Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪ੍ਰਵਾਸੀ ਭਾਰਤੀ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਸਕੂਲ ਨੂੰ ਕੀਤੀ ਫਰਿਜ ਭੇਂਟ 

ਪ੍ਰਵਾਸੀ ਭਾਰਤੀ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਸਕੂਲ ਨੂੰ ਕੀਤੀ ਫਰਿਜ ਭੇਂਟ 

ਪ੍ਰਵਾਸੀ ਭਾਰਤੀ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਸਕੂਲ ਨੂੰ ਕੀਤੀ ਫਰਿਜ ਭੇਂਟ 

ਨਵਾਂ ਸ਼ਹਿਰ,23 ਮਈ,(ਜਤਿੰਦਰ ਪਾਲ ਸਿੰਘ ਕਲੇਰ ): ਸਕੂਲਾਂ ਨੂੰ ਕੀਤਾ ਦਾਨ ਕਦੀ ਵਿਅਰਥ ਨਹੀਂ ਜਾਂਦਾ , ਕਿਉਂਕਿ ਸਾਡਾ ਖਜਾਨਾ ਸਕੂਲਾਂ ਵਿੱਚ ਪਿਆ ਹੈ ,ਬੈਂਕਾ ਵਿੱਚ ਨਹੀਂ। ਸਾਡਾ ਭਵਿੱਖ ਇਨ੍ਹਾਂ ਸਕੂਲਾਂ ਵਿੱਚ ਪਲ ਕੇ ਵੱਡਾ ਹੁੰਦਾ ਹੈ,ਇਹ ਵਿਚਾਰ ਤਰਲੋਚਨ ਪ੍ਰਵਾਸੀ ਭਾਰਤੀ ਮਨੀਲਾ ਨੇ ਆਪਣੇ ਬੇਟੇ ਤਰਨਪ੍ਰੀਤ ਸੋਗੀ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਵਾ ਨੂੰ ਬੱਚਿਆਂ ਦੇ ਠੰਡੇ ਪਾਣੀ ਦੀ ਸਹੂਲਤ ਲਈ ਫਰਿਜ਼ ਦਾਨ ਕਰਨ ਮੌਕੇ ਆਖੇ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਦੇ ਜਨਮ ਮੌਕੇ ਫਜੂਲ ਖਰਚੀਆਂ ਨੂੰ ਰੋਕ ਕੇ ਸਕੂਲਾਂ ਨੂੰ ਕੁੱਝ ਨਾ ਕੁੱਝ ਦਾਨ ਜ਼ਰੂਰ ਕੀਤਾ ਜਾਵੇ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬਾਂ ਦੇ ਬੱਚਿਆਂ ਭਲਾ ਹੋ ਸਕੇ। ਉਨ੍ਹਾਂ ਸਕੂਲ ਸਟਾਫ਼ ਨਾਲ ਸਕੂਲ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਸਾਂਝੇ ਕੀਤੇ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਭਵਿੱਖ ਵਿੱਚ ਹੱਲ ਕਰਨ ਦਾ ਵਾਇਦਾ ਵੀ ਕੀਤਾ। ਉਨ੍ਹਾਂ ਸਕੂਲ ਸਟਾਫ਼ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸ਼ਾ ਵੀ ਕੀਤੀ। ਇਸ ਮੌਕੇ ਸਕੂਲ ਸਟਾਫ਼ ਵਲੋਂ ਪ੍ਰਵਾਸੀ ਭਾਰਤੀ ਨੂੰ ਸਨਮਾਨ ਚਿੰਨ ਦੇ ਕੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਬਲਕਾਰ ਚੰਦ ਸੈਂਟਰ ਹੈੱਡ ਟੀਚਰ ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ,ਜਸਵਿੰਦਰ ਕੌਰ ਅਤੇ ਅਨੀਤਾ ਵੀ ਹਾਜਰ ਸਨ।
ਕੈਪਸ਼ਨ: ਪ੍ਰਵਾਸੀ ਭਾਰਤੀ ਆਪਣੇ ਬੱਚੇ ਤਰਨਪ੍ਰੀਤ ਦੇ ਜਨਮ ਦਿਨ ਮੌਕੇ ਸਕੂਲ ਨੂੰ ਫਰਿਜ਼ ਭੇਂਟ ਕਰਦੇ ਹੋਏ।