Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਵੱਡੀ ਖਬਰ.. ਟਾਂਡਾ ਗਊ ਹੱਤਿਆ ਦੇ ਸਬੰਧ ‘ਚ ਹੁਸ਼ਿਆਰਪੁਰ ਪੁਲਿਸ ਵਲੋਂ ਲੋੜੀਂਦੇ 2 ਮੁੱਖ ਦੋਸ਼ੀ ਗ੍ਰਿਫਤਾਰ

ਵੱਡੀ ਖਬਰ.. ਟਾਂਡਾ ਗਊ ਹੱਤਿਆ ਦੇ ਸਬੰਧ ‘ਚ ਹੁਸ਼ਿਆਰਪੁਰ ਪੁਲਿਸ ਵਲੋਂ ਲੋੜੀਂਦੇ 2 ਮੁੱਖ ਦੋਸ਼ੀ ਗ੍ਰਿਫਤਾਰ

ਵੱਡੀ ਖਬਰ..ਟਾਂਡਾ ਗਊ ਹੱਤਿਆ ਦੇ ਸਬੰਧ ‘ਚ ਹੁਸ਼ਿਆਰਪੁਰ ਪੁਲਿਸ ਵਲੋਂ ਲੋੜੀਂਦੇ 2 ਮੁੱਖ ਦੋਸ਼ੀ  ਗ੍ਰਿਫਤਾਰ

ਟਾਂਡਾ /ਹੁਸ਼ਿਆਰਪੁਰ (ਚੌਧਰੀ /ਯੋਗੇਸ਼ ਗੁਪਤਾ ) :  ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ  ਪੁਲਿਸ  ਕਪਤਾਨ, ਹੁਸ਼ਿਆਰਪੁਰ ਨੇ  ਦੱਸਿਆ ਕਿ  ਮਿਤੀ  11/12-03-2022   ਦੀ ਦਰਮਿਆਨੀ ਰਾਤ ਨੂੰ ਰੇਲਵੇ ਲਾਈਨਾਂ ਪਿੰਡ ਢਡਿਆਲਾ  ਟਾਂਡਾ  ਪਾਸ  ਜੋ  ਗਉਆਂ  ਦੀ  ਹੱਤਿਆ  ਕੀਤੀ  ਗਈ  ਸੀ  ਉਸ  ਸਬੰਧੀ  ਗਠਿਤ  ਵਿਸ਼ੇਸ਼ ਟੀਮਾਂ  ਵਲੋਂ  ਛਾਪੇਮਾਰੀ  ਕੀਤੀ  ਜਾ  ਰਹੀ  ਹੈ।  ਇਸ  ਸਬੰਧੀ  ਕਲੀਅਰ  ਸ਼ਰੀਫ  ਉੱਤਰ  ਪ੍ਰਦੇਸ਼  ਤੋਂ  ਇਸ ਕੇਸ  ਨਾਲ  ਸਬੰਧਤ  ਮੁੱਖ  ਦੋਸ਼ੀ  ਇਰਸ਼ਾਦ  ਖਾਨ  ਪੁੱਤਰ  ਨਵਾਬ  ਖਾਨ  ਵਾਸੀ  ਮੁਣੂਕੇ  ਥਾਣਾ  ਨਿਹਾਲ ਸਿੰਘ  ਵਾਲਾ  ਜਿਲ੍ਹਾ  ਮੋਗਾ  ਅਤੇ  ਫਰਿਆਨ  ਪੁੱਤਰ  ਬਰਕਤ  ਅਲੀ  ਵਾਸੀ  ਪਿੰਡ  ਖੱਖਾ  ਥਾਣਾ  ਟਾਂਡਾ ਜਿਲ੍ਹਾ  ਹੁਸ਼ਿਆਰਪੁਰ  ਨੂੰ  ਮਿਤੀ  18.03.2022  ਨੂੰ  ਗ੍ਰਿਫਤਾਰ  ਕੀਤਾ  ਗਿਆ  ਹੈ।

ਇਸ  ਸਬੰਧੀ  ਹੋਰ  ਜਾਣਕਾਰੀ  ਦਿੰਦੇ  ਹੋਏ ਧਰੁਮਨ ਐਚ. ਨਿੰਬਾਲੇ,ਆਈ.ਪੀ.ਐਸ.,ਸੀਨੀਅਰ ਪੁਲਿਸ  ਕਪਤਾਨ,    ਹੁਸ਼ਿਆਰਪੁਰ   ਜੀ   ਨੇ   ਦੱਸਿਆ   ਕਿ   ਇਹ   ਵਕੂਆ   ਰੇਲਵੇ   ਦੀ   ਹਦੂਦ   ਅੰਦਰ ਹੋਇਆ  ਸੀ  ਇਸ  ਲਈ  ਇਸ  ਸਬੰਧੀ  ਥਾਣਾ  ਜੀ.ਆਰ.ਪੀ. ਜਲੰਧਰ  ਵਲੋਂ  ਮੁੱਕਦਮਾ  ਦਰਜ  ਕਰਕੇ  ਤਫਤੀਸ਼ ਸ਼ੁਰੁ  ਕੀਤੀ  ਗਈ  ਸੀ।  ਮਾਮਲੇ  ਦੀ  ਗੰਭੀਰਤਾ  ਨੂੰ  ਦੇਖਦੇ  ਹੋਏ   ਸ੍ਰੀ  ਵਿਰੇਸ਼ ਕੁਮਾਰ ਭਵਰਾ, ਆਈ.ਪੀ.ਐਸ. ਡੀ ਜੀ ਪੀ   ਪੰਜਾਬ  ਜੀ  ਅਤੇ  ਸ਼੍ਰੀ  ਅਰੁਨ ਪਾਲ ਸਿੰਘ, ਆਈ.ਪੀ.ਐਸ  ਮਾਨਯੋਗ  ਆਈ.ਜੀ.ਪੀ ਜਲੰਧਰ  ਰੇਂਜ  ਜਲੰਧਰ  ਵਲੋਂ  ਐਸ.ਐਸ.ਪੀ.  ਹੁਸ਼ਿਆਰਪੁਰ  ਨੂੰ  ਇਹ  ਕੇਸ  ਨੂੰ  ਜਲਦੀ  ਤੋਂ  ਜਲਦੀ ਟੇਰਸ  ਕਰਕੇ  ਦੋਸ਼ੀਆਂ  ਨੂੰ  ਗ੍ਰਿਫਤਾਰ  ਕਰਨ  ਦੇ  ਹੁਕਮ  ਦਿਤੇ  ਗਏ  ਸਨ  ਜੋ  ਇਸ  ਸਬੰਧੀ  ਗਠਿਤ ਟੀਮਾਂ  ਵਲੋਂ  ਫੋਰੈਸਿਕ  ਅਤੇ  ਖੂਫੀਆ  ਫੋਰਸ  ਲਗਾ  ਕੇ  ਮੁੱਕਦਮੇ  ਨੂੰ  36  ਘੰਟੇ  ਦੇ  ਅੰਦਰ  ਅੰਦਰ  ਟੇਰਸ ਕੀਤਾ  ਗਿਆ  ਸੀ  ਅਤੇ  ਇਸ  ਵਿੱਚ  ਲੋੜੀਂਦੇ  8  ਦੋਸ਼ੀਆਂ  ਸਮੇਤ  2  ਔਰਤਾਂ  ਨੂੰ  ਗ੍ਰਿਫਤਾਰ  ਕੀਤਾ  ਗਿਆ ਸੀ।  ਇਸ  ਵਿੱਚ  ਮੁੱਖ  ਦੋਸ਼ੀ  ਇਰਸ਼ਾਦ  ਖਾਨ  ਵਾਸੀ  ਮੋਗਾ  ਉਪਰ  ਵਿਸ਼ੇਸ਼  ਟੀਮਾਂ  ਵਲੋਂ  ਗੁਰਦਾਸਪੁਰ ਏਰੀਏ  ਪਾਸ  ਅਤੇ  ਖੰਨਾ  ਵਿੱਚ  ਰੇਡ  ਕੀਤੇ  ਗਏ  ਪਰ  ਇਸ  ਭੱਜ  ਕੇ ਯੂ.ਪੀ. ਨਿਕਲ  ਗਿਆ।  ਜਿਸ  ਨੂੰ ਮਿਤੀ  18-03-2022 ਨੂੰ ਵਿਸ਼ੇਸ਼  ਟੀਮਾਂ  ਵਲੋਂ ਕਲੀਅਰ  ਸ਼ਰੀਫ ਯੂ.ਪੀ.  ਤੋਂ  ਗ੍ਰਿਫਤਾਰ  ਕਰ  ਲਿਆ ਗਿਆ  ਅਤੇ  ਉਸ  ਦੀ  ਪੁੱਛਗਿੱਛ  ਤੋਂ  ਬਾਅਦ  ਇਸ  ਕੇਸ  ਵਿੱਚ  ਲੋੜੀਂਦੇ  ਇੱਕ  ਹੋਰ  ਦੋਸ਼ੀ  ਫਰਿਆਦ ਖਾਨ  ਨੂੰ  ਵੀ  ਗ੍ਰਿਫਤਾਰ  ਕੀਤਾ  ਗਿਆ  ਹੈ।

ਦੋਸ਼ੀਆਂ  ਨੇ  ਪੁੱਛ  ਗਿੱਛ  ਤੇ  ਦੱਸਿਆ  ਕਿ  ਉਹ  ਪਸ਼ੂ  ਤਸੱਕਰੀ  ਦਾ  ਧੰਦਾ  ਕਰਦੇ  ਹਨ  ਅਤੇ ਉਹਨਾਂ  ਨੇ  ਸਤਪਾਲ  ਉਰਫ  ਪੱਪੀ  ਵਾਸੀ  ਕੋਟਲੀ  ਸ਼ੇਖਾਂ  ਜਿਸਤੇ  ਪਹਿਲਾਂ  ਹੀ  ਗਊ  ਹੱਤਿਆ  ਦੇ  ਕੇਸ ਦਰਜ  ਹਨ  ਸਪੰਰਕ  ਕਰਕੇ  ਉਸ  ਪਾਸੋਂ  ਗਾਵਾਂ  ਖਰੀਦ  ਕਰਕੇ  ਟਾਂਡਾ  ਵਿਖੇ  ਰੇਲਵੇ  ਲਾਈਨਾਂ  ਕੋਲ ਗਾਵਾਂ  ਲਿਆ  ਕੇ  ਉਹਨਾਂ  ਦੀ  ਆਪਣੇ  ਸਾਥੀਆਂ  ਨਾਲ  ਮਿਲ  ਕੇ  ਹੱਤਿਆ  ਕੀਤੀ  ਅਤੇ  ਫਿਰ  ਉਹਨਾਂ  ਦਾ ਮਾਸ  ਅੱਗੇ  ਯੂ.ਪੀ. ਦੇ  ਵਪਾਰੀ  ਨੂੰ  ਵੇਚ  ਦਿੱਤਾ।  ਇਹਨਾਂ  ਦੇ  ਗ੍ਰਿਫਤਾਰ  ਹੋਣ  ਬਾਅਦ  ਇਸ  ਕੇਸ  ਵਿੱਚ ਹੁਣ  ਤੱਕ  ਕੁੱਲ  10  ਵਿਅਕਤੀਆਂ  ਅਤੇ  ਔਰਤਾਂ  ਨੂੰ  ਗ੍ਰਿਫਤਾਰ  ਕੀਤਾ  ਜਾ  ਚੁੱਕਾ  ਹੈ  ਅਤੇ  ਇਹਨਾਂ  ਦਾ 02  ਦਿਨ  ਦਾ  ਪੁਲਿਸ  ਰਿਮਾਂਡ  ਹਾਸਲ  ਕੀਤਾ  ਗਿਆ  ਹੈ  ਅਤੇ  ਇਹਨਾਂ  ਪਾਸੋਂ  ਹੋਰ  ਪੁੱਛਗਿੱਛ  ਕੀਤੀ ਜਾ  ਰਹੀ  ਹੈ।

ਤਫਤੀਸ਼ ਦੋਰਾਨ ਇਹ ਵੀ ਪਤਾ ਲੱਗਾ  ਹੈ  ਕਿ ਇਰਸ਼ਾਦ   ਖਾਨ ਉੱਪਰ ਥਾਣਾ ਹਨੂੰਮਾਨਗੜ੍ਹ ਰਾਜਸਥਾਨ ਵਿੱਚ ਪਸ਼ੂਆਂ ਦੀ   ਤਸਕਰੀ ਕਰਨ ਸਬੰਧੀ   ਪਰਚਾ   ਦਰਜ   ਹੈ   ਅਤੇ ਫਰਿਆਦ  ਖਾਨ  ਉਕਤ  ਪਰ  ਪਹਿਲਾਂ  03  ਪਰਚੇ  ਦਰਜ  ਹਨ।  ਦੌਰਾਨੇ  ਤਫਤੀਸ਼  ਇਹ  ਗੱਲ  ਸਾਹਮਣੇ ਆਈ  ਹੈ  ਕਿ  ਇਰਸ਼ਾਦ  ਖਾਨ  ਤੇ  ਉਸਦੇ  ਪਿਤਾ  ਨਵਾਬ  ਖਾਨ  ਪਰ  ਪਹਿਲਾਂ  ਵੀ  ਪਿੰਡ  ਬਿਲਾਸਪੁਰ ਵਿਖੇ  ਹੱਡਾ  ਰੋੜੀ  ਦੀ  ਆੜ  ਵਿੱਚ  ਬੁੱਚੜਖਾਨਾ  ਚਲਾਉਣ  ਅਤੇ  ਗਊਆਂ  ਦੀ  ਹੱਤਿਆ  ਕਰਨ  ਸਬੰਧੀ ਸਾਲ 2017 ਵਿੱਚ   ਥਾਣਾ   ਨਿਹਾਲ   ਸਿੰਘ   ਵਾਲਾ   ਵਿੱਚ ਪਰਚਾ ਦਰਜ਼  ਰਜਿਸਟਰ  ਹੋਇਆ ਸੀ।ਇਹਨਾਂ ਦੋਸ਼ੀਆਂ ਵੱਲੋਂ ਮਲੇਰਕੋਟਲਾ,  ਲੁਧਿਆਣਾ,   ਖੰਨਾ, ਗੁਰਦਾਸਪੁਰ  ਅਤੇ ਜਲੰਧਰ  ਤੋਂ  ਗਉ ਤਸ਼ਕਰੀ  ਕੀਤੀ  ਜਾਂਦੀ  ਹੈ।

 ਗ੍ਰਿਫਤਾਰ ਦੋਸ਼ੀ:-

  1. ਇਰਸ਼ਾਦ ਖਾਨ ਪੁੱਤਰ ਨਵਾਬ  ਖਾਨ  ਵਾਸੀ  ਮਾਣੂਕੇ  ਥਾਣਾ ਨਿਹਾਲ ਸਿੰਘ ਵਾਲਾ ਜਿਲਾ  ਮੋਗਾ।
  1. ਫਰਿਆਦ ਖਾਨ ਪੁੱਤਰ ਬਰਕਤ ਅਲੀ ਵਾਸੀ ਪਿੰਡ   ਖੱਖਾਂ  ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ।