ਗੁਰਦਾਸਪੁਰ 28 ਫ਼ਰਵਰੀ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੇ ਇਕ ਪਿੰਡ ਦੀ ਵਸਨੀਕ ਇਕ ਬਲਾਤਕਾਰ ਪੀੜਤਾ ਨੂੰ ਇਕ ਵਿਅਕਤੀ ਵੱਲੋਂ ਗਾਲੀ ਗਲੋਚ ਤੇ ਬਦਨਾਮ ਕਰਨ ਦੀ ਧਮਕੀ ਦੇਣ ਤੋ ਦੁਖੀ ਹੋ ਕੇ ਜ਼ਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਕਰ ਲੈਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।ਬਲਾਤਕਾਰ ਦਾ ਸ਼ਿਕਾਰ ਮਿ੍ਰਤਕ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦੇ ਪਤੀ ਦੀ ਕਰੀਬ 11 ਸਾਲ ਪਹਿਲਾ ਮੋਤ ਹੋ ਗਈ ਸੀ । ਉਸ ਦਾ ਇਕ ਲੜਕਾ ਅਤੇ ਤਿੰਨ ਲੜਕੀਆਂ ਹਨ । ਸਭ ਤੋ ਵੱਡੀ 23 ਸਾਲ ਦੀ ਲੜਕੀ ਦੇ ਨਾਲ ਕਰੀਬ ਤਿੰਨ ਮਹੀਨੇ ਪਹਿਲਾ ਗੋਰਵ ਪੁੱਤਰ ਰਛਪਾਲ ਵਾਸੀ ਡੀਡਾ ਸਾਂਸੀਆ ਨਾਲ ਨਜਾਇਜ ਸੰਬੰਧ ਬਨਾ ਲਏ ਸਨ ਤੇ ਹੁਣ ਵੀ ਉਸ ਦੀ ਲੜਕੀ ਨੂੰ ਨਜਾਇਜ ਸੰਬੰਧ ਬਨਾਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ । ਬੀਤੀ 25 ਫ਼ਰਵਰੀ ਨੂੰ ਕਰੀਬ 8.30 ਰਾਤ ਗੋਰਵ ਨੇ ਉਹਨਾਂ ਦੇ ਘਰ ਆ ਕੇ ਉਸ ਦੀ ਲੜਕੀ ਨੂੰ ਬਦਨਾਮ ਕਰਨ ਦੀਆ ਧਮਕੀਆਂ ਦਿੱਤੀਆਂ ਅਤੇ ਗਾਲੀ ਗਲੋਜ ਕੀਤਾ ਜਿਸ ਤੋ ਦੁਖੀ ਹੋ ਕੇ ਉਸ ਦੀ ਲੜਕੀ ਨੇ 26 ਫ਼ਰਵਰੀ ਕਰੀਬ 7.15 ਰਾਤ ਕੋਈ ਜ਼ਹਿਰੀਲੀ ਦਵਾਈ ਖਾ ਲਈ ਜਿਸ ਨੂੰ ਇਲਾਜ ਕਰਾਉਣ ਲਈ ਪਠਾਨਕੋਟ ਦੇ ਇਕ ਨਿੱਜੀ ਹੱਸਪਤਾਲ ਵਿਖੇ ਲੈ ਜਾਇਆ ਗਿਆ ਜਿੱਥੇ ਰਾਤ 10 ਵਜੇ ਉਸ ਦੀ ਲੜਕੀ ਦੀ ਮੋਤ ਹੋ ਗਈ । ਸਹਾਇਕ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦਸਿਆਂ ਕਿ ਮਿ੍ਰਤਕ ਲੜਕੀ ਦੀ ਮਾਤਾ ਦੇ ਬਿਆਨ ਤੇ ਪੁਲਿਸ ਵੱਲੋਂ ਗੋਰਵ ਪੁੱਤਰ ਰਛਪਾਲ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਬਲਾਤਕਾਰ ਪੀੜਤਾ ਨੂੰ ਗਾਲੀ ਗਲੋਚ ਤੇ ਬਦਨਾਮ ਕਰਨ ਦੀ ਧਮਕੀ ਦੇਣ ਤੇ ਪੀੜਤਾ ਵਲੋਂ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਖੁਦਕਸ਼ੀ, ਨੌਜਵਾਨ ਤੇ ਮਾਮਲਾ ਦਰਜ
- Post published:February 28, 2022
You Might Also Like
ਮੇਨ ਹਾਈਵੇ ‘ਤੇ ਪਸ਼ੂਆਂ ਨੂੰ ਲਿਆਉਣ ਵਾਲਿਆਂ ‘ਤੇ ਹੋਵੇ ਕਾਰਵਾਈ
शिव की उपासना करने वाले में अगर त्याग ,दया वह संयम नहीं है तो विचार कर लेना की साधना में त्रुटि अवश्य रह गई है : शास्त्री ओम पकाश
ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, SDM ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੱਥੇਬੰਦੀ ਤਿੱਖਾ ਸੰਘਰਸ਼ ਕਰੇਗੀ : ਅਵਤਾਰ ਸਿੰਘ ਸੇਖੋਂ








