ਗੜ੍ਹਦੀਵਾਲਾ 9 ਫਰਵਰੀ (ਚੌਧਰੀ) : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਸ਼ਰਨ ਸਿੰਘ,ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਹੇਠਾਂ ਬਲਾਕ ਪੱਧਰੀ ਵਿਦਿਅਕ ਕਇਜ਼ ਮੁਕਾਬਲੇ ਆਨ ਲਾਇਨ ਮਾਧਿਅਮ ਨਾਲ ਕਰਵਾਏ ਗਏ।ਜਿਸ ਵਿਚ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਰਹਿਨੁਮਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਇਹ ਆਨ ਲਾਇਨ ਕੁਇਜ਼ ਮੁਕਾਬਲੇ ਦੋ ਵਰਗਾਂ ਵਿੱਚ ਕਰਵਾਏ ਗਏ। ਪਹਿਲਾਂ ਮਿਡਲ ਅਤੇ ਦੂਸਰਾ ਹਾਈ ਵਿਭਾਗ ਵਰਗ ਵਿੱਚ ਕਰਵਾਏ ਗਏ। ਜਿਸ ਵਿਚ ਹਿਸਾਬ,ਵਿਗਿਆਨ,ਸਮਾਜਿਕ ਸ਼ਾਸਤਰ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬਧਿਤ ਸਵਾਲ ਪੁੱਛੇ ਗਏ।ਇਹਨਾਂ ਦੋਨਾਂ ਵਰਗਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਦੂਸਰਾ ਸਥਾਨ ਹਾਂਸਿਲ ਕੀਤਾ। ਦੋਨਾਂ ਵਰਗਾਂ ਵਿੱਚ ਦੂਸਰਾ ਸਥਾਨ ਹਾਸਿਲ ਕਰਨ ਤੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਮੁਬਾਰਕਬਾਦ ਦਿਤੀ। ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਬਧਿਤ ਅਧਿਆਪਕਾਂ ਨੂੰ ਵਿਸ਼ੇਸ ਧੰਨਬਾਦ ਕੀਤਾ ਗਿਆ ।ਇਸ ਮੌਕੇ ਤੇ ਡਾ ਕੁਲਦੀਪ ਸਿੰਘ ਮਨਹਾਸ,ਸ੍ਰੀ ਅਮਰੀਕ ਸਿੰਘ, ਸ੍ਰੀ ਪੁਸ਼ਪਿੰਦਰ ਸ਼ਰਮਾ, ਮੈਡਮ ਮੀਨਾ ਰਾਣੀ,ਮੈਡਮ ਅੰਮ੍ਰਿਤ ਕੌਰ, ਮੈਡਮ ਹਰਦੀਪ ਕੌਰ, ਮੈਡਮ ਬਲਜੀਤ ਕੌਰ, ਅਤਿੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਮਾਜ਼ੂਦ ਸਨ |
*ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਵਿਦਿਅਕ ਮੁਕਾਬਲੇ ਚ ਅੰਬਾਲਾ ਜੱਟਾਂ ਸਕੂਲ ਰਿਹਾ ਮੋਹਰੀ*
- Post published:February 9, 2022
You Might Also Like
ਅਗਾਮੀ ਬਜਟ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਕਰੇ ਸਰਕਾਰ – ਪ੍ਰਿੰਸ ਗੜਦੀਵਾਲਾ, ਗੁਰਮੁੱਖ ਸਿੰਘ ਬਲਾਲਾ
265 ਗ੍ਰਾਮ ਹੈਰੋਇਨ,250 ਗ੍ਰਾਮ ਚਿੱਟਾ, 2 ਲੱਖ 70 ਹਜ਼ਾਰ ਡੱਰਗ ਮਨੀ,ਇੱਕ ਮੋਟਰਸਾਈਕਲ,ਇੱਕ ਕੰਡੇ ਸਮੇਤ ਤਿੰਨ ਨੂੰ ਪੁਲਿਸ ਨੇ ਕੀਤਾ ਕਾਬੂ
गढ़दीवाला : भगवान वाल्मीकि मंदिर गेट निर्माण के लिए समाज सेवी मंजीत सिंह दसूहा ने दिए 50 हजार रुपये
ਨਹਿਰੀ ਪਾਣੀ ਦੇ ਬਚਾਅ ਲਈ ਸਮੂਹ ਕਿਸਾਨ ਤੇ ਸਮਾਜਿਕ ਜਥੇਬੰਦੀਆਂ ਵਲੋਂ ਇਲਾਕਾ ਨਿਵਾਸੀਆਂ ਨੂੰ ਪਿੰਡ ਮਸਤੀਵਾਲ ਪਹੁੰਚਣ ਦੀ ਅਪੀਲ







