਦੁਰ ਸਿੰਘ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਉਕਾਰ ਸਹਿਗਲ ਦੱਸਿਆ। ਜਿਹਨਾ ਦੀ ਤਲਾਸ਼ੀ ਕਰਨ ਤੇ ਬਹਾਦੁਰ ਸਿੰਘ ਪਾਸੋਂ 130 ਗ੍ਰਾਮ ਅਤੇ ਉਕਾਰ ਸਹਿਗਲ ਤੋਂ 110 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ








