Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਵਿਆਹੁਤਾ ਔਰਤ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

ਵਿਆਹੁਤਾ ਔਰਤ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

ਵਿਆਹੁਤਾ ਔਰਤ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

ਸਾਹੁਰਾ ਪ੍ਰਵਾਰ ਦੇ 5 ਜੀਆਂ ਵਿਰੁੱਧ ਪਰਚਾ ਦਰਜ਼

ਹੁਸ਼ਿਆਰਪੁਰ 8 ਜੁਲਾਈ ( ਤਰਸੇਮ ਦੀਵਾਨਾ ) ਪਿੰਡ ਸਰਹਾਲਾ ਮੂੰਡੀਆਂ ਦੀ ਲੜਕੀ ਹਰਮਨਪ੍ਰੀਤ ਪੁੱਤਰੀ ਮਨਜਿੰਦਰ ਸਿੰਘ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਉਮਰ 26 ਸਾਲ ਜਿਸਦੀ ਸ਼ਾਦੀ ਹਰਮਨਦੀਪ ਸਿੰਘ ਪੁੱਤਰ ਮਨੋਹਰ ਸਿੰਘ ਪਿੰਡ ਮੁਰਾਦਪੁਰ ਨਰਿਆਲ ਨਾਲ 2018 ਨੂੰ ਹੋਈ ਸੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਹਰਮਨਦੀਪ ਸਿੰਘ ਅਤੇ ਉਸ ਦੇ ਮਾਤਾ-ਪਿਤਾ ਵਿਦੇਸ਼ ਚਲੇ ਗਏ ਸਨ। ਲੜਕੀ ਦੇ ਸਹੁਰੇ ਪਰਿਵਾਰ ਵਿੱਚ ਲੜਕੀ ਦੀ ਚਾਚੀ ਸੱਸ ਨਿਰਮਲ ਕੌਰ ਪਤਨੀ ਰਜਿੰਦਰ ਸਿੰਘ ਚਾਚਾ ਸਹੁਰਾ ਰਹਿੰਦੇ ਸਨ । ਉਹਨਾ ਦੱਸਿਆ ਕਿ ਮੇਰੀ ਲੜਕੀ ਵੀ ਉਨਾਂ ਦੇ ਕੋਲ ਹੀ ਰਹਿੰਦੀ ਸੀ।ਲੜਕੀ ਤੇ ਪਿਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਕ਼ਰੀਬ 9 ਮਹੀਨੇ ਹੀ ਮੇਰੀ ਲੜਕੀ ਨੂੰ ਘਰ ਵਿੱਚ ਰੱਖਿਆ ਅਤੇ ਬਾਅਦ ਵਿੱਚ ਚਾਚੀ ਸੱਸ ਅਤੇ ਚਾਚਾ ਸਾਹੁਰਾ ਮੈਨੂੰ ਕਹਿਣ ਲੱਗ ਪਏ ਕੇ ਤੂੰ ਆਪਣੀ ਛੋਟੀ ਲੜਕੀ ਜਸਨੀਤ ਕੌਰ ਦਾ ਰਿਸ਼ਤਾ ਸਾਡੇ ਲੜਕੇ ਨਾਲ ਕਰ ਦਿਉ ਮੈਂ ਕਿਹਾ ਕੇ ਅਜੇ ਮੇਰੀ ਸਿਹਤ ਠੀਕ ਨਹੀਂ ਹੈ ਜਦੋਂ ਸਿਹਤ ਠੀਕ ਹੋਵੇਗੀ ਤਾਂ ਮੈਂ ਗੱਲ ਕਰ ਲਵਾਂਗਾ ਤਾਂ ਉਹ ਮੈਨੂੰ ਕਹਿਣ ਲੱਗੇ ਕੇ ਜੇਕਰ ਤੂੰ ਛੋਟੀ ਲੜਕੀ ਦਾ ਰਿਸ਼ਤਾ ਨਹੀਂ ਦੇਣਾ ਤਾਂ ਆਪਣੀ ਵੱਡੀ ਲੜਕੀ ਨੂੰ ਵੀ ਲੈ ਜਾ। ਲੜਕੀ ਦੇ ਪਿਤਾ ਨੇ ਦੱਸਿਆ ਕਿ ਮੈਂ ਲੜਕੀ ਨੂੰ ਘਰ ਲੈਕੇ ਆ ਗਿਆ ਫਿਰ ਮੇਰੀ ਲੜਕੀ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਮੇਰਾ ਸਹੁਰਾ ਪ੍ਰੀਵਾਰ  ਬਹੁਤ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਹਨ ।  ਇਸੇ ਪ੍ਰੇਸ਼ਾਨੀ ਕਾਰਨ ਮੇਰੀ ਲੜਕੀ ਨੇ 7 ਜੁਲਾਈ  ਨੂੰ ਸਲਫਾਸ ਦੀਆ ਗੋਲੀਆ ਖਾ ਕੇ ਆਤਮ-ਹੱਤਿਆ ਕਰ ਲਈ।  ਮਨਜਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਪੱਤਰਕਾਰਾਂ ਨੇ ਜਦੋਂ ਲੜਕੇ ਦੇ ਚਾਚੇ ਪ੍ਰਵਾਰ ਨਾਲ ਗੱਲ ਕਰਨੀ ਚਾਹੀ ਤਾਂ ਚਾਚੇ ਦੇ ਲੜਕੇ ਨੇ ਗੇਟ ਨਹੀਂ ਖੋਲ੍ਹਿਆ ਅਤੇ ਕੁੱਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਥਾਣਾ ਬੁਲ੍ਹੋਵਾਲ ਦੇ ਐੱਸ ਐੱਚ ਓ  ਜਸਵੀਰ ਸਿੰਘ ਬਰਾੜ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੇ ਲੜਕੀ ਦਾ ਪਤੀ ਹਰਮਨਦੀਪ ਸਿੰਘ ਸੱਸ ਮਨਜੀਤ ਕੌਰ ਸਹੁਰਾ ਮਨੋਹਰ ਸਿੰਘ ਚਾਚੀ ਸੱਸ ਨਿਰਮਲ ਕੌਰ ਚਾਚਾ ਸਹੁਰਾ ਰਜਿੰਦਰ ਸਿੰਘ ਖਿਲਾਫ ਐਫ ਆਈ ਆਰ  ਨੰਬਰ 107 ਧਾਰਾ 306 ਆਈ ਪੀ ਸੀ   ਤਹਿਤ ਪਰਚਾ ਦਰਜ਼ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ  ਕਾਰਵਾਈ ਕੀਤੀ ਜਾਵੇਗੀ।
ਫੋਟੋ ਮੁਨੀਰ