Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੀ ਆਪ ਸਰਕਾਰ ਦੇ ਫੈਸਲਿਆਂ ਤੇ ਜਤਾਈ ਚਿੰਤਾ

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੀ ਆਪ ਸਰਕਾਰ ਦੇ ਫੈਸਲਿਆਂ ਤੇ ਜਤਾਈ ਚਿੰਤਾ

ਬਸਪਾ ਜਿਲਾ ਸਕੱਤਰ ਗੁਰਦੀਪ ਸਿੰਘ ਬਬਲੂ ਦੇ ਨਿਵਾਸ ਤੇ ਹੋਇ ਬੈਠਕ।

ਗੜ੍ਹਦੀਵਾਲਾ 25 ਅਪ੍ਰੈਲ : (ਯੋਗੇਸ਼ ਗੁਪਤਾ) ਹਲਕਾ ਉੜਮੁੜ ਟਾਂਡਾ ਦੇ ਸ਼ਹਿਰ ਗੜ੍ਹਦੀਵਾਲਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਹਾਈ ਕਮਾਂਡ ਦੇ ਆਗੂਆਂ ਦੀ ਜਿਲ੍ਹਾ ਸਕੱਤਰ ਗੁਰਦੀਪ ਸਿੰਘ ਦੇ ਨਿਵਾਸ ਤੇ ਚਰਚਾ ਬੈਠਕ ਕੀਤੀ ਗਈ।ਜਿਸ ਵਿਚ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਆਗੂ ਗੁਰਲਾਲ ਸੈਲਾ ਹਲਕਾ ਉੜਮੁੜ ਦੇ ਇੰਚਾਰਜ ਮਨਿੰਦਰ ਸ਼ੇਰਪੁਰੀ ਵੀ ਬੈਠਕ ਚ ਸ਼ਾਮਿਲ ਹੋਏ।ਇਸ ਮੌਕੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਦੀ ਮਜ਼ਬੂਤੀ ਲਈ ਵੱਖ ਵੱਖ ਅਹਿਮ ਮਸਲਿਆਂ ਤੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਬਸਪਾ ਅਕਾਲੀ ਗਠਜੋੜ ਆਉਣ ਵਾਲੇ ਸਮੇਂ ‘ਚ ਲੋਕ ਹਿਤ ਕਾਰਜ ਕਰਨ ‘ਚ ਮੋਹਰੀ ਰਹੇਗਾ ਕਿਊਕਿ ਪੰਜਾਬ ‘ਚ ਬਣੀ ਨਵੀਂ ਸਰਕਾਰ ਦਾ ਸੱਚ ਜਗ ਜਾਹਿਰ ਹੋ ਰਿਹਾ ਹੈ ਤੇ ਬਸਪਾ ਗਠਜੋੜ ਸਰਕਾਰ ਦੇ ਲੋਕਾਂ ਵਿਰੁੱਧ ਲਏ ਫੈਸਲਿਆ ਦਾ ਡਟ ਕੇ ਕਰੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮਹਿਗਾਈ ਤੇ ਆਰਥਿਕ ਤੰਗੀ ਦੀ ਮਾਰ ਹੇਠ ਆਏ ਕਿਸਾਨ ਪ੍ਰੇਸ਼ਾਨ ਹਨ ਤੇ ਆਪ ਸਰਕਾਰ ਨੇ ਕਿਸਾਨ ਵਿਰੋਧੀ ਫੈਸਲਾ ਲਿਆ ਤੇ ਕੁਝ ਕਿਸਾਨਾਂ ਦੀਆਂ ਗਿਰਫ਼ਤਾਰੀਆਂ ਵੀ ਕਾਰਵਾਈਆਂ ਜਿਨ੍ਹਾਂ ਤੋਂ ਕਰਜ਼ਾ ਵਾਪਸ ਨਹੀਂ ਕਰ ਹੋਇਆ ਸੀ।ਜਦਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਕਰਜੇ ਮਾਫ਼ ਕਰਨੇ ਚਾਹੀਦੇ ਸਨ। ਹਾਲਾਂਕਿ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਜਗ ਜਾਹਿਰ ਹੋਣ ਤੋਂ ਬਾਅਦ ਕਿਸਾਨਾਂ ਚ ਭਾਰੀ ਰੋਸ ਪਾਇਆ ਗਿਆ,ਜਿਸਤੋਂ ਬਾਅਦ ਇਹ ਫੈਸਲੇ ਤੇ ਰੋਕ ਲਗਾਈ ਗਈ। ਦੂਜਾ ਫੈਸਲਾ ਜਗਾੜੂ ਰਿਹੜੀਆਂ ਬੰਦ ਕਰਨ ਦਾ ਲਿਆ ਗਿਆ ਜਿਸ ਨਾਲ ਜਗਾੜੂ ਰਿਹੜੀਆਂ ਬਣਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਿਆਂ ਵਿਚ ਭਾਰੀ ਰੋਸ ਪਾਇਆ ਗਿਆ ਜਿਸਦਾ ਡੱਟ ਕੇ ਵਿਰੋਧ ਹੋਇਆ ਜਿਸ ਤੋਂ ਬਾਅਦ ਇਹ ਫੈਸਲਾ ਵੀ ਨਵੀਂ ਬਣੀ ਸਰਕਾਰ ਨੂੰ ਵਾਪਿਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੂੰ ਇਹ ਨਹੀਂ ਪਤਾ ਕਿਹੜਾ ਫੈਸਲਾ ਲੈਣਾ ਚਾਹੀਦਾ ਕਿਹੜਾ ਨਹੀਂ ਉਹ ਸਰਕਾਰ ਆਪਣੇ ਕਾਰਜਕਾਲ ਚ ਪੰਜਾਬ ਵਿੱਚ ਕਿਸ ਤਰ੍ਹਾਂ ਦੇ ਹਲਾਤ ਪੈਦਾ ਕਰੇਗੀ, ਇਹ ਗੰਭੀਰ ਵਿਚਾਰ ਵਾਲੀ ਗੱਲ ਹੈ।ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਸਮਰਥਕਾਂ ਤੇ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਲੋਕਾਂ ਨੂੰ ਇੱਕ ਜੁਟ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋਕ ਵਿਰੋਧੀ ਨੀਤੀਆਂ ਦੀ ਵਰਤੋਂ ਕਰੇਗੀ ਤਾਂ ਬਸਪਾ ਅਕਾਲੀ ਦਲ ਗਠਜੋੜ ਲੋਕਾਂ ਦੇ ਹਿੱਤ ਚ ਖੜ੍ਹੀ ਹੋਵੇਗੀ ਕਿਸੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਜਿਲ੍ਹਾ ਇੰਚਾਰਜ ਗੁਰਦੇਵ ਬਿੱਟੂ,ਯੂਥ ਵਿੰਗ ਪ੍ਰਧਾਨ ਗੁਰਪਾਲ ਸਿੰਘ ਆਦਿ ਹਾਜਰ ਸਨ।

error: copy content is like crime its probhihated