Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਗੜ੍ਹਸ਼ੰਕਰ ਚ ਗਊ ਹੱਤਿਆ ਦੇ ਵਿਰੋਧ ‘ਚ ਲਗਾਇਆ ਧਰਨਾ

ਗੜ੍ਹਸ਼ੰਕਰ ਚ ਗਊ ਹੱਤਿਆ ਦੇ ਵਿਰੋਧ ‘ਚ ਲਗਾਇਆ ਧਰਨਾ

ਗੜ੍ਹਸ਼ੰਕਰ 13 ਮਾਰਚ (ਅਸ਼ਵਨੀ ਸ਼ਰਮਾ) ਟਾਂਡਾ ਵਿਖੇ ਦੋ ਦਰਜਨ ਦੇ ਲਗਭਗ ਕਤਲ ਕੀਤੀਆਂ ਗਊਆਂ ਦੇ ਸਿਰ ਅਤੇ ਅੰਗ ਮਿਲਣ ਤੇ ਹਿੰਦੂ ਜਥੇਬੰਦੀਆਂ ਨੇ ਅੱਜ ਬੰਗਾ ਚੌਂਕ ਗੜ੍ਹਸ਼ੰਕਰ ਵਿਖੇ ਧਰਨਾ ਲਗਾ ਕੇ ਤਿੰਨ ਘੰਟੇ ਤੋਂ ਵੱਧ ਸਮਾਂ ਟਰੈਫਿਕ ਜਾਮ ਕੀਤਾ| ਇਸ ਮੌਕੇ ਐਡਵੋਕੇਟ ਪੰਕਜ ਕਿ੍ਪਾਲ ਨੇ ਕਿਹਾ ਕਿ ਟਾਂਡਾ ਵਿਖੇ ਕਤਲ ਕੀਤੀਆਂ ਗਊਆਂ ਦੇ ਮੁੱਦੇ ਤੇ ਹਿੰਦੂ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਰੇਲਵੇ ਪੁਲਿਸ ਨੇ ਇਸ ਸੰਬੰਧੀ ਪਰਚਾ ਦਰਜ ਕਰ ਦਿੱਤਾ ਹੈ, ਪਰ ਹਝੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ| ਐਡਵੋਕੇਟ ਕਿ੍ਪਾਲ ਨੇ ਧਰਨੇ ਵਿੱਚ ਬੋਲਦਿਆਂ ਗਊਆਂ ਦੇ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਨੂੰ ਹਿੰਦੂ ਧਰਮ ਤੇ ਹਮਲਾ ਕਰਾਰ ਦਿੱਤਾ| ਉਨ੍ਹਾਂ ਕਿਹਾ ਕਿ ਗਊ ਹਤਿਆ ਦੇ ਦੋਸ਼ੀ ਤੁਰੰਤ ਗਿਰਫਤਾਰ ਕੀਤੇ ਜਾਣੇ ਚਾਹੀਦੇ ਹਨ| ਉਨ੍ਹਾਂ ਕਿਹਾ ਕਿ ਜੇਕਰ ਗਊ ਹਤਿਆ ਦੇ ਦੋਸ਼ੀਆਂ ਨੂੰ ਜਲਦ ਗਿਰਫਤਾਰ ਨਾਂ ਕੀਤਾ ਗਿਆ, ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ|ਇਸ ਮੌਕੇ ਰਾਣਾ ਚੰਦਰਭਾਨ ਪ੍ਧਾਨ ਗਊਸ਼ਾਲਾ, ਚੇਤਨ ਕੁਮਾਰ, ਰਾਜੀਵ ਰਾਣਾ, ਕੁਲਵਿੰਦਰ ਬਿੱਟੂ, ਸਰਿਤਾ ਸ਼ਰਮਾ, ਪ੍ਣਵ ਕਿ੍ਪਾਲ, ਰਾਜੀਵ ਅਰੋੜਾ, ਕਰਮਜੀਤ ਹਸਤੀਰ, ਗੌਤਮ ਸ਼ਰਮਾ, ਸ਼ੀ੍ ਗੁਰੂ ਰਵਿਦਾਸ ਸੇਨਾ ਤੋਂ ਚੌਧਰੀ ਰਾਹੁਲ ਆਦੋਆਣਾ, ਗੁਰਦੀਪ ਸਿੰਘ, ਰਾਜ ਕੁਮਾਰ, ਦਿਲਵਰ ਸਿੰਘ, ਆਦਿ ਨੇ ਵਿਚਾਰ ਸਾਂਝੇ ਕੀਤੇ| ਇਸ ਮੌਕੇ ਨਰਿੰਦਰ ਔਜਲਾ ਡੀ ਐਸ ਪੀ ਗੜ੍ਹਸ਼ੰਕਰ ਨੇ ਮੌਕੇ ਤੇ ਆ ਕੇ ਧਰਨਾ ਦੇ ਰਹੀ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਮੰਗ ਪਤਰ ਲੈ ਕੇ ਟਰੈਫ਼ਿਕ ਜਾਮ ਖੁਲਵਾਇਆ|

error: copy content is like crime its probhihated