Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਵੱਢ ਦਿੱਤੇ ਰੁੱਖ, ਹੁਣ ਛਾਵਾਂ ਕਿੱਥੋਂ ਲੱਭਣੈ, ਕੁੱਖਾਂ ਵਿੱਚ ਧੀਆਂ ਮਾਰ, ਮਾਵਾਂ ਕਿੱਥੋਂ ਲੱਭਣੈ”

ਵੱਢ ਦਿੱਤੇ ਰੁੱਖ, ਹੁਣ ਛਾਵਾਂ ਕਿੱਥੋਂ ਲੱਭਣੈ, ਕੁੱਖਾਂ ਵਿੱਚ ਧੀਆਂ ਮਾਰ, ਮਾਵਾਂ ਕਿੱਥੋਂ ਲੱਭਣੈ”

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਬੰਨ੍ਹਿਆ ਰਚਨਾਵਾਂ ਨਾਲ ਰੰਗ

ਗੁਰਦਾਸਪੁਰ, 13 ਮਾਰਚ ( ਅਸ਼ਵਨੀ ) : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਹਰਪ੍ਰੀਤ ਸਿੰਮੀ ਦੀ ਮੇਜ਼ਬਾਨੀ ਵਿੱਚ ਉਨ੍ਹਾਂ ਦੇ ਗ੍ਰਹਿ ਵਿੱਚ ਤਰਸੇਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ । ਸਭਾ ਦੇ ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਹਾਜ਼ਰ ਮੈਂਬਰਾਂ ਨੂੰ ਲਗਾਤਾਰ ਅਤੇ ਮਿਆਰੀ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ । ਇਸ ਦੇ ਨਾਲ ਹੀ ਸਭਾ ਦੀ ਮੈਂਬਰਸ਼ਿਪ ਨਵਿਆਈ ਗਈ ।
ਰਚਨਾਵਾਂ ਦੇ ਦੌਰ ਵਿੱਚ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਕਹਾਣੀ ਕੁਰਸੀ ਦਾ ਮੋਹ ਅਤੇ ਸਰਪ੍ਰਸਤ ਕਾਮਰੇਡ ਮੁੱਲਖ ਰਾਜ ਨੇ ਗੀਤ “ਝੁੱਲ ਮੇਰੇ ਝੰਡਿਆ” ਸੁਣਾਇਆ । ਪ੍ਰਤਾਪ ਪਾਰਸ ਨੇ ਗੀਤ “ ਵਾਅਦੇ ਕਿਹੜੇ ਕੰਮ ਦੇ ਤੇ ਲਾਰੇ ਕਿਹੜੇ ਕੰਮ ਦੇ” ਨਾਲ ਰੰਗ ਬੰਨ੍ਹਿਆ । ਸੁਭਾਸ਼ ਦੀਵਾਨਾ ਨੇ ਮਜ਼ਾਹੀਆ ਗ਼ਜ਼ਲ “ਕਰ ਲਈ ਜੋ ਢੀਠ ਰੋਗੀ ਤੇ ਸਵਾਰੀ, ਤੁਰ ਗਈ ਰੋ ਪਿੱਟ ਕੇ ਆਖ਼ਿਰ ਬਿਮਾਰੀ” ਅਤੇ ਰਣਬੀਰ ਆਕਾਸ਼ ਨੇ ਗੱਲ “ਨਾ ਸਿਵੇ ਦੀ ਰਾਖ ਨੂੰ ਉਹ ਹੌਸਲਾ ਹੀ ਦੇ ਸਕੇ, ਯਾਰ ਨਾ ਹੀ ਕਤਲ ਮੇਰੇ ਦੀ ਗਵਾਹੀ ਦੇ ਸਕੇ” ਪੇਸ਼ ਕੀਤੀ ।
ਸੁਨੀਲ ਕੁਮਾਰ ਅਵਾਂਖਾ ਨੇ “ਕਭੀ ਤੋ ਸੋਚਤਾ ਹੂੰ ਖ਼ਤਮ ਸਿਲਸਿਲਾ ਨਾ ਕਰੂੰ, ਹੈ ਯੇ ਭੀ ਸੋਚ ਤੇਰੇ ਸਾਥ ਮੈਂ ਚਲਾ ਨਾ ਕਰੂੰ ਸੁਣਾਈ ।”
ਰਾਜਨ ਤ੍ਰੇੜੀਆ ਨੇ ਬਾਲ ਕਹਾਣੀ “ਸੱਚਾ ਮਨ”, ਰਜਨੀਸ਼ ਵਸ਼ਿਸ਼ਟ ਨੇ ਗੱਲ “ਮੇਰੇ ਅੰਦਰ ਵੱਸਦਾ ਹੈ ਜੋ, ਤੇਰੇ ਵਿੱਚ ਵੀ ਕਰੇ ਬਸੇਰਾ, ਮਜ਼੍ਹਬਾਂ ਦੇ ਵਿੱਚ ਕਿਉਂ ਹੋ ਵੰਡੇ, ਕਿਉਂ ਫਿਰ ਕਰੀਏ ਤੇਰਾ ਮੇਰਾ” ਸੁਣਾਈ ਅਤੇ ਹਰਪ੍ਰੀਤ ਸਿੰਮੀ ਨੇ “ਗੱਲ ਦਿਲ ਨੂੰ ਹੀ ਚੀਰਨ ਤੀਰ ਜੋ ਨਿਕਲਣ ਕਮਾਨ ਤੋਂ, ਮੁੜਦੇ ਕਦੀ ਨਾਂ ਸ਼ਬਦ ਜੋ ਨਿਕਲਣ ਜ਼ੁਬਾਨ ਤੋਂ ।” ਪ੍ਰੀਤ ਰਾਣਾ ਨੇ “ਵੱਢ ਦਿੱਤੇ ਰੁੱਖ, ਹੁਣ ਛਾਵਾਂ ਕਿੱਥੋਂ ਲੱਭਣੈ, ਕੁੱਖਾਂ ਵਿੱਚ ਧੀਆਂ ਮਾਰ, ਮਾਵਾਂ ਕਿੱਥੋਂ ਲੱਭਣੈ” ਗੀਤ ਸੁਣਾਇਆ । ਬਲਦੇਵ ਸਿੰਘ ਨੇ ਆਪਣੀ ਕਵੀਸ਼ਰੀ ਵਿੱਚ ਮਹਾਰਾਣੀ ਜਿੰਦਾਂ ਦਾ ਪ੍ਰਸੰਗ ਸੁਣਾਇਆ । ਅਵਤਾਰ ਸਿੰਘ ਦੀ ਮਿੰਨੀ ਕਹਾਣੀ “ਮਹਿਲਾ ਦਿਵਸ” ਨੇ ਵੀ ਖ਼ੂਬ ਦਾਦ ਬਟੋਰੀ ।
ਹਰਪਾਲ ਸਿੰਘ ਬੈਂਸ ਨੇ ਗੱਲ “ਤੂੰ ਨਾਂ ਜ਼ਖ਼ਮਾਂ ਨੂੰ ਛੇੜੀਂ ਹਾਲੇ ਨੇ ਇਹ ਅੱਲੇ-ਅੱਲੇ, ਜੇਕਰ ਸੀ ਤੂੰ ਨਫ਼ਰਤ ਕਰਨੀ, ਮੈਂ ਚੰਗਾ ਸੀ ਕੱਲਮ-ਕੱਲੇ” ਸੁਣਾਈ ਜਦਕਿ ਅਸ਼ਵਨੀ ਕੁਮਾਰ ਨੇ ਸਭਾ ਦੀਆਂ ਅਗਲੀਆਂ ਬੈਠਕਾਂ ਸਬੰਧੀ ਸੁਝਾਅ ਪੇਸ਼ ਕੀਤੇ । ਗੁਰਦੇਵ ਸਿੰਘ ਭੁੱਲਰ ਨੇ ਸੰਤ ਰਾਮ ਉਦਾਸੀ ਦਾ ਗੀਤ “ਕੰਮੀਆਂ ਦਾ ਵਿਹੜਾ” ਗੀਤ ਤਰੰਨਮ ਵਿੱਚ ਸੁਣਾਇਆ । ਐਨ ਕੇ ਸੋਈ ਨੇ ਮਾਂ ਬੋਲੀ ਪੰਜਾਬੀ ਦੇ ਮੌਜੂਦਾ ਹਾਲਾਤ ਤੇ ਕਵਿਤਾ “ਦਿਲਾਂ ਦੀ ਹਮਰਾਜ਼ ਪੰਜਾਬੀ, ਜ਼ਿੰਦਗੀ ਦਾ ਅੰਦਾਜ਼ ਪੰਜਾਬੀ” ਪੇਸ਼ ਕੀਤੀ ।
ਰਜਿੰਦਰ ਸਿੰਘ ਤੱਗੜ ਨੇ ਪੈਰੋਡੀ ਅਤੇ ਕੇ.ਪੀ ਸਿੰਘ ਨੇ ਗੀਤ ਸੁਣਾਇਆ । ਇਸ ਮੌਕੇ ਗੁਰਦੀਪ ਸਿੰਘ ਵੀ ਮੌਜੂਦ ਸਨ । ਬੈਠਕ ਦੇ ਅੰਤ ਵਿੱਚ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਸਾਰੇ ਮੌਜੂਦ ਮੈਂਬਰਾਂ ਦਾ ਧੰਨਵਾਦ ਕੀਤਾ ।