Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing LATEST.. ਸ਼ਾਹਪੁਰ ਚੌਂਕ ਵਿਖੇ ਛਾਪਾਮਾਰੀ ਕਰਕੇ ਮੈਡੀਕਲ ਏਜੰਸੀ ਤੋਂ ਪਕੜੀਆਂ 8430 ਗੋਲੀਆਂ

LATEST.. ਸ਼ਾਹਪੁਰ ਚੌਂਕ ਵਿਖੇ ਛਾਪਾਮਾਰੀ ਕਰਕੇ ਮੈਡੀਕਲ ਏਜੰਸੀ ਤੋਂ ਪਕੜੀਆਂ 8430 ਗੋਲੀਆਂ

ਪਠਾਨਕੋਟ, 27 ਜਨਵਰੀ(ਬਿਊਰੋ ) : ਸ੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮਿਲੀ ਗੁਪਤ ਸੂਚਨਾ ਤੇ ਅਧਾਰ ਤੇ ਡਰੱਗ ਕੰਟਰੋਲ ਅਫਸਰ, ਐਂਟੀ ਨਾਰਕੋਟਿਕ ਸੈਲ ਪਠਾਨਕੋਟ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਇੱਕ ਮੈਡੀਕਲ ਏਜੰਸੀ ਤੇ ਛਾਪਾਮਾਰੀ ਕਰਕੇ ਭਾਰੀ ਸੰਖਿਆਂ ਵਿੱਚ ਸਟੋਰ ਕੀਤੀਆਂ ਦਵਾਈਆਂ ਜਬਤ ਕੀਤੀਆਂ ਗਈਆਂ ਹਨ।

ਜਾਣਕਾਰੀ ਦਿਦਿਆਂ ਡਾ. ਬਬਲੀਨ ਕੌਰ ਡਰੱਗ ਕੰਟਰੋਲ ਅਫਸਰ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਾਹਪੁਰ ਚੋਕ ਪਠਾਨਕੋਟ ਵਿਖੇ ਸਥਿਤ ਸੱਤਿਆਵਤੀ ਮੈਡੀਕਲ ਏਜੰਸੀ ਵਿੱਚ ਕੂਝ ਪ੍ਰਤੀਬੰਦਿਤ ਦਵਾਈਆਂ ਰੱਖੀਆਂ ਹੋਈਆਂ ਹਨ। ਜਿਸ ਤੇ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਇੰਸਪੈਕਟਰ ਅਨਿਲ ਕੁਮਾਰ ਐਂਟੀ ਨਾਰਕੋਟਿਕ ਸੈਲ ਪਠਾਨਕੋਟ ਅਤੇ ਪ੍ਰਵੀਨ ਕੁੰਨਦੇਰੀਆਂ ਅਧਿਕਾਰੀ ਨਾਰਕੋਟਿਕ ਕੰਟਰੋਲ ਬਿਊਰੋ ਦੇ ਨਾਲ ਛਾਪਾਮਾਰੀ ਕੀਤੀ ਗਈ। ਜਿਸ ਦੇ ਚਲਦਿਆਂ ਏਜੰਸੀ ਤੋਂ ਕਰੀਬ 8430 ਅਜਿਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦਾ ਕੋਈ ਵੀ ਸੇਲ ਪਰਚੇਜ ਕਾਗਜਾਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੋਲੀਆਂ ਦੀ ਕੀਮਤ ਕਰੀਬ 55 ਹਜਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਜਬਤ ਕੀਤੀਆਂ ਗੋਲੀਆਂ ਵਿੱਚੋਂ Etizolam ਅਤੇ Clonazepam ਨਾਮ ਦੀਆਂ ਦਵਾਈਆਂ ਸਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੂਝ ਫਿਜੀਸੀਅਨ ਸੈਂਪਲ ਜੋ ਬਿਲਕੁਲ ਫ੍ਰੀ ਹੁੰਦੇ ਹਨ ਅਤੇ ਇਹ ਡਾਕਟਰਾਂ ਨੂੰ ਫ੍ਰੀ ਦਿੱਤੇ ਜਾਂਦੇ ਹਨ ਤਾਂ ਜੋ ਉਹ ਅੱਗੇ ਮਰੀਜਾਂ ਨੂੰ ਫ੍ਰੀ ਸੈਂਪਲ ਦੇ ਸਕਣ ਅਤੇ ਇਨ੍ਹਾਂ ਫਿਜੀਸੀਅਨ ਸੈਂਪਲਾਂ ਨੂੰ ਕੈਮਿਸਟ ਅਪਣੀਆਂ ਦੁਕਾਨਾਂ ਤੇ ਨਹੀਂ ਰੱਖ ਸਕਦੇ, ਇਨ੍ਹਾਂ ਸੈਂਪਲਾਂ ਨੂੰ ਵੀ ਪਕੜਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਦਵਾਈਆਂ ਜਬਤ ਕਰਕੇ ਇਨ੍ਹਾਂ ਦੀ ਰਿਪੋਰਟ ਅਸਿਸਟੈਂਟ ਡਰੱਗ ਐਡਮਿਨਸਟੇਸਨ ਪੰਜਾਬ ਨੂੰ ਭੇਜੇ ਗਏ ਹਨ ਅਤੇ ਰਿਪੋਰਟ ਆਉਂਣ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।