Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਅਕਾਲੀ ਸਰਕਾਰ ਵਲੋਂ ਬੇਰੁਜਗਾਰੀ ਦੀ ਭੱਠੀ ਵਿੱਚ ਸੁੱਟੇ ਸੁਵਿਧਾ ਸੈਂਟਰ ਮੁਲਾਜਮਾਂ ਨੇ ਆਪ ਦੀ ਵਿਧਾਇਕਾ ਕੋਲ ਲਗਾਈ ਗੁਹਾਰ

ਅਕਾਲੀ ਸਰਕਾਰ ਵਲੋਂ ਬੇਰੁਜਗਾਰੀ ਦੀ ਭੱਠੀ ਵਿੱਚ ਸੁੱਟੇ ਸੁਵਿਧਾ ਸੈਂਟਰ ਮੁਲਾਜਮਾਂ ਨੇ ਆਪ ਦੀ ਵਿਧਾਇਕਾ ਕੋਲ ਲਗਾਈ ਗੁਹਾਰ

ਅਕਾਲੀ ਸਰਕਾਰ ਵਲੋਂ ਬੇਰੁਜਗਾਰੀ ਦੀ ਭੱਠੀ ਵਿੱਚ ਸੁੱਟੇ ਸੁਵਿਧਾ ਸੈਂਟਰ ਮੁਲਾਜਮਾਂ ਨੇ ਆਪ ਦੀ ਵਿਧਾਇਕਾ ਕੋਲ ਲਗਾਈ ਗੁਹਾਰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਆਮ ਲੋਕਾ ਨੂੰ ਪਾਰਦਰਸ਼ੀ ਤਰੀਕੇ ਨਾਲ ਇੱਕ ਛੱਤ ਹੇਠ ਅਨੇਕਾ ਕੰਮਾ ਦੀਆਂ ਸਹੂਲਤਾ ਪ੍ਰਦਾਨ ਕਰਨ ਵਾਲੇ ਸੁਖਮਨੀ ਸੁਸਾਇਟੀ ਫਾਰ ਸਿਟੀਜ਼ਨ ਸਰਵਿਸਿਜ (ਸੁਵਿਧਾ ਸੈਂਟਰ ) ਦੀ ਤਹਿਸੀਲ ਪੱਧਰੀ ਕਮੇਟੀ ਦੇ ਸਾਬਕਾ ਮੁਲਾਜਮਾ ਵਲੋਂ ਆਪਣੇ ਅਗਲੇ ਭਵਿੱਖ ਲਈ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਕੋਲ ਗੁਹਾਰ ਲਾਈ । ਇਸ ਮੌਕੇ ਉਹਨਾ ਆਪਣੇ ਤਜਰਬੇ ਨੂੰ ਧਿਆਨ ਵਿੱਚ ਰੱਖਿਆ ਉਹਨਾ ਦੀ ਬੇਰੁਜਗਾਰੀ ਨੂੰ ਖਤਮ ਕਰਨ ਲਈ ਕਿਸੇ ਵੀ ਵਿਭਾਗ ਵਿੱਚ ਐਡਜੈਸਟ ਕਰਾਉਣ ਲਈ ਮੰਗ ਪੱਤਰ ਦਿੱਤਾ ਗਿਆ ।ਜਾਣਕਾਰੀ ਦਿੰਦੇ ਹੋਏ ਦਿਨੇਸ਼ ਕੁਮਾਰ, ਅਕਾਸ਼ਦੀਪ ਵਾਸੀ ਬਲਾਚੌਰ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਚੱਲਦੇ ਵੱਖ ਵੱਖ ਸੁਵਿਧਾ ਸੈਂਟਰਾਂ ਵਿੱਚ ਉਹਨਾਂ ਨੂੰ ਬਹੁਤ ਹੀ ਘੱਟ ਫੈਸੀਲਿਟੇਸ਼ਨ ਚਾਰਜਿਜ ਲੈ ਕੇ ਪਾਰਦਰਸ਼ੀ ਤਰੀਕੇ ਨਾਲ ਆਮ ਜਨਤਾ ਨੂੰ ਸਰਵਿਸਿਜ਼ ਪ੍ਰਦਾਨ ਕਰਨ ਲਈ ਨੌਕਰੀਆਂ ਦਿੱਤੀਆਂ ਸਨ ਜਿਨ੍ਹਾਂ ਵਲੋਂ 10/12 ਸਾਲ ਬੜੀ ਮਿਹਨਤ ਅਤੇ ਤਨਦੇਹੀ ਨਾਲ ਆਪਣੀਆ ਸੇਵਾਵਾਂ ਨਿਭਾਉਂਦੇ ਅਤੇ ਇਸ ਰੁਜਗਾਰ ਦੇ ਸਹਾਰੇ ਆਪਣੇ ਪਰਿਵਾਰਾ ਦਾ ਪਾਲਣ ਪੌਸ਼ਣ ਕਰਦੇ ਆ ਰਹੇ ਸਨ । ਉਹਨਾ ਦੱਸਿਆ ਕਿ ਇੱਕ ਆਤਮ ਨਿਰਭਰ ਸੁਸਾਇਟੀਆਂ ਅਧੀਨ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਕੰਮ ਕਰ ਰਹੇ ਸਨ।ਇਹਨਾਂ ਸੈਂਟਰਾਂ ਵਿੱਚ ਕੰਮ ਕਰਦੇ ਕਰਮਚਾਰੀਆ ਦੀਆਂ ਤਨਖਾਹਾ ਅਤੇ ਲੋੜੀਦੇ ਖਰਚੇ ਕੱਢਣ ਤੋਂ ਬਾਅਦ ਪ੍ਰਾਪਤ ਆਮਦਨ ਨੂੰ ਸਰਕਾਰ ਪਾਸ ਜਮ੍ਹਾਂ ਕਰਾਇਆ ਜਾਂਦਾ ਸੀ , ਮਗਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 10/12 ਸਾਲ ਆਪਣੀਆ ਸੇਵਾਵਾਂ ਨਿਭਾਉਣ ਵਾਲੇ ਇਹ ਮੁਲਾਜਮ ਜਿਹੜੇ ਕਿ ਪੰਜਾਬ ਸਰਕਾਰ ਦੇ ਕਮਾਊ ਪੁੱਤ ਵੀ ਸਨ ਨੂੰ

ਆਪਣੇ ਨਿੱਜੀ ਲਾਭਾ ਲਈ ਸਾਲ 2016 ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੁਵਿਧਾ ਸੈਂਟਰਾਂ ਨੂੰ ਬੰਦ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾਂ ਨੌਕਰੀ ਦੇਣ ਦੀ ਵਜਾਏ ਬੇਰੁਜਗਾਰੀ ਦੀ ਭੱਠੀ ਵਿੱਚ ਸੁੱਟ ਦਿੱਤਾ ਗਿਆ।
ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਸਮੇਤ ਵਿਧਾਇਕਾ ਵਲੋਂ ਵੋਟਾ ਤੋਂ ਪਹਿਲਾਂ ਉਹਨਾ ਦੇ ਹੱਕ ਵਿੱਚ “ ਹਾਅ ਦਾ ਨਾਅਰਾ ਮਾਰਿਆ “ ਅਤੇ ਆਪ ਦੀ ਸਰਕਾਰ ਬਣਨ ਤੇ ਸੁਵਿਧਾ
ਸੈਂਟਰ ਦੇ ਅਕਾਲੀ -ਭਾਜਪਾ ਸਰਕਾਰ ਵਲੋਂ ਬੇਰੁਜਗਾਰ ਕੀਤੇ ਮੁਲਾਜਮਾ ਦੀ ਬਾਹ ਫੜਨ ਦਾ ਵਾਅਦਾ ਕੀਤਾ ਸੀ । ਉਹਨਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਮੰਗ ਪੱਤਰ ਵਿੱਚ ਅਪੀਲ ਕੀਤੀ ਕਿ ਉਹ ਪੰਜਾਬ ਵਿੱਚੋ ਬੇਰੁਜਗਾਰੀ ਨੂੰ ਖਤਮ ਕਰਨ ਲਈ ਵਚਨਵੱਧ ਹਨ ਜਿਸ ਲਈ ਉਹਨਾ ਨੂੰ ਪਹਿਲ ਦੇ ਆਧਾਰ ਤੇ ਕਿਸੀ ਵੀ ਵਿਭਾਗ ਵਿੱਚ ਨੌਕਰੀਆ ਦਿੱਤੀਆ ਜਾਣ ਤਾਂ ਜੋ ਉਹ ਆਪਣੇ ਪਰਿਵਾਰਾ ਦਾ ਗੁਜਾਰਾ ਚਲਾ ਸਕਣ । ਇਸ ਮੌਕੇ ਪ੍ਰੇਮ ਕੁਮਾਰ, ਸੁਖਵਿੰਦਰ ਕੌਰ, ਮਨਜੀਤ ਸਿੰਘ, ਯੋਗੇਸ਼ ਕੁਮਾਰ ਆਦਿ ਵੀ ਮੌਜੂਦ ਸਨ ।

ਫੋਟੋ : ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦਿੰਦੇ ਹੋਏ ਸੁਵਿਧਾ ਸੈਂਟਰਾ ਦੇ ਅਕਾਲੀ ਸਰਕਾਰ ਵਲੋਂ ਕੱਢੇ ਮੁਲਾਜਮ ।