Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਬਲਾਚੌਰ ਦੇ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਚ ਵਾਧਾ

ਬਲਾਚੌਰ ਦੇ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਚ ਵਾਧਾ

ਬਲਾਚੌਰ ਦੇ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਚ ਹੋਇਆ ਵਾਧਾ

ਬਲਾਚੌਰ 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਮਜਾਰੀ ਖੇਤਰ ਦੇ ਆਸ-ਪਾਸ ਦੇ ਪਿੰਡਾਂ ਵਿਚ ਰਾਤਾਂ ਤੋਂ ਬਾਅਦ ਹੁਣ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ‘ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਨਸ਼ੇੜੀਆਂ ਵਲੋਂ ਆਪਣੇ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਇਕੱਲੀਆਂ ਜਾਂਦੀਆਂ ਔਰਤਾਂ, ਕਬਾੜੀਆਂ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ | ਬੀਤੇ ਦਿਨ ਨਸ਼ੇੜੀਆਂ ਵਲੋਂ ਇਕ ਪਿੰਡ ਸਜਾਵਲਪੁਰ ਵਿਖੇ ਰਹਿੰਦੇ ਕਬਾੜ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਜ਼ਖ਼ਮੀ ਕਰਕੇ ਨਕਦੀ ਤੇ ਮੋਬਾਈਲ ਫ਼ੋਨ ਖੋਹਣ ਦੀ ਖ਼ਬਰ ਹੈ | ਸਿਵਲ ਹਸਪਤਾਲ ਬਲਾਚੌਰ ਵਿਖੇ ਜ਼ੇਰੇ ਇਲਾਜ ਲੱਖਪੱਤ ਉਰਫ਼ ਪੰਨਾ ਲਾਲ ਪੁੱਤਰ ਸਤੀਸ਼ (ਯੂ. ਪੀ.) ਨੇ ਦੱਸਿਆ ਕਿ ਉਹ ਪਿਛਲੇ 20 ਸਾਲ ਤੋਂ ਪਿੰਡ ਸਜਾਵਲਪੁਰ ਵਿਖੇ ਪਰਿਵਾਰ ਸਮੇਤ ਰਹਿ ਕੇ ਕਬਾੜ ਦਾ ਕੰਮ ਕਰ ਰਿਹਾ ਹੈ | ਬੀਤੇ ਦਿਨ ਉਸ ਨੂੰ ਇਕ ਵਿਅਕਤੀ ਨੇ ਆਪਣਾ ਪਿੰਡ ਗੁੱਲਪੁਰ ਦੱਸ ਕੇ ਕਬਾੜ ਦਾ ਸਾਮਾਨ ਦੇਣ ਲਈ ਤਿੰਨ ਵਾਰ ਫ਼ੋਨ ਕਰਕੇ ਕਬਾੜ ਦਾ ਸਾਮਾਨ ਦੇਣ ਵਾਸਤੇ ਪਿੰਡ ਗੁੱਲਪੁਰ ਵਿਖੇ ਬੁਲਾਇਆ | ਜਦੋਂ ਉਹ ਪਿੰਡ ਗੁੱਲਪੁਰ ਦੀ ਸ਼ਮਸ਼ਾਨਘਾਟ ਨੇੜੇ ਪਹੁੰਚਿਆ ਤਾਂ ਪਹਿਲਾਂ ਹੀ ਖੜੇ੍ਹ ਮੋਟਰਸਾਈਕਲ ਦੋ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ | ਇਕ ਨੇ ਉਸ ਨੂੰ ਫੜ ਲਿਆ ਤੇ ਦੂਜੇ ਨੇ ਉਸ ਤੇ ਦਾਤ ਨਾਲ ਹਮਲਾ ਕਰਕੇ ਤਿੰਨ ਟੱਕ ਸਿਰ ਵਿਚ ਤੇ ਦੋ ਦੋਵਾਂ ਮੋਢਿਆਂ ‘ਤੇ ਮਾਰੇ | ਉਹ ਖ਼ੂਨ ਨਾਲ ਲੱਥ ਪੱਥ ਹੋ ਕੇ ਧਰਤੀ ਤੇ ਡਿਗ ਪਿਆ ਤੇ ਲੁਟੇਰੇ ਖਿੱਚ ਕੇ ਨੜਿਆਂ ‘ਚ ਲੈ ਗਏ | ਉਸ ਨੇ ਦੱਸਿਆ ਕਿ ਉਸ ਦੀ ਜੇਬ ‘ਚੋਂ 20700 ਨਕਦ ਰੁਪਏ ਤੇ ਮੋਬਾਈਲ ਫੋਨ ਕੱਢ ਲਿਆ | ਇੰਨੇ ਚਿਰ ਨੂੰ ਇੱਥੋਂ ਲੰਘ ਰਹੇ ਇਕ ਬਿਹਾਰੀ ਪ੍ਰਵਾਸੀ ਮਜ਼ਦੂਰ ਨੇ ਉਨ੍ਹਾਂ ਨੂੰ ਦੇਖ ਲਿਆ ਤੇ ਉਸ ਨੇ ਉਨ੍ਹਾਂ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ | ਦੋਨੋਂ ਨੌਜਵਾਨ ਉਸ ਨੂੰ ਛੱਡ ਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੁੱਲਪਰ ਵੱਲ ਨੂੰ ਭੱਜ ਗਏ | ਉਹ ਜ਼ਖ਼ਮੀ ਹਾਲਤ ‘ਚ ਘਰ ਪਹੁੰਚਿਆ ਤੇ ਪਿੰਡ ਵਾਸੀਆਂ ਨੇ ਉਸ ਨੂੰ ਸਿਵਲ ਹਸਪਤਾਲ ਬਲਾਚੌਰ ਇਲਾਜ ਲਈ ਭਰਤੀ ਕਰਵਾਇਆ | ਪੁਲਿਸ ਨੇ ਲੱਖਪੱਤ ਦੇ ਬਿਆਨਾਂ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

error: copy content is like crime its probhihated