ਗੜ੍ਹਸ਼ੰਕਰ 13 ਮਾਰਚ (ਅਸ਼ਵਨੀ ਸ਼ਰਮਾ) ਅੱਜ ਮਾਹਿਲਪੁਰ ਦੇ ਨੇੜਲੇ ਪਿੰਡ ਮੈਲੀ ਦੇ ਪਹਾੜੀ ਇਲਾਕੇ ਵਿਚ ਇਕ ਵਿਅਕਤੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਰਾਜਾ ਪੁੱਤਰ ਬੰਤ ਰਾਮ ਵਾਸੀ ਪਿੰਡ ਮੈਲੀ ਸ਼ਾਮ ਨੂੰ ਦਿਹਾੜੀ ਲਾਕੇ ਆਪਣੇ ਘਰ ਆਇਆ। ਉਹ ਗਰੀਬ ਹੋਣ ਕਰਕੇ ਉਸ ਦੇ ਘਰ ਰੋਸੋਈ ਗੈਸ ਨਹੀਂ ਸੀ ਤੇ ਰਾਤ ਦੀ ਰੋਟੀ ਬਣਾਉਣ ਲਈ ਬਾਲਣ ਵੀ ਨਹੀਂ ਸੀ। ਜਦੋਂ ਰਾਜਾ ਰਾਤ ਦੀ ਰੋਟੀ ਬਣਾਉਣ ਲਈ ਪਹਾੜਾ ‛ਚ ਬਾਲਣ ਇਕੱਠਾ ਕਰਨ ਲਈ ਗਿਆ ਤਾਂ ਉਸ ਦਾ ਪੈਰ ਅਚਾਨਕ ਤਿਲਕ ਗਿਆ ਤੇ ਉਹ ਪਿੰਡ ਦੇ ਡੈਮ ਵਿਚ ਡਿੱਗ ਗਿਆ। ਥੋੜੀ ਦੇਰ ਬਾਅਦ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਸ ਨੂੰ ਲੱਭਣ ਲਈ ਗਏ ਤਾਂ ਉਹ ਡੈਮ ਵਿਚ ਡਿੱਗਿਆ ਹੋਇਆ ਸੀ ਤੇ ਜਦੋਂ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਲੈਕੇ ਆਏ ਤਾਂ ਮੌਕੇ ਤੇ ਮੌਜੂਦ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਵੱਡੀ ਖਬਰ.. ਪਹਾੜਾਂ ਵਿਚ ਬਾਲਣ ਲੈਣ ਗਏ ਗਰੀਬ ਵਿਅਕਤੀ ਦੀ ਡੈਮ ‘ਚ ਡੁੱਬਣ ਨਾਲ ਮੌਤ
- Post published:March 13, 2022
You Might Also Like
ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ 100 ਫ਼ੀਸਦੀ ਮਤਦਾਨ ਕਰਨ ਦੀ ਕੀਤੀ ਅਪੀਲ : ਬੁੱਧੀਜੀਵੀ ਵਰਗ
ਪੀ ਐਚ ਸੀ ਭੂੰਗਾ ਵਿਖੇ ਵਿਸ਼ਵ ਵਾਤਾਵਰਣ ਜਾਗਰੂਕ ਦਿਵਸ ਮਨਾਇਆ
LATEST.. ਜ਼ਿਲ੍ਹਾ ਚੋਣ ਅਫ਼ਸਰ ਨੇ ਕਮਿਸ਼ਨ ਵਲੋਂ ਜਾਰੀ ਨਵੇਂ ਸ਼ਡਿਊਲ ਬਾਰੇ ਦਿੱਤੀ ਜਾਣਕਾਰੀ.. ਕੀ ਹੈ ਸ਼ਡਿਊਲ ਪੜੋ..
“ਖੇਡਾਂ ਵਤਨ ਪੰਜਾਬ ਦੀਆਂ” ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਦੇ 22 ਵਿਦਿਆਰਥੀ ਉੱਪ ਜਿਲ੍ਹਾ ਸਿੱਖਿਆ..








