Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਨਬਾਲਿਗਾ ਨੂੰ  ਨੌਜਵਾਨ ਨੇ ਫੇਸਬੁੱਕ ਆਈ ਡੀ ਤੇ ਮੈਸੇਜ ਭੇਜ ਕੇ ਦੱਸੀ ਥਾਂ ਤੇ ਬੁਲਾਇਆ,ਫਿਰ ਕੀਤਾ ਘਿਨਾਉਣਾ ਕਾਂਡ,ਮਾਮਲਾ ਦਰਜ 

ਨਬਾਲਿਗਾ ਨੂੰ ਨੌਜਵਾਨ ਨੇ ਫੇਸਬੁੱਕ ਆਈ ਡੀ ਤੇ ਮੈਸੇਜ ਭੇਜ ਕੇ ਦੱਸੀ ਥਾਂ ਤੇ ਬੁਲਾਇਆ,ਫਿਰ ਕੀਤਾ ਘਿਨਾਉਣਾ ਕਾਂਡ,ਮਾਮਲਾ ਦਰਜ 

 ਨਬਾਲਿਗਾ ਨੂੰ ਨੌਜਵਾਨ ਨੇ ਫੇਸਬੁੱਕ ਆਈ ਡੀ ਤੇ ਮੈਸੇਜ ਭੇਜ ਕੇ ਦੱਸੀ ਥਾਂ ਤੇ ਬੁਲਾਇਆ,ਫਿਰ ਕੀਤਾ ਘਿਨਾਉਣਾ ਕਾਂਡ, ਮਾਮਲਾ ਦਰਜ 

ਤਲਵਾੜਾ / ਦਸੂਹਾ (ਬਿਊਰੋ) : ਨਬਾਲਿਗਾ ਨਾਲ ਰੇਪ ਕਰਨ ਤੇ ਤਲਵਾੜਾ ਪੁਲਿਸ ਨੇ ਇੱਕ ਨੌਜਵਾਨ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਸੌਰਵ ਚੌਧਰੀ ਵਾਸੀ ਨਾ ਮਾਲੂਮ ਵਜੋਂ ਹੋਈ ਹੈ।

ਤਲਵਾੜਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਿਗਾ ਨੇ ਕਿਹਾ ਕਿ ਉਹ ਮਿਤੀ 15.04.22 ਨੂੰ ਆਪਣੇ ਪਿੰਡ ਸੁਥਾਨਾ ਤੋਂ ਮਿੰਨੀ ਬੱਸ ਵਿੱਚ ਸਵਾਰ ਹੋ ਕੇ ਆਪਣੇ ਮਾਮੇ ਪਾਸ ਟੈਰਸ ਹਿਮਾਚਲ ਪ੍ਰਦੇਸ਼ ਵਿਖੇ ਗਈ ਸੀ ਅਤੇ ਰਾਤ ਵਕਤ ਕਰੀਬ 8/9 ਵਜੇ ਸ਼ਾਮ ਉਹ ਆਪਣੇ ਮਾਮੇ ਦੇ ਘਰ ਕੰਪਿਊਟਰ ਦੀ ਪੜਾਈ ਕਰ ਰਹੀ ਸੀ ਤਾਂ ਉਸ ਦੀ ਮੰਮੀ ਜੋ ਉਸ ਦੇ ਮਾਮੇ ਦੇ ਪਾਸ ਰਹਿੰਦੀ ਸੀ।ਜਿਸ ਦਾ ਮੋਬਾਇਲ ਨੰਬਰ ਪਰ ਅਲੱਗ ਅਲੱਗ ਮੇਰੇ ਨਾਂ ਦੀਆਂ ਤਿੰਨ ਫੇਸਬੁੱਕ ਆਈ.ਡੀ ਬਣਾਈਆਂ ਹੋਈਆਂ ਹਨ। ਮਿਤੀ 15.04.2022 ਨੂੰ ਰਾਤ ਉਸਦੀ ਇੱਕ ਆਈ.ਡੀ ਪਰ ਸੌਰਵ ਚੌਧਰੀ ਨਾਮ ਦੀ ਫੇਸ ਬੁੱਕ ਆਈ.ਡੀ. ਤੋਂ ਹੈਲੋ ਦਾ ਮੈਸਜ ਆਇਆ। ਜਿਸ ਨੇ ਕਿਹਾ ਕਿ ਮੈਨੂੰ ਕੱਲ ਤਲਵਾੜੇ ਬੱਸ ਸਟੈਂਡ ਪਰ ਮਿਲ ਤੇ ਉਹ ਮਿਤੀ 16.04.2022 ਨੂੰ ਆਪਣੇ ਅੰਕਲ ਦਾ ਫੋਨ ਲੈ ਕੇ ਆਪਣੇ ਮਾਮੇ ਨੂੰ ਇਹ ਦੱਸ ਕੇ ਆ ਗਈ ਕਿ ਉਹ ਆਪਣੇ ਪਿੰਡ ਜਾ ਰਹੀ ਹੈ ਤਾਂ ਉਹ ਟੈਰਸ ਤੋਂ ਟੈਪੂ ਵਿੱਚ ਬੈਠ ਕੇ ਬੱਸ ਅੱਡਾ ਤਲਵਾੜਾ ਆ ਗਈ ਤੇ ਫੋਨ ਤੋਂ ਸੌਰਵ ਚੌਧਰੀ ਦੇ ਫੋਨ ਨੰਬਰ 78071-52332 ਪਰ ਕਾਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਬਜਾਰ ਵਿੱਚ ਹਾਂ ਜਲਦੀ ਪਹੁੰਚ ਜਾਵਾਗਾਂ ਤਾਂ ਉਹ ਪੰਛੀ ਦੀ ਦੁਕਾਨ ਵਾਲੀ ਗਲੀ ਵਿੱਚ ਕਾਰ ਲੈ ਕੇ ਆ ਗਿਆ ਅਤੇ ਉਸ ਨੇ ਦੇਖਿਆ ਕਿ ਕਾਰ ਵਿੱਚ ਦੋ ਲੜਕੇ ਅੱਗੇ ਬੈਠੇ ਸੀ ਅਤੇ ਦੋ ਪਿੱਛੇ ਬੈਠੇ ਸੀ ਅਤੇ ਪਿੱਛੇ ਬੈਠੇ ਇੱਕ ਲੜਕੇ ਨੇ ਉਤਰ ਕੇ ਉਸ ਨੂੰ ਕੋਈ ਚਿੱਟੇ ਰੰਗ ਦੀ ਚੀਜ ਸ਼ੁੰਗਾਈ ਅਤੇ ਉਸ ਨੂੰ ਗੱਡੀ ਵਿੱਚ ਸੁੱਟ ਲਿਆ ਤੇ ਉਸ ਨੂੰ ਕਿਸੇ ਸੁੰਨਸਾਨ ਜਗ੍ਹਾਂ ਪਰ ਲੈ ਗਏ ਅਤੇ ਉਸ ਨਾਲ ਇਹਨਾਂ ਸਾਰਿਆ ਨੇ ਰੇਪ ਕੀਤਾ ਤੇ ਉਸ ਨੂੰ ਦੁਬਾਰਾ ਬੱਸ ਅੱਡੇ ਨਜਦੀਕ ਛੱਡ ਗਏ। ਜਿਸ ਸਬੰਧੀ ਤਲਵਾੜਾ ਪੁਲਿਸ ਨੇ ਸੌਰਵ ਚੌਧਰੀ ਖਿਲਾਫ ਧਾਰਾ 363,376 -D (A), 328,120-B,ਭ:ਦ ਸ਼ੈਕਸ਼ਨ 4 POCSO Act 2012 ਅਧੀਨ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੌਰਵ ਚੌਧਰੀ ਦੀ ਅਜੇ ਤੱਕ ਗਿਰਫਤਾਰੀ ਨਹੀਂ ਹੋਈ ਹੈ।