Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਅੱਜ ਸਾਬਕਾ ਖੇਤੀਬਾੜੀ ਅਫਸਰ ਸੁਖਦੇਵ ਸੈਣੀ ਦੀ ਹੋਈ ਮੌਤ

ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਅੱਜ ਸਾਬਕਾ ਖੇਤੀਬਾੜੀ ਅਫਸਰ ਸੁਖਦੇਵ ਸੈਣੀ ਦੀ ਹੋਈ ਮੌਤ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਬਲਾਚੌਰ ਦੇ ਸਮਾਜ ਸੇਵੀ ਸੈਣੀ ਪਰਿਵਾਰ ਦੇ ਨੌਜਵਾਨ ਲੜਕੇ ਕਮਲਦੀਪ (ਲਾਲੀ ਸੈਣੀ ) ਦੀ ਬੀਤੇ ਦਿਨ ਨਵਾਂਸ਼ਹਿਰ ਲਾਗੇ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਦੇ ਡੂੰਘੇ ਸਦਮੇ ਨਾਲ ਜੂਝ ਰਿਹਾ ਸੀ ਕਿ ਅੱਜ ਸੈਣੀ ਪਰਿਵਾਰ ਉਪਰ ਦੁੱਖਾਂ ਦੂਜਾ ਪਹਾੜ ਉਸ ਵੇਲੇ ਡਿੱਗ ਪਿਆ ਜਦੋਂ ਪਰਿਵਾਰ ਦੇ ਮੋਢੀ ਸਾਬਕਾ ਖੇਤੀਬਾੜੀ ਅਫਸਰ,ਸੈਣੀ ਪੈਲੇਸ ਭੱਦੀ ਰੋਡ ਬਲਾਚੌਰ ਦੇ ਮਾਲਕ ਅਤੇ ਸਮਾਜ ਸੇਵੀ ਕੰਮਾ ਵਿੱਚ ਮੋਹਰੀ ਰਹੇ ਸੁਖਦੇਵ ਸੈਣੀ ਦੇ ਦਿਲ ਦੀ ਗਤੀ ਰੁਕ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ । ਮਰਹੂਮ ਸੁਖਦੇਵ ਸਿੰਘ ਸੈਣੀ ਦੀ ਮੌਤ ਦੀ ਖਬਰ ਇਲਾਕੇ ਵਿੱਚ ਜਿਊ ਹੀ ਫੈਲੀ ਸੋਗ ਦੀ ਲਹਿਰ ਦੌੜ ਪਈ ਅਤੇ ਲੋਕਾ ਦਾ ਉਹਨਾ ਦੇ ਘਰ ਜਾਣ ਦਾ ਤਾਤਾ ਲੱਗ ਗਿਆ । ਜਿਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਨਗਰ ਕੌਸਲ ਬਲਾਚੌਰ ਦਫਤਰ ਨਜ਼ਦੀਕ ਸਮਸ਼ਾਨ ਘਾਟ ਵਿੱਚ ਕੀਤਾ ਗਿਆ ਜਿੱਥੇ ਕਿ ਉਹਨਾ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਡਾ. ਜਸਦੀਪ ਸੈਣੀ, ਪੋਤੇ ਗੁਰਸ਼ਰਨ ਸਿੰਘ ਸੈਣੀ , ਸਮਰਵੀਰ ਸਿੰਘ ਸੈਣੀ ਨੇ ਵਿਖਾਈ । ਉਹਨਾ ਦੀ ਅੰਤਿਮ ਸੰਸਾਰਕ ਯਾਤਰਾ ਵਿੱਚ ਇਲਾਕੇ ਦੀ ਵੱਡੀ ਗਿਣਤੀ ਲੋਕ ਸ਼ਾਮਲ ਹੋਏ । ਇਸ ਮੌਕੇ ਇਸ ਮੌਕੇ ਸੁਨੀਤਾ ਚੌਧਰੀ ਬਜਾੜ, ਅਸੋ਼ਕ ਬਾਂਠ , ਡਾ. ਪਰਮਜੀਤ , ਡਾ. ਕੇਵਲ ਸੈਣੀ, ਡਾ.ਸਤਿੰਦਰ ਪਾਲ ਮਾਨ , ਡਾ. ਰਾਮ ਕਿਸ਼ਨ ਕਟਾਰੀਆ, ਉਜਾਗਰ ਸਿੰਘ ਸੂਰੀ, ਡਾ. ਭੁਪਿੰਦਰ ਸੂਰੀ, ਸਿ਼ਵ ਕਰਨ ਚੇਚੀ , ਸਤਨਾਮ ਜਲਾਲਪੁਰ, ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ, ਸਾਬਕਾ ਪ੍ਰਧਾਨ ਰਣਦੀਪ ਕੌਸ਼ਲ, ਜਸਵਿੰਦਰ ਵਿੱਕੀ , ਪ੍ਰੇਮ ਚੰਦ ਭੀਮਾ, ਸੇਠੀ ਸਰਪੰਚ ਥੋਪੀਆ , ਸੁਨੀਤਾ ਸ਼ਰਮਾਂ , ਜਤਿੰਦਰ ਕੁਮਾਰ ਪਿੰਕਾ, ਸਿ਼ਵ ਰਾਮ ਸਿੰਘ ਚੌਹਾਨ, ਪ੍ਰਭਾਤ ਰਾਣਾ, ਨੰਬਰਦਾਰ ਸੋਡੀ ਸਿੰਘ , ਨੰਬਰਦਾਰ ਸਤਨਾਮ ਸਿੰਘ ਸੈਣੀ , ਨਰਿੰਦਰ ਸੋਨੀ , ਜਨਤਾ ਮੈਡੀਕਲ ਸਟੋਰ ਦੇ ਮਾਲਕ ਦੀਪਕ ਰਾਣਾ, ਸੰਤੋਖ ਸਿੰਘ ਸਿ਼ਵਾਲਿਕ , ਸੁਰਜੀਤ ਭਾਟੀਆ, ਤਰਸੇਮ ਚੰਦਿਆਣੀ, ਜੈ ਦੇਵ , ਰਾਜੂ ਆਨੰਦ , ਰਾਜਵੀਰ ਰਾਣਾ, ਕਾਮਰੇਡ ਬਲਵੀਰ ਸਿੰਘ, ਰਾਮਾ ਧੀਮਾਨ, ਕੌਸਲਰ ਸੋਡੀ ਸਿੰਘ, ਕੌਸਲਰ ਨਰੇਸ਼ ਚੇਚੀ, ਕੌਸਲਰ ਬੋਬੀ ਰਾਣਾ, ਕੌਸਲਰ ਸੋਡੀ ਸਿੰਘ, ਕੌਸਲਰ ਲਾਲ ਬਹਾਦੁਰ, ਕੌਸਲਰ ਪਰਮਿੰਦਰ ਪੰਮਾ, ਕੌਸਲਰ ਸੱਤਪਾਲ ਸੈਣੀ, ਰਜਿੰਦਰ ਛਿੰਦੀ , ਪ੍ਰਵੀਨ ਪੁਰੀ ਪੰਪਾ , ਐਡਵੋਕੇਟ ਪੁਸ਼ਪ ਰਾਣਾ, ਐਡਵੋਕੇਟ ਹਰਜਿੰਦਰ ਸੈਣੀ,ਵਰਿੰਦਰ ਸੈਣੀ, ਦਲਜੀਤ ਸਿੰਘ ਮਾਣੇਵਾਲ, ਨੰਦ ਕਿਸ਼ੋਰ , ਤਲਵਿੰਦਰ ਸਿੰਘ ਸਮੇਤ ਹੋਰ ਵੀ ਦੂਰੋ ਨੇੜਿਓ ਪੁੱਜੇ ਲੋਕਾ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਅਤੇ ਸੈਣੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।

ਫੋਟੋ: ਸਾਬਕਾ ਖੇਤੀਬਾੜੀ ਅਫਸਰ ਸੁਖਦੇਵ ਸਿੰਘ ਸੈਣੀ ਦੀ ਚਿਖਾ ਨੂੰ ਅਗਨੀ ਭੇਂਟ ਕਰਦੇ ਪਰਿਵਾਰਕ ਮੈਬਰ , ਇੰਨਸੈਂਟ ਮਰਹੂਮ ਸੁਖਦੇਵ ਸਿੰਘ ਸੈਣੀ ਦੀ ਫਾਇਲ ਫੋਟੋ ।

error: copy content is like crime its probhihated