Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਟਾਂਡਾ : ਦਿਨ ਦਿਹਾੜੇ ਸਕੂਟਰੀ ਸਵਾਰ ਤੋਂ ਤਿੰਨ ਨੌਜਵਾਨ ਬੈਗ,ਮੋਬਾਇਲ ਅਤੇ ਸਕੂਟਰੀ ਖੋਹ ਕੇ ਹੋਏ ਫਰਾਰ, ਮਾਮਲਾ ਦਰਜ 

ਟਾਂਡਾ : ਦਿਨ ਦਿਹਾੜੇ ਸਕੂਟਰੀ ਸਵਾਰ ਤੋਂ ਤਿੰਨ ਨੌਜਵਾਨ ਬੈਗ,ਮੋਬਾਇਲ ਅਤੇ ਸਕੂਟਰੀ ਖੋਹ ਕੇ ਹੋਏ ਫਰਾਰ, ਮਾਮਲਾ ਦਰਜ 

ਦਿਨ ਦਿਹਾੜੇ ਸਕੂਟਰੀ ਸਵਾਰ ਤੋਂ ਤਿੰਨ ਨੌਜਵਾਨ ਬੈਗ,ਮੋਬਾਇਲ ਅਤੇ ਸਕੂਟਰੀ ਖੋਹ ਕੇ ਹੋਏ ਫਰਾਰ, ਮਾਮਲਾ ਦਰਜ 

ਟਾਂਡਾ / ਗੜ੍ਹਦੀਵਾਲਾ 17 ਅਪ੍ਰੈਲ (ਚੌਧਰੀ) : ਟਾਂਡਾ ਹਲਕੇ ਵਿਚ ਵੱਡੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਕ ਸਕੂਟਰੀ ਸਵਾਰ ਨੌਜਵਾਨ ਤੋਂ ਤਿੰਨ ਨੌਜਵਾਨਾਂ ਵਲੋਂ ਬੈਗ, ਮੋਬਾਇਲ ਅਤੇ ਸਕੁਟਰੀ ਖੋਹ ਕੇ ਫਰਾਰ ਹੋਣ ਤੇ ਟਾਂਡਾ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਰਾਜ ਸੋਨੀ ਪੁੱਤਰ ਬਬਲੂ ਸੋਨੀ ਵਾਸੀ ਮੁਨੀ ਕਰੇਤੀ ਟਿਹਰੀ ਗੜਬਲ ਉੱਤਰਾਖੰਡ ਕਿ ਉਸ ਦੀ ਰਿਸ਼ੀਕੇਸ ਹਰੀਦੁਆਰ ਮੋਬਾਇਲਾ ਦੀ ਦੁਕਾਨ ਹੈ ਅਤੇ ਉਸ ਦੇ ਮਾਤਾ ਪਿਤਾ ਵੈਸਨੂੰ ਦੇਵੀ ਕੱਟੜਾ ਵਿਖੇ ਰਹਿਦੇ ਹਨ। ਉਹ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਮਿਤੀ 15-4-22 ਨੂੰ ਉੱਤਰਾ ਖੰਡ ਤੋ ਆਪਣੀ ਸਕੂਟਰੀ ਨੰਬਰ ਯੂ ਕੇ 14-ਐਚ 6258 ਪਰ ਸਵਾਰ ਹੋ ਕੇ ਚੱਲ ਪਿਆ ਸੀ ਮਿਤੀ 15-4-22 ਨੂੰ ਉਹ ਰਾਤ ਅੰਬਾਲਾ ਰੇਲਵੇ ਸਟੇਸਨ ਪਰ ਰਿਹਾ ਸੀ ਫਿਰ ਮਿਤੀ 16-4-22 ਨੂੰ ਉਹ ਕਟੜਾ ਨੂੰ ਚੱਲ ਪਿਆ ਜਦ ਵਕਤ ਕਰੀਬ 2-45 ਪੀ ਐਮ ਦਾ ਹੋਵੇਗਾ ਕਿ ਉਹ ਮੇਨ ਜੀ ਟੀ ਰੋਡ ਨੇੜੇ ਐਫ ਸੀ ਆਈ ਟਾਂਡਾ ਕੋਲ ਪੁੱਜਾ ਤਾਂ ਤਿੰਨ ਨਾ ਮਲੂਮ ਵਿਅਕਤੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਕਿਹਾ ਉਹਨਾਂ ਦਾ ਮੋਟਰਸਾਇਕਲ ਖਰਾਬ ਹੈ ਦਾ ਬਹਾਨਾ ਮਾਰ ਕੇ ਉਸ ਪਾਸੋਂ ਸਕੂਟਰੀ ਦੀ ਚਾਬੀ ਲੈ ਲਈ ਅਤੇ ਬਾਅਦ ਵਿੱਚ ਉਹਨਾਂ ਵਿਚੋਂ ਇਕ ਵਿਅਕਤੀ ਨੇ ਕਿਹਾ ਕਿ ਮੈਂ ਇਕ ਅਰਜੰਟ ਕਾਲ ਕਰਨੀ ਹੈ ਮੈਨੂੰ ਆਪਣਾ ਫੋਨ ਦਈ ਮੇਰੇ ਫੋਨ ਦੇਣ ਤੋਂ ਬਾਅਦ ਉਹਨਾਂ ਚੋਂ ਇਕ ਨੇ ਮੈਨੂੰ ਧੱਕਾ ਮਾਰਨ ਤੋਂ ਬਾਅਦ ਮੇਰਾ ਬੈਗ, ਫੋਨ ਅਤੇ ਸਕੂਟਰੀ ਵੀ ਲੈ ਕੇ ਫਰਾਰ ਹੋ ਗਏ।ਜਿਸ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।